Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੋਸਾਇਟੀ ਨੇ ਇੱਕ ਹੋਰ ਵੀਰ ਨੂੰ ਪਰਿਵਾਰ ਨਾਲ ਮਿਲਾਇਆ

ਸੋਸਾਇਟੀ ਨੇ ਇੱਕ ਹੋਰ ਵੀਰ ਨੂੰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 13 ਨਵੰਬਰ (ਚੌਧਰੀ) 

: ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਇੱਕ ਹੋਰ ਵੀਰ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਵੀਰ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਜਿਸ ਕਰਕੇ ਆਪਣੇ ਬਾਰੇ ਕੁਝ ਵੀ ਦੱਸਣ ਤੋਂ ਅਸਮਰੱਥ ਸੀ। ਉਹਨਾਂ ਦੱਸਿਆ ਕਿ ਇਹ ਵੀਰ ਪਿੰਡ ਚੌਟਾਲਾ ਤੋਂ ਲਾਵਾਰਿਸ ਹਾਲਤ ਵਿਚ ਮਿਲਿਆ ਸੀ। ਸੋਸਾਇਟੀ ਵਲੋਂ ਇਸ ਵੀਰ ਦੀ ਸਾਭ ਸੰਭਾਲ ਲਈ ਗੁਰੂ ਆਸਰਾ ਘਰ ਪਿੰਡ ਬਾਹਗਾ ਵਿਖੇ ਲਿਆਂਦਾ ਗਿਆ। ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਇਸਦੇ ਪਰਿਵਾਰ ਵਲੋਂ ਇਸ ਦਾ ਨਾਮ, ਪਿੰਡ ਅਤੇ ਪਰਿਵਾਰ ਦਾ ਪਤਾ ਅਤੇ ਮੋਬਾਈਲ ਨੰਬਰ ਲਿਖਿਆ ਹੋਇਆ ਸੀ। ਜਿਸ ਤੋਂ ਪਤਾ ਲੱਗਾ ਕਿ ਇਸ ਵੀਰ ਦਾ ਨਾਮ ਜਸਵੰਤ ਸਿੰਘ ਜਸੂ ਪਿੰਡ ਬੇਗਮਪੁਰ ਜੰਡਿਆਲਾ ਨਜਦੀਕ ਬੁੱਲੋਵਾਲ ਹੈ। ਸੰਸਥਾ ਵਲੋਂ ਦਿਤੇ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਪਰਵਾਰਿਕ ਮੈਂਬਰ ਅਤੇ ਨਗਰ ਨਿਵਾਸੀ ਕੁਝ ਮਿੰਟਾਂ ਵਿਚ ਹੀ ਗੁਰੂ ਆਸਰਾ ਸੇਵਾ ਘਰ ਵਿਖੇ ਪਹੁੰਚ ਗਏ। ਸੰਸਥਾ ਵਲੋਂ ਜਸਵੰਤ ਸਿੰਘ ਨੂੰ ਸਹੀ ਸਲਾਮਤ ਪਰਿਵਾਰ ਦੇ ਹਵਾਲੇ ਕਰ ਦਿੱਤਾ। ਗਿਆ। ਇਸ ਮੌਕੇ ਮੁੱਖ ਸੇਵਾਦਾਰ ਮਨਜੀਤ ਸਿੰਘ ਤਲਵੰਡੀ, ਕੈਸ਼ੀਅਰ ਪੁਰਸ਼ੋਤਮ ਸਿੰਘ ਬਾਹਗਾ, ਸੁਰਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਕਮਲਜੀਤ ਸਿੰਘ ਆਦਿ ਸੁਸਾਇਟੀ ਮੈਂਬਰ ਹਾਜ਼ਰ ਸਨ।