Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਟ ਠੇਕਾ ਕਾਮੇ ਦੋ ਮਹੀਨਿਆਂ ਤੋ ਤਨਖਾਹਾਂ ਨਾ ਮਿਲਣ ਤੇ ਵਿੱਤ ਮੰਤਰੀ ਦਾ ਕਰਨਗੇ ਪਿੱਟ ਸਿਆਪਾ*

*ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਟ ਠੇਕਾ ਕਾਮੇ ਦੋ ਮਹੀਨਿਆਂ ਤੋ ਤਨਖਾਹਾਂ ਨਾ ਮਿਲਣ ਤੇ ਵਿੱਤ ਮੰਤਰੀ ਦਾ ਕਰਨਗੇ ਪਿੱਟ ਸਿਆਪਾ*

*ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਟ ਠੇਕਾ ਕਾਮੇ ਦੋ ਮਹੀਨਿਆਂ ਤੋ ਤਨਖਾਹਾਂ ਨਾ ਮਿਲਣ ਤੇ ਵਿੱਤ ਮੰਤਰੀ ਦਾ ਕਰਨਗੇ ਪਿੱਟ ਸਿਆਪਾ*

ਗੜਦੀਵਾਲ 19ਮਈ (ਚੌਧਰੀ ) : ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲਾ ਹੁਸ਼ਿਆਰਪੁਰ ਵਲੋਂ ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਜਿਲ੍ਹਾ ਜਰਨਲ ਸਕੱਤਰ ਕੁਲਦੀਪ ਸਿੰਘ ਰਾਣਾ ਵਲੋ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਇਨਲਿਸਟਮੈਟ ਠੇਕਾ ਵਰਕਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਹੀ ਮਿਲੀਆਂ ਹਨ ਜਿਸ ਕਾਰਨ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ ਹਨ।ਇਸ ਸਬੰਧੀ ਜਥੇਬੰਦੀ ਵਲੋ ਵਿਭਾਗ ਦੀ ਉਚ ਮੈਨੇਜਮੈਂਟ ਨਾਲ ਗੱਲ ਬਾਤ ਕੀਤੀ ਗਈ ਤਾ ਉਹਨਾ ਵਲੋ ਦੱਸਿਆ ਗਿਆ ਕਿ ਅਸੀ ਤੁਹਾਡੇ ਤਨਖਾਹ ਦੇ ਬਿੱਲ ਖਜਾਨਾ ਦਫਤਰ ਵਿਚ ਪਿਛਲੇ ਹਫਤੇ ਜਮਾ ਕਰਵਾ ਦਿਤੇ ਸਨ ਪਰ ਖਜਾਨਾ ਅਫਸਰ ਵਲੋ ਇਹ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਹੈੱਡ ਸਰਕਾਰ ਵਲੋ ਬੰਦ ਕੀਤਾ ਗਿਆ ਹੈ ਜਦੋ ਹੈਡ ਖੁੱਲੇਗਾ ਤਾ ਤੁਹਾਡੇ ਬਿਲ ਪਾਸ ਕੀਤੇ ਜਾਣਗੇ। ਇਸ ਕਾਰਨ ਤੁਹਾਡੀਆ ਤਨਖਾਹਾਂ ਲੇਟ ਹੋ ਰਹੀਆਂ ਹਨ।ਇਸ ਤੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਸਾਫ ਪਤਾ ਚਲਦਾ ਹੈ ਕਿ ਆਪਣੇ ਠੇਕਾ ਮੁਲਾਜਮਾ ਪ੍ਰਤੀ ਕਿੰਨਾ ਕੁ ਸੰਜੀਦਾ ਹੈ। ਇਕ ਪਾਸੇ ਮਾਨ ਸਰਕਾਰ ਆਮ ਆਦਮੀ ਦਾ ਨਾਹਰਾ ਦੇ ਕੇ ਸੱਤਾ ਵਿਚ ਆਈ ਹੈ ਪਰ ਇਹਨਾ ਦੀ ਕਾਰਗੁਜ਼ਾਰੀ ਪਿਛਲੀਆਂ ਸਰਕਾਰਾਂ ਵਾਗ ਹੀ ਲਗ ਰਹੀ ਹੈ ਆਮ ਠੇਕਾ ਵਰਕਰ ਪਹਿਲਾਂ ਹੀ ਨਿਗੁਣੀਆ ਤਨਖਾਹਾਂ ਤੇ ਵਿਭਾਗਾਂ ਦੇ ਕੰਮ ਕਰ ਰਹੇ ਹਨ ਦੂਜੇ ਪਾਸੇ ਉਹਨਾ ਦੀਆ ਤਨਖਾਹਾਂ ਰੋਕ ਕੇ ਉਹਨਾ ਨੂੰ ਆਰਥਿਕ ਤੇ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਹੈ ਮਿਤੀ 23-05-22 ਸੋਮਵਾਰ ਨੂੰ ਮਜਬੂਰਨ ਜਿਲਾ ਖਜਾਨਾ ਦਫਤਰ ਹੁਸ਼ਿਆਰਪੁਰ ਅੱਗੇ ਰੋਸ ਪ੍ਰਦਰਸ਼ਨ ਕਰੇਗੀ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਇਸ ਸਮੇ ਕਮਲਜੀਤ ਸਿੰਘ, ਸੰਦੀਪ ਕੁਮਾਰ ਠਾਕੁਰ, ਕੁਲਵਿੰਦਰ ਸਿੰਘ, ਮਹਿੰਦਰ ਸਿੰਘ, ਮਨਪ੍ਰੀਤ ਸਿੰਘ, ਜਗੀਰ ਸਿੰਘ ਅਦਿ ਹਾਜਰ ਸਨ।