Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਅੱਗੇ ਆਉਣ ਯੋਗ ਵਿਅਕਤੀ : ਸੰਜੀਵ ਅਰੋੜਾ

ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਅੱਗੇ ਆਉਣ ਯੋਗ ਵਿਅਕਤੀ : ਸੰਜੀਵ ਅਰੋੜਾ

ਹੁਸ਼ਿਆਰਪੁਰ (ਗੁਰਜੀਤ) 

: ਭਾਰਤ ਵਿਕਾਸ ਪਰਿਸ਼ਦ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਸਹਾਇਤਾ ਸਮੱਗਰੀ ਸ਼੍ਰੀ ਗੋਪਾਲ ਮੰਦਿਰ, ਜਲੰਧਰ ਰੋਡ ਵਿਖੇ ਭੇਂਟ ਕੀਤੀ ਗਈ। ਇਸ ਮੌਕੇ ਤੇ ਪੰਡਿਤ ਸਤੀਸ਼ ਮਿਸ਼ਰਾ ਵਲੋਂ ਪੂਜਨ ਕਰਕੇ ਲੜਕੀ ਦੇ ਸੁੱਖ ਭਰੇ ਵਿਆਹ ਦੇ ਜੀਵਨ ਦੀ ਪ੍ਰਾਥਨਾ ਕੀਤੀ ਗਈ।

ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਕਿਹਾ ਕਿ ਬੇਟੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਇਹ ਇਕ ਨਹੀਂ ਦੋ ਘਰਾਂ ਦੀ ਰੌਣਕ ਹੁੰਦੀਆਂ ਹਨ। ਇਨ੍ਹਾਂ ਦੇ ਹੱਸਦੇ ਚੇਹਰਿਆਂ ਨਾਲ ਹੀ ਘਰਾਂ ਵਿੱਚ ਖੁਸ਼ੀਆਂ ਰਹਿੰਦੀਆਂ ਹਨ। ਇਨ੍ਹਾਂ ਦੀ ਹਰ ਖੁਸ਼ੀ ਅਤੇ ਉਜਵੱਲ ਭਵਿੱਖ ਦੇ ਲਈ ਹਰੇਕ ਯੋਗ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਸ਼੍ਰੀ ਅਰੋੜਾ ਨੇ ਕਿਹਾ ਕਿ ਪਰਿਸ਼ਦ ਦਾ ਯਤਨ ਰਹਿੰਦਾ ਹੈ ਕਿ ਜਦੋਂ ਵੀ ਕਿਸੀ ਜ਼ਰੂਰਤਮੰਦ ਪਰਿਵਾਰ ਦੀ ਸਹਾਇਤਾ ਕੀਤੀ ਜਾਂਦੀ ਹੈ ਤਾਂ ਉਸ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ ਅਤੇ ਇਸ ਨੇਕ ਕਾਰਜ ਵਿੱਚ ਹਿਜ਼ ਐਕਸੀਲੈਂਟ ਕੋਚਿੰਗ ਸੈਂਟਰ ਦੇ ਡਾਇਰੈਕਟਰ ਡਾ. ਆਸ਼ੀਸ਼ ਸਰੀਨ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਸ ਮੌਕੇ ਤੇ ਸਕੱਤਰ ਰਾਜਿੰਦਰ ਮੋਦਗਿਲ ਅਤੇ ਦਵਿੰਦਰ ਅਰੋੜਾ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਇਕ ਸਮਾਜ ਸੇਵੀ ਸੰਸਥਾ ਹੈ ਜੋ ਕਿ ਸਮਾਜ ਵਿੱਚ ਸੇਵਾ ਅਤੇ ਸੰਸਕਾਰ ਦੇ ਅਨੇਕਾਂ ਕਾਰਜ ਕਰਦੀ ਹੈ। ਜਿਸ ਵਿੱਚ ਜ਼ਰੂਰਤਮੰਦ ਲੜਕੀਆ ਦੇ ਵਿਆਹ ਤੇ ਸਹਿਯੋਗ ਕਰਨਾ, ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ ਅਤੇ ਵਰਦੀਆਂ, ਸਟੇਸ਼ਨਰੀ ਆਦਿ ਦੇਣਾ, ਨਕਲੀ ਅੰਗ ਪ੍ਰਦਾਨ ਕਰਨਾ, ਸਿਹਤ ਦੇ ਲਾਭ ਲਈ ਮੈਡੀਕਲ ਕੈਂਪ ਅਤੇ ਜ਼ਰੂਰਤਮੰਦ ਲੋਕਾਂ ਨੂੰ ਦਵਾਈਆਂ ਆਦਿ ਤੋਂ ਇਲਾਵਾ ਅਨੇਕਾ ਸੇਵਾ ਦੇ ਪ੍ਰੋਜੈਕਟ ਲਗਾਏ ਜਾਂਦੇ ਹਨ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਵੀ ਦੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ।
ਇਸ ਮੌਕੇ ਤੇ ਰਾਜਿੰਦਰ ਮੋਦਗਿਲ, ਐਚ.ਕੇ.ਨਕੜਾ, ਦਵਿੰਦਰ ਅਰੋੜਾ, ਟਿੰਕੂ ਨਰੂਲਾ, ਮਦਨ ਲਾਲ ਮਹਾਜਨ, ਡਾ.ਗੁਰਧੀਰ ਸਿੰਘ ਜਸਵਾਲ, ਅਮਰਜੀਤ ਸ਼ਰਮਾ, ਮਾਸਟਰ ਗੁਰਪ੍ਰੀਤ ਸਿੰਘ, ਰਾਜ ਕੁਮਾਰ ਮਲਿਕ, ਵਰਿੰਦਰਜੀਤ ਸਿੰਘ, ਪ੍ਰਵੀਨ ਖੁਰਾਨਾ ਅਤੇ ਹੋਰ ਮੌਜੂਦ ਸਨ।

ਕੈਪਸ਼ਨ: ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਸਹਾਇਤਾ ਸਮੱਗਰੀ ਭੇਂਟ ਕਰਦੇ ਪ੍ਰਧਾਨ ਸੰਜੀਵ ਅਰੋੜਾ, ਰਾਜਿੰਦਰ ਮੋਦਗਿਲ, ਐਚ.ਕੇ.ਨਕੜਾ, ਦਵਿੰਦਰ ਅਰੋੜਾ ਅਤੇ ਹੋਰ।