ਵਿਸ਼ਵ ਨੋ ਤੰਬਾਕੂ ਡੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਮਨਾਇਆ
ਪਠਾਨਕੋਟ 31 ਮਈ (ਅਵਿਨਾਸ਼ ਸ਼ਰਮਾ ) ਸਿਵਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਦੇ ਹੁਕਮਾਂ ਅਨੁਸਾਰ ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਿਸ਼ਵ ਨੋ ਤੰਬਾਕੂ ਡੇ ਮਨਾਇਆ ਗਿਆ ਅਤੇ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਇਕ ਛੋਟੀ ਜਿਹੀ ਰੈਲੀ ਕੱਢੀ ਗਈ । ਜਿਸ ਦੀ ਅਗਵਾਈ ਜ਼ਿਲ੍ਹਾ ਤੰਬਾਕੂ ਕੰਟਰੋਲ ਪ੍ਰੋਗਰਾਮ ਅਫਸਰ ਡਾ ਮੁਕਤਾ ਗੌਤਮ ਅਤੇ ਨੋਡਲ ਅਫ਼ਸਰ ਡਾ ਮਧਰ ਮੱਟੂ ਕਰ ਰਹੇ ਸਨ । ਇਹ ਰੈਲੀ ਸਿਵਲ ਹਸਪਤਾਲ ਤੋਂ ਸ਼ੁਰੂ ਹੋ ਕੇ ਸ਼ਾਹਪੁਰ ਚੋਂਕ ਵਿੱਚ ਖਤਮ ਹੋਈ । ਰੈਲੀ ਦੌਰਾਨ ਤੰਬਾਕੂ ਦੀ ਵਰਤੋਂ ਬੰਦ ਕਰੋ ਅਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਦੂਰ ਭਜਾਓ ਦੇ ਨਾਅਰੇ ਗੂੰਜ ਰਹੇ ਸਨ । ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਸਾਲ 31 ਮਈ ਨੂੰ ਵਿਸ਼ਵ ਨੋ ਤੰਬਾਕੂ ਡੇ ਮਨਾਇਆ ਜਾਂਦਾ ਹੈ ਜਿਸਦਾ ਮੁੱਖ ਮੰਤਵ ਲੋਕਾਂ ਨੂੰ ਤੰਬਾਕੂ ਦੀ ਭੈੜੀ ਅਲਾਮਤ ਤੋਂ ਰੋਕਣਾ ਹੈ । ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਕਰਨ ਨਾਲ ਕੈਂਸਰ ਵਰਗੀਆਂ ਕਈ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਆਓ ਅੱਜ ਸਾਰੇ ਪ੍ਰਣ ਕਰੀਏ ਕਿ ਅਸੀਂ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥ ਦੀ ਵਰਤੋਂ ਨਹੀਂ ਕਰਾਂਗੇ ਅਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਇਸਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਾਵਾਂਗੇ ।ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਰੋਕਥਾਮ ਲਈ ਸਰਕਾਰ ਵਲੋਂ ਕੋਟਪਾ ਐਕਟ 2003 ਵੀ ਲਾਗੂ ਕੀਤਾ ਗਿਆ ਹੈ ਜਿਸ ਦੇ ਤਹਿਤ ਧਾਰਾ ਨੰ 4 ਅਨੁਸਾਰ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਧਾਰਾ ਨੰਬਰ 5 ਤਹਿਤ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਤੇ ਸਿੱਧੇ ਅਸਿੱਧੇ ਇਸ਼ਤਿਹਾਰ ਬਾਜ਼ੀ ਤੇ ਰੋਕ , ਧਾਰਾ ਨੰ 6 ਏ ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਿਗਰਟ ਜਾਂ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਰੋਕ, ਧਾਰਾ 6 ਬੀ ਕਿਸੇ ਵੀ ਸਿੱਖਿਅਕ ਅਦਾਰੇ ਦੀ ਬਾਹਰਲੀ ਦੀਵਾਰ ਤੋਂ 100 ਗਜ਼ ਦੇ ਘੇਰੇ ਅੰਦਰ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਰੋਕ, ਧਾਰਾ ਨੰ 7 ਬਿਨਾਂ ਸਿਹਤ ਚਿਤਾਵਨੀ ਦੇ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਰੋਕ ।ਡਾ ਮੁਕਤਾ ਗੋਤਮ ਨੇ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਜਿਲਾ ਪਠਾਨਕੋਟ ਵਿਖੇ ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 164 ਦੁਕਾਨਦਾਰਾਂ ਦੇ ਚਲਾਨ ਕੱਟੇ ਅਤੇ ਕਰੀਬ 7000 ਰੁਪਏ ਵਸੂਲ ਕੀਤੇ ਅਤੇ ਹਰੇਕ ਬਲਾਕ ਵਿੱਚ ਲੋਕਾਂ ਨੂੰ ਤੰਬਾਕੂ ਸੇਵਨ ਨਾਲ ਹੋ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ । ਡਾ ਮੱਧਰ ਮੱਟੂ ਅਤੇ ਹੈਲਥ ਇੰਸਪੈਕਟਰ ਅਨੋਖ ਲਾਲ ਨੇ ਦੱਸਿਆ ਕਿ ਸਾਡਾ ਮਕਸਦ ਨਾਂ ਤਾਂ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੈ ਨਾਂ ਹੀ ਪੈਸੇ ਇਕੱਠੇ ਕਰਨਾ ਹੈ । ਸਾਡਾ ਤਾਂ ਇਕ ਮਕਸਦ ਹੈ ਕਿ ਸਾਡੇ ਸੂਬੇ ਦਾ ਹਰੇਕ ਵਿਅਕਤੀ ਤੰਦਰੁਸਤ ਹੋਵੇ । ਇਸ ਮੌਕੇ ਹਿੰਮਤ ਸ਼ਰਮਾ ਡੈਟਾ ਮੈਨੇਜਰ , ਹੈਲਥ ਇੰਸਪੈਕਟਰ ਸ਼ਰਮਾ, ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਹੈਲਥ ਇੰਸਪੈਕਟਰ ਅਨੋਖ ਲਾਲ, ਹੈਲਥ ਇੰਸਪੈਕਟਰ ਰਜਿੰਦਰ ਕੁਮਾਰ , ਐੱਸ ਐੱਮ ਐੱਲ ਟੀ ਗਣੇਸ਼ ਪ੍ਰਸਾਦ ਆਦਿ ਹਾਜ਼ਰ ਸਨ ।