Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਵਾਤਾਵਰਨ ਨੂੰ ਅਨੁਕੂਲ ਬਣਾਉਣ ਲਈ ਸੰਸਥਾ ਨੇ ਸਕੂਲੀ ਬੱਚਿਆ ਨੂੰ ਵੰਡੇ ਪੌਦੇ

ਵਾਤਾਵਰਨ ਨੂੰ ਅਨੁਕੂਲ ਬਣਾਉਣ ਲਈ ਸੰਸਥਾ ਨੇ ਸਕੂਲੀ ਬੱਚਿਆ ਨੂੰ ਵੰਡੇ ਪੌਦੇ

ਵਾਤਾਵਰਨ ਨੂੰ ਅਨੁਕੂਲ ਬਣਾਉਣ ਲਈ ਸੰਸਥਾ ਨੇ ਸਕੂਲੀ ਬੱਚਿਆ ਨੂੰ ਵੰਡੇ ਪੌਦੇ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਬ੍ਰਿਕਸ ਹਿਊਮਨ ਰਾਈਟਸ ਮਿਸ਼ਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਵਲੋਂ ਆਪਣੀ ਟੀਮ ਦੇ ਦੂਜੇ ਮੈਬਰਾਂ ਨੂੰ ਨਾਲ ਲੈ ਕੇ ਵਾਤਾਵਰਨ ਨੂੰ ਅਨੁਕੂਲ ਬਣਾਉਣ ਲਈ ਵਿਸ਼ੇਸ ਪਹਿਲ ਕਦਮੀ ਕੀਤੀ ਗਈ ਜਿਨ੍ਹਾਂ ਦੇ ਅੱਜ ਸਥਾਨਕ ਪਿੰਡ ਸਿਆਣਾ ਦੇ ਸਰਕਾਰੀ ਮਿਡਲ ਸਕੂਲ ਦੇ ਬੱਚਿਆ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਅਗਾਜ ਮੌਕੇ ਪੌਦੇ ਵੰਡੇ ਗਏ । ਇਸ ਮੌਕੇ ਸੰਸਥਾ ਦੇ ਸਮੂਹ ਮੈਬਰਾ ਵਲੋਂ ਬੱਚਿਆ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਪਰਮ ਪਿਤਾ ਪਰਮੇਸ਼ਰ ਪ੍ਰਮਾਤਮਾ ਵਲੋਂ ਬਖਸ਼ੀਆ ਹੋਈਆਂ ਤਿੰਨ ਅਨਮੋਲ ਵਸਤਾਂ ਨੂੰ ਅਸੀਂ ਸੰਭਾਲਣ ਵਿੱਚ ਬੜੇ ਲਾਪਰਵਾਹ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਮੋਲ ਬਚਨਾਂ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ` ਤੋਂ ਅਸੀਂ ਬੇਮੁੱਖ ਹੋ ਚੁੱਕੇ ਹਾਂ । ਪ੍ਰਮਾਤਮਾ ਵਲੋਂ ਬਖਸ਼ੀਆ ਹੋਈਆਂ ਇਹਨਾਂ ਅਨਮੋਲ ਵਸਤਾਂ ਦੀ ਅਸੀਂ ਕੋਈ ਵੀਕ ਦਰ ਨਹੀ ਕਰ ਰਹੇ ਅਤੇ ਆਪਣੇ ਹੱਥੀ ਰੁੱਖਾਂ ਨੂੰ ਕੱਟ ਕੱਟ ਕੇ ਖੁਦ ਵਾਤਾਵਰਨ ਨੂੰ ਖਰਾਬ ਕਰ ਰਹੇ ਹਾਂ ਅਤੇ ਜਹਿਰੀਲੀਆ ਕੀਟਨਾਸਕ ਦਵਾਈਆਂ ਦੀਆਂ ਅੰਨੇਵਾਹ ਵਰਤੋਂ ਕਰਕੇ ਧਰਤੀ ਨੂੰ ਬੰਜਰ ਬਣਾਉਣ ਵੱਲ ਲੱਗੇ ਹੋਏ ਹਾਂ। ਹੁਣ ਗੱਲ ਕਰੀਏ ਪਾਣੀ ਦੀ ਜੇ ਅੱਜ ਵੀ ਘੁਕ ਸੁੱਤੀ ਨੀਦ ਤੋਂ ਅਸੀਂ ਨਾ ਜਾਗੇ ਤਾਂ ਬਹੁਤ ਹੀ ਜਲਦੀ ਗੁਰੂਆਂ ਪੀਰਾ ਦੀ ਧਰਤੀ ਪੰਜਾਬ ਰੇਗਿਸਤਾਨ ਬਣ ਜਾਵੇਗੀ । ਉਹਨਾ ਆਖਿਆ ਕਿ ਪਾਣੀਆ ਦੀ ਅੰਨੇਵਾਹ ਵਰਤੋਂ ਤੇ ਸਾਨੂੰ ਰੋਕ ਲਗਾ ਕੇ ਜਿੱਥੇ ਸੰਜਮ ਨਾਲ ਪਾਣੀ ਇਸਤੇਮਾਲ ਕਰਨਾ ਚਾਹੀਦਾ ਹੈ ਉਸ ਦੇ ਨਾਲ ਹੀ ਸਾਨੂੰ ਵਾਤਾਵਰਨ ਨੂੰ ਅਨੁਕੂਲ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਸਕੂਲੀ ਬੱਚਿਆ ਨੂੰ ਦੱਸਿਆ ਕਿ ਬੱਚੇ ਇਸ ਵਿੱਚ ਆਪਣੀ ਚੰਗੀ ਭੁਮੀਕਾ ਨਿਭਾ ਸਕਦੇ ਹਨ ਜਿਸ ਲਈ ਸਾਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਇਹਨਾਂ ਆਪਣੇ ਘਰਾ ਅਤੇ ਯੋਗ ਸਥਾਨਾ ਉਪਰ ਪੌਦੇ ਲਗਾਉਣੇ ਚਾਹੀਦੇ ਹਨ ਉਸ ਦੇ ਨਾਲ ਇਹਨਾਂ ਛੁੱਟੀਆਂ ਵਿੱਚ ਉਹਨਾ ਦੀ ਚੰਗੇ ਤਰੀਕੇ ਨਾਲ ਦੇਖਭਾਲ ਵੀ ਕਰਨੀ ਚਾਹੀਦੀ ਹੈ ਅਤੇ ਬੱਚਿਆ ਵਲੋਂ ਕੀਤੀ ਇਹ ਪਹਿਲ ਕਦਮੀ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਿੱਚ ਲਾਹੇਮੰਦ ਸਾਬਤ ਹੋਵੇਗੀ । ਇਸ ਮੌਕੇ ਸਕੂਲੀ ਬੱਚਿਆ ਵਲੋਂ ਇਹਨਾਂ ਪੌਦਿਆ ਨੂੰ ਧਰਤੀ ਵਿੱਚ ਲਗਾਉਣ ਅਤੇ ਉਹਨਾ ਦੀ ਦੇਖਭਾਲ ਕਰਨ ਦਾ ਜਿੰਮਾ ਲਿਆ । ਇਸ ਮੌਕੇ ਸਰਕਾਰੀ ਮਿਡਲ ਸਕੂਲ ਸਿਆਣਾ ਦੇ ਮੁੱਖ ਅਧਿਆਪਕ ਵਿਨੋਦ ਬੈਂਸ, ਤੇਜ ਪ੍ਰਕਾਸ਼ ਖਾਸਾ, ਰਣਵੀਰ ਸਿੰਘ ਰਾਏ, ਮਨੋਜ ਕੁਮਾਰ, ਦੀਦਾਰ ਸਿੰਘ,ਮੋਹਿਤ ਕੁਮਾਰ, ਤਰੁੱਣ ਵਰਮਾਂ ਆਦਿ ਸਮੇਤ ਸਕੂਲੀ ਬੱਚੇ ਹਾਜਰ ਸਨ।

ਫੋਟੋ : ਬ੍ਰਿਕਸ ਹਿਊਮਨ ਰਾਈਟਸ ਮਿਸ਼ਨ ਪੰਜਾਬ ਦੇ ਮੈਂਬਰ ਸਕੂਲੀ ਬੱਚਿਆ ਨੂੰ ਪੌਦੇ ਵੰਡਦੇ ਹੋਏ।