Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨੌਜਵਾਨ ਕ+ਤ+ਲ ਮਾਮਲੇ ‘ਚ ਨਾਮਜ਼ਦ ਇੱਕ ਆਰੋਪੀ ਨੂੰ ਪੁਲਿਸ ਨੇ ਕੀਤਾ ਕਾਬੂ

ਨੌਜਵਾਨ ਕ+ਤ+ਲ ਮਾਮਲੇ ‘ਚ ਨਾਮਜ਼ਦ ਇੱਕ ਆਰੋਪੀ ਨੂੰ ਪੁਲਿਸ ਨੇ ਕੀਤਾ ਕਾਬੂ

ਮੁਕੇਰੀਆਂ / ਦਸੂਹਾ (ਚੌਧਰੀ) 

18 ਸਤੰਬਰ : ਅੱਡਾ ਪਟਿਆਲ ਨਜ਼ਦੀਕ ਸਰਕਾਰੀ ਸਕੂਲ ਸਰੇਆਮ ਦਿਨ ਦਿਹਾੜੇ ਕੁਝ ਨੌਜਵਾਨਾਂ ਵਲੋਂ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਆਰੋਪੀ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰੋਮਿਤ ਕੁਮਾਰ ਉਰਫ ਰੋਮੀ ਪੁੱਤਰ ਪ੍ਰਵੀਨ ਸਿੰਘ ਵਾਸੀ ਬੇਗਪੁਰ ਕਮਲੂ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਮਾਨਯੋਗ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ  ਸਰਬਜੀਤ ਸਿੰਘ ਐਸ.ਪੀ ਇਨਵੈਸੀਗੇਸ਼ਨ ਹੁਸਿਆਰਪੁਰ ਅਤੇ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਜੀ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਐਸ.ਆਈ ਦਲਜੀਤ ਸਿੰਘ ਤਫਤੀਸ਼ੀ ਅਫਸਰ ਮੁਕੱਦਮਾ ਨੰਬਰ 193 ਮਿਤੀ 15.09.23 ਜੁਰਮ 302,120-ਬੀ ਭ ਦ ਸ ਥਾਣਾ ਮੁਕੇਰੀਆਂ ਵਿੱਚ ਪੁਲਿਸ ਟੀਮਾਂ ਬਣਾ ਕੇ ਲੋੜੀਦੇ ਦੋਸ਼ੀ ਰੋਮਿਤ ਕੁਮਾਰ ਉਰਫ ਰੋਮੀ ਪੁੱਤਰ ਪ੍ਰਵੀਨ ਸਿੰਘ ਵਾਸੀ ਬੇਗਪੁਰ ਕਮਲੂ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਹੈ । ਆਰੋਪੀ ਵੱਲੋਂ ਮਿਤੀ 15.09.2023 ਨੂੰ ਦੁਪਹਿਰ ਵਕਤ ਅੱਡਾ ਪਟਿਆਲ ਨਜ਼ਦੀਕ ਸਰਕਾਰੀ ਸਕੂਲ ਸਰੇਆਮ ਦਿਨ ਦਿਹਾੜੇ ਆਪਣੇ ਸਾਥੀਆਂ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਸੈਦ ਨਸਿਹਰਾ, ਸੁਨੀਲ ਕੁਮਾਰ ਉਰਫ ਗਾਂਧੀ ਵਾਸੀ ਸਹਾਲੀਆ ਅਤੇ ਸ਼ਵੈਤ ਠਾਕੁਰ ਵਾਸੀ ਬੀਗੋਵਾਲ ਥਾਣਾ ਹਾਜੀਪੁਰ ਨਾਲ ਮਿਲ ਕੇ ਗੋਬਿੰਦ ਰਾਏ ਉਰਵ ਗੋਲਡੀ ਵਾਸੀ ਹਾਜੀਪੁਰ ਨੂੰ ਸੱਟਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਆਰੋਪੀ ਨੂੰ ਪੇਸ਼ ਅਦਾਲਤ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੇ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਅਰੋਪੀ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਦਾਤਰ ਲੋਹਾ ਬ੍ਰਾਮਦ ਕੀਤਾ ਗਿਆ ਹੈ।

ਆਰੋਪੀ ਰੋਮਿਤ ਕੁਮਾਰ ਦੇ ਖਿਲਾਫ ਪਹਿਲਾ ਦਰਜ ਮੁਕਦਮਾ

ਮੁਕੱਦਮਾ ਨੰਬਰ 05 ਮਿਤੀ 30.01.2020 ਜੁਰਮ 323, 324,326,506,148,149 ਭ:ਦ ਥਾਣਾ ਹਾਜੀਪੁਰ ।