ਗੜ੍ਹਦੀਵਾਲਾ 9 ਫਰਵਰੀ (ਚੌਧਰੀ) : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਸ਼ਰਨ ਸਿੰਘ,ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠਾਂ ਬਲਾਕ ਪੱਧਰੀ ਵਿਦਿਅਕ ਕਇਜ਼ ਮੁਕਾਬਲੇ ਆਨ ਲਾਇਨ ਮਾਧਿਅਮ ਨਾਲ ਕਰਵਾਏ ਗਏ।ਜਿਸ ਵਿਚ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਰਹਿਨੁਮਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕਿ ਇਹ ਆਨ ਲਾਇਨ ਕੁਇਜ਼ ਮੁਕਾਬਲੇ ਦੋ ਵਰਗਾਂ ਵਿੱਚ ਕਰਵਾਏ ਗਏ। ਪਹਿਲਾਂ ਮਿਡਲ ਅਤੇ ਦੂਸਰਾ ਹਾਈ ਵਿਭਾਗ ਵਰਗ ਵਿੱਚ ਕਰਵਾਏ ਗਏ। ਜਿਸ ਵਿਚ ਹਿਸਾਬ,ਵਿਗਿਆਨ,ਸਮਾਜਿਕ ਸ਼ਾਸਤਰ ਅਤੇ ਅੰਗਰੇਜ਼ੀ ਵਿਸ਼ੇ ਨਾਲ ਸੰਬਧਿਤ ਸਵਾਲ ਪੁੱਛੇ ਗਏ।ਇਹਨਾਂ ਦੋਨਾਂ ਵਰਗਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਦੂਸਰਾ ਸਥਾਨ ਹਾਂਸਿਲ ਕੀਤਾ। ਦੋਨਾਂ ਵਰਗਾਂ ਵਿੱਚ ਦੂਸਰਾ ਸਥਾਨ ਹਾਸਿਲ ਕਰਨ ਤੇ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨਾਂ ਨੂੰ ਮੁਬਾਰਕਬਾਦ ਦਿਤੀ। ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਬਧਿਤ ਅਧਿਆਪਕਾਂ ਨੂੰ ਵਿਸ਼ੇਸ ਧੰਨਬਾਦ ਕੀਤਾ ਗਿਆ ।ਇਸ ਮੌਕੇ ਤੇ ਡਾ ਕੁਲਦੀਪ ਸਿੰਘ ਮਨਹਾਸ,ਸ੍ਰੀ ਅਮਰੀਕ ਸਿੰਘ, ਸ੍ਰੀ ਪੁਸ਼ਪਿੰਦਰ ਸ਼ਰਮਾ, ਮੈਡਮ ਮੀਨਾ ਰਾਣੀ,ਮੈਡਮ ਅੰਮ੍ਰਿਤ ਕੌਰ, ਮੈਡਮ ਹਰਦੀਪ ਕੌਰ, ਮੈਡਮ ਬਲਜੀਤ ਕੌਰ, ਅਤਿੰਦਰਪਾਲ ਸਿੰਘ ਅਤੇ ਸਕੂਲ ਸਟਾਫ਼ ਮਾਜ਼ੂਦ ਸਨ |
*ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਵਿਦਿਅਕ ਮੁਕਾਬਲੇ ਚ ਅੰਬਾਲਾ ਜੱਟਾਂ ਸਕੂਲ ਰਿਹਾ ਮੋਹਰੀ*
- Post published:February 9, 2022







