Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ *भाजपा जिला अध्यक्ष संजीव सिंह मन्हास ने घोषित की जिला कार्यकारिणी, नई टीम को सौंपी संगठन को मजबूत क... KMS ਕਾਲਜ ਵਿਖੇ ਕਰਵਾਚੌਥ ਦੇ ਮੌਕੇ ’ਤੇ ਮਹਿੰਦੀ ਪ੍ਰਤੀਯੋਗਿਤਾ ਕਰਵਾਈ ਗਈ : ਪ੍ਰਿੰਸੀਪਲ ਡਾ. ਮਾਨਵ ਸੈਣੀ ਖਾਲਸਾ ਕਾਲਜ ਵਿਖੇ ਆਈ.ਈ.ਈ.ਈ ਦਿਵਸ ਅਤੇ ਨੈਸ਼ਨਲ ਇੰਟਰਨੈੱਟ ਦਿਵਸ ਨੂੰ ਸਮਰਪਿਤ ਅੰਤਰ-ਕਲਾਸ ਮੁਕਾਬਲੇ ਕਰਵਾਏ ਪਿਤਾ ਨੇ 17 ਸਾਲਾ ਧੀ ਦਾ ਤੇਜ਼+ਧਾਰ ਹਥਿ+ਆਰ ਨਾਲ ਕੀਤਾ ਕ+ਤ+ਲ ਦਿਲਕਸ਼ ਸਿੰਘ ਨੇ DAV ਰਾਸ਼ਟਰੀ ਪੱਧਰੀ ਵੁਸ਼ੂ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ  ਖ਼ਾਲਸਾ ਕਾਲਜ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਦਸੂਹਾ ਦੇ ਨੌਜਵਾਨ ਦੀ ਰੂਸ 'ਚ ਹੋਈ ਮੌ+ਤ,ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਚੈਰੀਟੇਬਲ ਹਸਪਤਾਲ ਬਾਹਗਾ ਵਿਖੇ ਮੁਫ਼ਤ ਮੈਡੀਕਲ ਕੈਂਪ ... ਖਾਲਸਾ ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਕੁਆਂਟਮ ਪੇਪਰ ਮਿੱਲ,ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸ...
ADVERTISEMENT
You are currently viewing ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ

ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ

ਗੜ੍ਹਦੀਵਾਲਾ 29 ਅਕਤੂਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਮੈਡਿਕਲ ਸ਼ਪੈਸਲਿਸਟ ਵਲੋ ਬਲਾਕ ਭੂੰਗਾ ਅਧੀਨ ਨਵੀਂ ਬਣ ਰਹੀ ਆਮ ਆਦਮੀ ਕਲੀਨਿਕ ਧੂਤ ਕਲਾਂ ਅਤੇ ਆਮ ਆਦਮੀ ਕਲੀਨਿਕ ਗੜਦੀਵਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ।

