Prime Punjab Times

Latest news
शाहपुरकंडी बैराज के पावर हाउस में घुसा पानी, भारी नुकसान सहित पावर हाऊस के निर्माण में बाधा ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਰਾਸ਼ਨ ਡਿਪੂਆਂ ਦਾ ਅਚਨਚੇਤ ਨਿਰੀਖਣ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਿਵੇਕਲੀ 'ਚੜ੍ਹਦਾ ਸੂਰਜ' ਮੁਹਿੰਮ ਦੀ ਕੀਤੀ ਸ਼ੁਰੂਆਤ ਰਾਜਪੁਰ ਕੰਢੀ ਵਿਖੇ ਤਿੰਨ ਦਿਨਾਂ ਸਲਾਨਾ ਛਿੰਝ ਮੇਲਾ 15 ਜੂਨ ਤੋਂ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਦੇ ਸਫਲ ਸੰਚਾਲਨ ਸਬੰਧੀ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਵੀਂ ਮਾਈਨਿੰਗ ਨੀਤੀ ਸਬੰਧੀ ਕਰੱਸ਼ਰ ਤੇ ਜ਼ਮੀਨ ਮਾਲਕਾਂ ਨੂੰ ਕੀਤਾ ਜਾਗਰੂਕ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਨੇ ਨਸ਼ਾ ਤਸਕਰ ਵਲੋਂ ਕੀਤੀ ਨਾਜਾਇਜ਼ ਉਸਾਰੀ ਨੂੰ ਢਾਹਿਆ ਰਿਕਵਰੀ ਮਾਮਲਿਆਂ ‘ਤੇ ਗੰਭੀਰਤਾ ਨਾਲ ਕੰਮ ਕਰਨ ਮਾਲ ਅਧਿਕਾਰੀ : ਆਸ਼ਿਕਾ ਜੈਨ ਪੰਜਾਬ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ,117 ਹਲਕਿਆਂ ਦੇ... ਸੋਸਾਇਟੀ ਵਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਦੌਰਾਨ ਲੋੜਵੰਦਾਂ ਨੂੰ ਵੰਡਿਆ ਰਾਸ਼ਣ

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਪਿੰਡ ਹਰਦੋਥਲਾ ਵਿਖੇ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਕੀਤਾ ਟਰੇਸ 

ਪਿੰਡ ਹਰਦੋਥਲਾ ਵਿਖੇ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਕੀਤਾ ਟਰੇਸ 

ਦਸੂਹਾ / ਹੁਸ਼ਿਆਰਪੁਰ 16 ਦਸੰਬਰ (ਚੌਧਰੀ)

: ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਜਤਿੰਦਰ ਪਾਲ ਸਿੰਘ ਉਪ ਪੁਲਿਸ ਕਪਤਾਨ ਦਸੂਹਾ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਭਜੀਤ ਕੌਰ ਮੁੱਖ ਅਫਸਰ ਥਾਣਾ ਦਸੂਹਾ ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਯੋਗ ਨਿਗਰਾਨੀ ਹੇਠ ਮਿਤੀ 07-12-2024 ਨੂੰ ਨਾ ਮਾਲੂਮ ਵਿਅਕਤੀ ਵਲੋ ਪਿੰਡ ਹਰਦੋਖਲਾ ਵਿਖੇ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ।ਇਸ ਸਬੰਧੀ ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 07- 12-24 ਨੂੰ ਜਗਮਾਲ ਸਿੰਘ ETO ਦੇ ਘਰ ਨਾ-ਮਾਲੂਮ ਵਿਅਕਤੀ ਵੱਲੋਂ ਘਰ ਵਿੱਚ ਦਾਖਲ ਹੋ ਕੇ 02 ਲਾਇਸੈਂਸੀ ਰਿਵਾਲਵਰ, ਵਿਦੇਸ਼ੀ ਕਰੰਸੀ ਅਤੇ ਸੋਨਾ/ਚਾਂਦੀ ਦੇ ਗਹਿਣਿਆ ਨੂੰ ਚੋਰੀ ਕੀਤੀ ਗਈ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 246 ਮਿਤੀ 07-12-2024 / 305,331(3) BNS ਥਾਣਾ ਦਸੂਹਾ ਦਰਜ ਕੀਤਾ ਗਿਆ ਹੈ । ਜੋ ਮੁਕਦਮਾ ਨੂੰ ਟਰੇਸ ਕਰਨ ਲਈ ਵੱਖ ਵੱਖ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।ਜੇ ਉਕਤ ਟੀਮਾਂ ਵਲੋਂ ਉਕਤ ਵਾਰਦਾਤ ਨੂੰ ਟੈਕੀਨਕਲ, CCTV ਕੈਮਰਿਆਂ ਅਤੇ ਖੂਫੀਆ ਸੋਰਸ ਲਗਾ ਕੇ ਟਰੇਸ ਕੀਤਾ ਗਿਆ ਹੈ।

