ਗੜ੍ਹਦੀਵਾਲਾ, 23 ਅਕਤੂਬਰ (ਚੌਧਰੀ )
: ਭਗਵਾਨ ਵਾਲਮੀਕਿ ਸਭਾ ਅਤੇ ਸਮੂਹ ਵਾਲਮੀਕਿ ਮੁਹੱਲਾ ਗੜ੍ਹਦੀਵਾਲਾ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਗਈ। ਇਸ ਮੌਕੇ ਪਹਿਲਾਂ ਹਵਨ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ, ਜਿਸ ਉਪਰੰਤ ਸ਼ੋਭਾ ਯਾਤਰਾ ਦੀ ਸ਼ੁਰੂਆਤ ਹੋਈ।
ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ। ਇਹ ਯਾਤਰਾ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਪੜਾਵਾਂ ਵਿੱਚੋਂ ਹੁੰਦੀ ਹੋਈ ਟਾਂਡਾ ਰੋਡ ਸਥਿਤ ਵਾਲਮੀਕਿ ਮੰਦਰ ਵਿਖੇ ਸਮਾਪਤ ਹੋਈ। ਇਸ ਦੌਰਾਨ ਭਗਵਾਨ ਵਾਲਮੀਕਿ ਜੀ ਦੇ ਜੈਕਾਰਿਆਂ ਨਾਲ ਗੜ੍ਹਦੀਵਾਲਾ ਗੂੰਜ ਉੱਠਿਆ।
ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਸਰਦਾਰ ਹਰਮੀਤ ਸਿੰਘ ਔਲਖ ਸਮੇਤ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।ਪ੍ਰਬੰਧਕਾਂ ਵੱਲੋਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡੀਐੱਸਪੀ ਦਵਿੰਦਰ ਸਿੰਘ ਬਾਜਵਾ,ਐਡੀਸ਼ਨਲ ਐੱਸਐੱਚਓ ਰੋਹਿਤ ਚੌਧਰੀ,ਨਗਰ ਕੌਂਸਲ ਪ੍ਰਧਾਨ ਦਿਸ਼ਾਤ ਬਹਿਲ, ਮੀਤ ਪ੍ਰਧਾਨ ਮੋਨਿਕਾ ਗੁਪਤਾ,ਅਗਰਵਾਲ ਸਭਾ ਦੇ ਪ੍ਰਧਾਨ ਰਿਸ਼ੂ ਗੁਪਤਾ,ਸਪੋਰਟਸ ਵਿੰਗ ਦੇ ਚੇਅਰਮੈਨ ਗੁਰਸ਼ਮਿੰਦਰ ਸਿੰਘ ਰੰਮੀ, ਵਾਲਮੀਕਿ ਸ਼ਕਤੀ ਸੈਨਾ ਦੇ ਪੰਜਾਬ ਪ੍ਰਧਾਨ ਐਡਵੋਕੇਟ ਅਜੈ ਕੁਮਾਰ, ਟਰੇਡਰ ਕਮਿਸ਼ਨ ਮੈਂਬਰ ਵਿਵੇਕ ਗੁਪਤਾ, ਚੌਧਰੀ ਉਪਵਿੰਦਰ ਸਿੰਘ ਬਿੱਕੀ, ਐਡਵੋਕੇਟ ਰਾਜਨ ਥਾਪਰ ਚੇਅਰਮੈਨ ਸਪੋਰਟਸ ਵਿੰਗ ਗੁਰਸ਼ਮਿੰਦਰ ਸਿੰਘ ਰੰਮੀ,ਪੰਜਾਬ ਪ੍ਰਧਾਨ ਵਾਲਮੀਕੀ ਸ਼ਕਤੀ ਸੈਨਾ ਐਡਵੋਕੇਟ ਅਜੈ ਕੁਮਾਰ,ਟ੍ਰੇਡਰ ਕਮਿਸਨ ਮੈਂਬਰ ਵਿਵੇਕ ਗੁਪਤਾ,ਐੱਮਸੀ ਮੋਨਿਕਾ ਉੱਪਲ,ਸੁਦੇਸ਼ ਟੋਨੀ,ਜਤਿੰਦਰ ਅਰੋੜਾ,ਐਡਵੋਕੇਟ ਰਾਜਨ ਥਾਪਰ,ਹਰਮਿੰਦਰ ਸਾਬੀ,ਅਮਨ ਜਾਜਾ,ਸ਼ੁਭਮ ਸਹੋਤਾ,ਸ਼ੈਕੀ ਕਲਿਆਣ ,ਵਿਨੋਦ ਕਲਿਆਣ,ਮੋਹਿਤ ਕਲਿਆਣ,ਰਾਜਨ ਸੱਭਰਵਾਲ ,ਐਡਵੋਕੇਟ ਗੁਰਵੀਰ ਸਿੰਘ ਚੋਟਾਲਾ, ਡਾਕਟਰ ਮਨਦੀਪ ਸਿੰਘ, ਮਾਸਟਰ ਸਤਪਾਲ ,ਇੰਦਰਜੀਤ,ਨੰਬਰਦਾਰ ਰਸ਼ਪਾਲ ਸਿੰਘ, ਚੌਧਰੀ ਉਪਿੰਦਰ ਸਿੰਘ , ਯੋਗੇਸ਼ ਸੱਭਰਵਾਲ, ਰਾਜੂ ਗੁਪਤਾ,ਜੇਈ ਅਵਤਾਰ ਸਿੰਘ,ਸਰੋਜ ਮਨਹਾਸ,ਕੁਲਵੰਤ ਸਿੰਘ ਤਾਲਬ,ਮਨਜੀਤ ਸਿੰਘ ਟੁੰਡ,ਪ੍ਰੋਫੈਸਰ ਸ਼ਾਮ ਸਿੰਘ ,ਹਰਭਜਨ ਸਿੰਘ ਢੱਟ ,ਹਰਪਾਲ ਸਿੰਘ ਭੱਟੀ ,ਡਾਕਟਰ ਬਲਜੀਤ ਸਿੰਘ, ਡਾ. ਮਹਿੰਦਰ ਕੁਮਾਰ ਮਲਹੋਤਰਾ , ਪ੍ਰਧਾਨ ਭੁਪਿੰਦਰ ਸਿੰਘ ,ਮਨਿੰਦਰ ਵਿਰਦੀ,ਬੀਰਵੱਲ ਕਲਿਆਣ, ਸੁਰਿੰਦਰ ਪਾਲ ਸਿੰਦੋ, ਸਨੀ ਕਲਿਆਣ, ਰਕੇਸ਼ ਕਲਿਆਣ, ਦੀਪਾ ਮਲਿਕ, ਗਗਨ ਮਲਿਕ, ਮਿੱਠੂ ਮਲਿਕ, ਨਵੀਂ ਮਲਿਕ, ਰਜਿੰਦਰ ਕੁਮਾਰ ਦੱਧੂ , ਬਿੰਦਰ ਮਲਿਕ, ਮਨੀ ਮਲਿਕ ਸਮੇਤ ਵੱਡੀ ਗਿਣਤੀ ਸਰਧਾਲੂ ਹਾਜਰ ਸਨ। ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ।







