Prime Punjab Times

Latest news
ਪਿਤਾ ਨੇ 17 ਸਾਲਾ ਧੀ ਦਾ ਤੇਜ਼+ਧਾਰ ਹਥਿ+ਆਰ ਨਾਲ ਕੀਤਾ ਕ+ਤ+ਲ ਦਿਲਕਸ਼ ਸਿੰਘ ਨੇ DAV ਰਾਸ਼ਟਰੀ ਪੱਧਰੀ ਵੁਸ਼ੂ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ  ਖ਼ਾਲਸਾ ਕਾਲਜ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਦਸੂਹਾ ਦੇ ਨੌਜਵਾਨ ਦੀ ਰੂਸ 'ਚ ਹੋਈ ਮੌ+ਤ,ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਚੈਰੀਟੇਬਲ ਹਸਪਤਾਲ ਬਾਹਗਾ ਵਿਖੇ ਮੁਫ਼ਤ ਮੈਡੀਕਲ ਕੈਂਪ ... ਖਾਲਸਾ ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਕੁਆਂਟਮ ਪੇਪਰ ਮਿੱਲ,ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸ... ਬਟਾਲਾ ’ਚ ਦਿਨ-ਦਿਹਾੜੇ ਫਾਇਰਿੰਗ ਨਾਲ ਦਹਿਸ਼ਤ, ਦੁਕਾਨ ਦੇ ਸ਼ੀਸ਼ੇ ’ਤੇ ਲੱਗੀਆਂ ਦੋ ਗੋਲੀਆਂ ਦੋਵੇਂ ਨੌਜਵਾਨ ਫ਼ਰਾਰ *ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ* KMS ਕਾਲਜ ਵਿਖੇ ਆਈ.ਸੀ.ਟੀ.ਅਕੈਡਮੀ ਵੱਲੋਂ ਡਿਜੀਟਲ ਮਾਰਕੀਟਿੰਗ ਸਬੰਧੀ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਖ਼ਾਲਸਾ ਕਾਲਜ ਵਿਖੇ ਬਿਜ਼ਨੈੱਸ ਫੈਸਟ ਦਾ ਆਯੋਜਨ
ADVERTISEMENT
You are currently viewing ਪਿਤਾ ਨੇ 17 ਸਾਲਾ ਧੀ ਦਾ ਤੇਜ਼+ਧਾਰ ਹਥਿ+ਆਰ ਨਾਲ ਕੀਤਾ ਕ+ਤ+ਲ

ਪਿਤਾ ਨੇ 17 ਸਾਲਾ ਧੀ ਦਾ ਤੇਜ਼+ਧਾਰ ਹਥਿ+ਆਰ ਨਾਲ ਕੀਤਾ ਕ+ਤ+ਲ

ਦੋਸੜਕਾ / ਹਰਿਆਣਾ 29 ਅਕਤੂਬਰ (ਚੌਧਰੀ / ਪ੍ਰਦੀਪ ਕੁਮਾਰ )

: ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਧੂਤ ਕਲਾਂ ਵਿੱਚ ਅੱਜ ਕਰਵਾਚੌਥ ਵਾਲੇ ਦਿਨ ਸਵੇਰੇ ਕਰੀਬ 6 ਵਜੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਪਿਤਾ ਵੱਲੋਂ ਆਪਣੀ 17 ਸਾਲਾ ਧੀ ਇੰਦਰਪ੍ਰੀਤ ਕੌਰ ਦਾ ਕਿਰਪਾਨ ਮਾਰ ਕੇ ਕ+ਤ+ਲ ਕੀਤੇ ਜਾਣ ਦੀ ਖਬਰ ਮਿਲੀ ਹੈ। ਇਸ ਮੌਕੇ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਚੌਂਕੀ ਇੰਚਾਰਜ ਅਜਮੇਰ ਸਿੰਘ ਅਤੇ ਡੀ ਐਸ ਪੀ ਨਰਿੰਦਰ ਸਿੰਘ ਮਿਨਹਾਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਲੜਕੀ ਦਾ ਪਿਤਾ ਅਮਰਜੀਤ ਸਿੰਘ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮ੍ਰਿ+ਤ+ਕ ਲੜਕੀ ਦੀ ਲਾਸ਼ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਤੇ ਦੋਸ਼ੀ ਨੂੰ ਗਿ੍ਰਫਤਾਰ ਕਰਨ ਲਈ ਭਾਲ ਸ਼ੁਰੂ ਕਰ ਦਿੱਤੀ ਹੈ।

 ਮ੍ਰਿਤਕ ਲੜਕੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸਨਸਨੀ ਫੈਲ ਗਈ। ਬਾਕੀ ਜਾਣਕਾਰੀ ਮਿਲਣ ਉਪਰੰਤ ਆਪ ਸਭ ਨਾਲ ਸਾਂਝੀ ਕੀਤੀ ਜਾਵੇਗੀ।