ਜੋ ਦੌਰਾਨੇ ਤਫਤੀਸ਼ ਪੁਲਿਸ ਪਾਰਟੀ ਵਲੋ 01 ਵਿਅਕਤੀ ਜਿਸਨੇ ਉਕਤ ਸਾਰੀ ਵਾਰਦਾਤ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਚੋਰੀ ਕੀਤੀ ਸੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਦਾ ਨਾਮ ਪਵਨ ਪੁੱਤਰ ਵਿਨੋਦ ਵਾਸੀ ਜੁਗਿਆਲ ਨੇੜੇ ਸ਼ਮਸ਼ਾਨ ਘਾਟ ਥਾਣਾ ਜੁਗਿਆਲ ਜਿਲਾ ਪਠਾਨਕੋਟ ਹੈ। ਜਿਸ ਪਾਸੇ ਚੋਰੀ ਕੀਤੇ 02 ਰਿਵਾਲਵਰ, 02 ਪੇਚਕਸ, 01 ਸਟੀਲ ਰਾੱਡ ਮੌਕੇ ਪਰ ਹੀ ਬ੍ਰਾਮਦ ਕੀਤੇ ਗਏ, ਜਿਸਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਬਾਕੀ ਚੋਰੀ ਸ਼ੁਦਾ ਸਮਾਨ ਉਸ ਨੇ ਸੁਨਿਆਰੇ ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਖਾਨਪੁਰ ਹਾਲ ਵਾਸੀ ਸੁਨਿਆਰਾ ਮੁੱਹਲਾ ਪਠਾਨਕੋਟ ਨੂੰ ਵੇਚਿਆ ਹੈ। ਜਿਸ ਨੂੰ ਵੀ ਪੁਲਿਸ ਪਾਰਟੀ ਵਲੋਂ ਉਕਤ ਨੂੰ ਵੀ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ। ਜੇ ਦੋਸ਼ੀ ਪਵਨ ਮੁੱਕਦਮੇ ਦਰਜ ਹਨ। ਜਿਹਨਾ ਪਾਸੋ ਹੇਠ ਲਿਖੇ ਅਨੁਸਾਰ ਰਿਕਵਰੀ ਹੋਈ ਹੈ।

ਗ੍ਰਿਫਤਾਰ ਦੋਸ਼ੀ:-1. ਪਵਨ ਪੁੱਤਰ ਵਿਨੋਦ ਵਾਸੀ ਜੁਗਿਆਲ ਨੇੜੇ ਸ਼ਮਸ਼ਾਨ ਘਾਟ ਥਾਣਾ ਜੁਗਿਆਲ ਜਿਲਾ ਪਠਾਨਕੋਟ

2. ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਖਾਨਪੁਰ ਹਾਲ ਵਾਸੀ ਸੁਨਿਆਰਾ ਮੁੱਹਲਾ ਪਠਾਨਕੋਟ

ਬ੍ਰਾਮਦਗੀ :-

> ਚੋਰੀ ਸ਼ੁਦਾ 02 ਲਾਇਸੈਂਸੀ ਰਿਵਾਲਵਰ

> 36 ਗ੍ਰਾਮ ਸੋਨਾ ਗਹਿਣੇ

> 270 ਗ੍ਰਾਮ ਚਾਂਦੀ

> ਵਿਦੇਸ਼ੀ ਕਰੰਸੀ

ਪਹਿਲਾ ਦਰਜ ਕੀਤੇ ਮੁੱਕਦਮੇ :-

ਮੁਕਦਮਾਂ ਨੰ: 1. ਮੁੱਕਦਮਾ ਨੰ: 54 ਮਿਤੀ 28-07-2019 ਅ/ਧ 454,380,34 ਭ:ਦ ਥਾਣਾ ਸ਼ਾਹਪੁਰ ਕੰਢੀ ਜਿਲ੍ਹਾ ਪਠਾਨਕੋਟ।

2.ਮੁੱਕਦਮਾ ਨੰਬਰ 135 ਮਿਤੀ 04-08-2019 / 457,380,411 ਭ:ਦ ਥਾਣਾ ਭੋਗਪੁਰ ਜਿਲਾ ਜਲੰਧਰ।

ਇਸ ਤੋਂ ਇਲਾਵਾ ਦੇਸ਼ੀ ਪਵਨ ਕੁਮਾਰ ਉਕੱਤ ਵਲੋਂ ਇੰਕਸ਼ਾਫ ਵਿੱਚ 3 ਚੋਰੀਆਂ ਹੋਰ ਮੰਨੀਆਂ ਹਨ। ਜਿਹਨਾ ਦੀ ਤਫਤੀਸ਼ ਜਾਰੀ ਹੈ।

error: copy content is like crime its probhihated