ਦਸੂਹਾ 29 ਅਕਤੂਬਰ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਅਤੇ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੋਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਚੌਧਰੀ ਬੰਤਾ ਸਿੰਘ ਕਲੋਨੀ, ਦਸੂਹਾ ਵਿਖੇ 28 ਅਕਤੂਬਰ 2026 ਨੂੰ ਕਰਵਾ ਚੌਥ ਦੇ ਮੌਕੇ ’ਤੇ ਫੈਸ਼ਨ ਡਿਜ਼ਾਈਨ ਵਿਭਾਗ ਅਤੇ ਬਿਊਟੀਸ਼ੀਅਨ ਵਿਭਾਗ ਵੱਲੋਂ ਮਹਿੰਦੀ ਪ੍ਰਤੀਯੋਗਿਤਾ ਕਰਵਾਈ ਗਈ। ਇਹ ਪ੍ਰਤੀਯੋਗਿਤਾ ਕਾਲਜ ਦੀ ਲਾਇਬ੍ਰੇਰੀ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਤੀਯੋਗਿਤਾ ਵਿੱਚ ਨੇਹਾ (ਐਮ.ਐਸ.ਸੀ. ਫੈਸ਼ਨ ਡਿਜ਼ਾਈਨ, ਪਹਿਲਾ ਸਮੈਸਟਰ) ਨੇ ਪਹਿਲਾ ਸਥਾਨ, ਕਰਨਦੀਪ ਕੌਰ (ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ, ਤੀਜਾ ਸਮੈਸਟਰ) ਨੇ ਦੂਜਾ ਸਥਾਨ, ਮੁਸਕਾਨ (ਬੀ.ਐਸ.ਸੀ. ਫੈਸ਼ਨ ਡਿਜ਼ਾਈਨ, ਪਹਿਲਾ ਸਮੈਸਟਰ) ਨੇ ਤੀਜਾ ਸਥਾਨ ਅਤੇ ਸਿਮਰਨ ਕੌਰ (ਬੀ.ਕਾਮ., ਪਹਿਲਾ ਸਮੈਸਟਰ) ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਕਿਹਾ ਕਿ ਅਜਿਹੀਆਂ ਸਹਿ-ਵਿੱਦਿਅਕ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਨਾਲ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਮਿਲਦੇ ਹਨ। ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੇ ਵੀ ਇਸ ਗਤੀਵਿਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥਣਾਂ ਦੇ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਵਿੱਚ ਰਚਨਾਤਮਕ ਸੋਚ ਵਿਕਸਿਤ ਕਰਨ ਲਈ ਲਾਹੇਵੰਦ ਸਾਬਤ ਹੁੰਦੇ ਹਨ। ਇਸ ਪ੍ਰਤੀਯੋਗਿਤਾ ਦਾ ਆਯੋਜਨ ਫੈਸ਼ਨ ਵਿਭਾਗ ਦੀ ਮੁਖੀ ਮਨਜੀਤ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੇ ਸਫਲ ਆਯੋਜਨ ਵਿੱਚ ਮਿਸ ਨੀਤੂ ਅਤੇ ਮਿਸ ਮੁਸਕਾਨ ਨੇ ਅਹਿਮ ਯੋਗਦਾਨ ਪਾਇਆ।
ਫੋਟੋ ਕੈਪਸ਼ਨ : ਮਹਿੰਦੀ ਮੁਕਾਬਲੇ ਵਿੱਚ ਭਾਗ ਲੈਂਦੀਆਂ ਵਿਦਿਆਰਥਣਾਂ ਅਤੇ ਜਾਇਜ਼ਾ ਲੈਂਦੇ ਹੋਏ ਫੈਕਲਟੀ ਮੈਂਬਰ।