ਇਸ ਮੌਕੇ ਡਾ. ਸੁਦੇਸ਼ ਰਾਜਨ ਵਲੋਂ ਆਮ ਆਦਮੀ ਕਲੀਨਿਕ ਗੜਦੀਵਾਲ ਵਿਖੇ ਨਿਰੀਖਣ ਦੌਰਾਨ ਸਮੂਹ ਸਟਾਫ ਦੀ ਹਾਜ਼ਰੀ ਤੇ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਹਾਜਰ ਮੈਡੀਕਲ ਅਫਸਰ ਡਾ. ਕਰਨ ਆਮ ਆਦਮੀ ਕਲੀਨਿਕ ਦੀ ਓ.ਪੀ.ਡੀ., ਦਵਾਈਆਂ, ਟੈਸਟਾਂ ਅਤੇ ਵੱਖ-ਵੱਖ ਉਪਕਰਨਾਂ ਦੀ ਕਾਰਜਸ਼ੀਲਤਾ ਅਤੇ ਰਜਿਸਟਰੀ ਰਿਕਾਰਡ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਹਨਾਂ ਵੱਲੋਂ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਲਾਜ ਪ੍ਰਾਪਤ ਮਰੀਜ਼ਾਂ ਨਾਲ ਟੈਲੀਫੋਨੀਕਲੀ ਗੱਲਬਾਤ ਕਰਕੇ ਵੀ ਆਮ ਆਦਮੀ ਕਲੀਨਕਾਂ ਦੀ ਸਿਹਤ ਸੇਵਾਵਾਂ ਅਤੇ ਸਟਾਫ ਦੇ ਵਿਵਹਾਰ ਸਬੰਧੀ ਜਾਣਕਾਰੀ ਹਾਸਿਲ ਕੀਤੀ। ਜਿਥੇ ਉਹਨਾਂ ਵਲੋਂ ਆਮ ਆਦਮੀ ਕਲੀਨਿਕਾਂ ਤੇ ਸਾਫ-ਸਫਾਈ ਦਾ ਜਾਇਜਾ ਲਿਆ ਉਥੇ ਹੀ ਬਾਇਓ ਮੈਡਕਲ ਵੇਸਟ ਪ੍ਰਬੰਧਨ ਪ੍ਰਬੰਧਨ ਬਾਰੇ ਵੀ ਵਿਸ਼ੇਸ ਹਦਾਇਤਾਂ ਜਾਰੀ ਕੀਤੀਆਂ ।

ਇਸ ਮੌਕੇ ਉਹਨਾ ਨੇ   ਲੋਕਾਂ ਤੱਕ ਪਹੁੰਚਦੀਆਂ ਸਿਹਤ ਸਹੂਲਤਾ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਸਮੂਹ ਸਟਾਫ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਕਲੀਨਿਕ ਵਿਖੇ ਆਉਂਦੇ ਹੋਏ ਮਰੀਜ਼ਾ ਨੂੰ ਕਿਸੇ ਵੀ ਪ੍ਰਕਾਰ ਦੀ ਔਂਕੜ ਨਾ ਆਣ ਦਿਤੀ ਜਾਵੇ ਅਤੇ ਉਪਲੱਬਧ ਦਵਾਈਆਂ ਅਤੇ ਟੈਸਟ ਮੁਹਈਆਂ ਕਰਵਾਏ ਜਾਣ। ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ , ਬਾਓ ਮੈਡੀਕਲ ਵੇਸਟ ਦਾ ਪੂਰੀ ਤਰਾਂ ਪ੍ਰਬੰਧ ਕੀਤਾ ਜਾਵੇ, ਸਮੇਂ- ਸਮੇਂ ਤੇ ਚਲ ਰਹੇ ਸਿਹਤ ਪ੍ਰੋਗਰਾਮਾਂ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਸਮੇ ਸਿਰ ਹਾਜਰੀ ਯਕੀਨੀ ਬਣਾਈ ਜਾਵੇ ਅਤੇ ਕੰਮ ਕਾਜ ਵਿੱਚ ਆ ਰਹੀਆਂ ਔਂਕੜਾਂ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆ ਜਾਣ।ਇਸ ਮੌਕੇ  ਡਾ. ਕਰਨ ਰਾਜੂ , ਜਸਤਿੰਦਰ ਸਿੰਘ ਬੀ.ਈ.ਈ.,ਫਾਰਮੇਸੀ ਅਫਸਰ ਰਜਨੀ,ਕਲੀਨਿਕ ਅਸਿਸਟੈਂਟ ਪਲਵਿੰਦਰ ਕੌਰ ਮ.ਪ.ਹ. ਵ  ਅਰਪਿੰਦਰ ਸਿੰਘ ਅਤੇ ਹਰੀਵੰਸ਼ ਕੁਮਾਰ ਅਤੇ ਆਮ ਲੋਗ ਹਾਜ਼ਰ ਸਨ