Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮਾਤਾ ਪੰਜਜੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਸ਼ਰਧਾਪੂਰਵਕ ਆਯੋਜਿਤ 

ਮਾਤਾ ਪੰਜਜੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਸ਼ਰਧਾਪੂਰਵਕ ਆਯੋਜਿਤ 

ਮਾਤਾ ਪੰਜਜੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਸ਼ਰਧਾਪੂਰਵਕ ਆਯੋਜਿਤ 

ਗੜ੍ਹਦੀਵਾਲਾ 19 ਮਈ (ਚੌਧਰੀ ) : ਅੱਜ ਮਿਤੀ 19 ਮਈ ਨੂੰ ਮਾਤਾ ਪੰਜਜੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰੇ ਦਾ ਸ਼ਰਧਾਪੂਰਵਕ ਆਯੋਜਨ ਮਾਤਾ ਪੰਜਜੀਰੀ ਦਰਬਾਰ ਕਮੇਟੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਮਾਤਾ ਪੰਜਜੀਰੀ ਦਰਬਾਰ ਦੇ ਪ੍ਰਾਂਗਣ ਵਿੱਚ ਪੰਡਿਤ ਰਾਕੇਸ਼ ਸ਼ਾਸ਼ਤਰੀ ਵਲੋਂ ਪੂਜਾ ਅਰਚਨਾ ਕਰਵਾਈ ਗਈ। ਉਸ ਉਪਰੰਤ ਕਮੇਟੀ ਮੈਂਬਰਾਂ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਹਵਨ ਵਿੱਚ ਹਵਨ ਸਮਾਗਰੀ ਪਾ ਕੇ ਮਾਤਾ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਾਤਾ ਜੀ ਦੇ ਦਰਬਾਰ ਤੇ ਚੁੰਨੀ ਚੜਾਉਣ ਦੀ ਰਸਮ ਨਿਭਾਉਣ ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਸ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ। ਇਸ ਮੌਕੇ ਮਾਸਟਰ ਬੰਟੀ ਰਾਣਾ ਮਿਊਜਿਕ ਗਰੁੱਪ ਵਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰਮੁਗਧ ਕੀਤਾ।ਅੰਤ ਵਿੱਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿੱਕੀ ਮਾਤਾ ਜੀ, ਬਿੱਟੂ ਬਾਬਾ ਜੀ ਦਿੱਲੀ ਵਾਲੇ, ਕਮੇਟੀ ਪ੍ਰਧਾਨ ਜੈ ਰਾਮ ਚੌਧਰੀ, ਵਾਇਸ ਪ੍ਰਧਾਨ ਲਾਲਜੀ ਚੌਧਰੀ,ਰਾਮ ਸਰੂਪ, ਕਰਨੈਲ ਸਿੰਘ, ਬਨਾਰਸੀ ਦਾਸ, ਕਰਣ ਕੁਮਾਰ, ਮਦਨ ਸਿੰਘ ਮੱਦੀ, ਸ਼ਾਦੀ ਲਾਲ, ਕਿਸ਼ੋਰੀ ਲਾਲ, ਬਲਵੀਰ ਸਿੰਘ ਬਿੱਲੂ, ਅਮਰਨਾਥ, ਸਾਬਕਾ ਸਰਪੰਚ ਉਂਕਾਰ ਸਿੰਘ ਮਨੋਹਰ ਲਾਲ, ਕਮਲ ਕੁਮਾਰ, ਅਰਜੁਨ ਸਿੰਘ, ਜਸਵੀਰ ਸਿੰਘ, ਦਿਲਾਵਰ ਸਿੰਘ, ਬਲਵੀਰ ਸਿੰਘ, ਅਸ਼ਵਨੀ ਕੁਮਾਰ, ਲਾਲਜੀ ਮਨੋਜ ਕੁਮਾਰ, ਸ਼ੁਸ਼ੀਲ ਕੁਮਾਰ ਸ਼ੀਲੂ, ਕੁਲਦੀਪ ਸਿੰਘ, ਦੇਵਰਾਜ, ਉਂਕਾਰ ਸਿੰਘ, ਸਵਰਨ ਸਿੰਘ, ਬਲਵੰਤ ਸਿੰਘ, ਰਣਵੀਰ ਸਿੰਘ, ਪ੍ਰਵੇਸ਼ ਕੁਮਾਰ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।