ਗੜ੍ਹਦੀਵਾਲਾ 13 ਨਵੰਬਰ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਕੈਸਰ ਦਿਵਸ ਜਾਗਰੂਕਤਾ ਮਨਾਇਆ ।
ਇਸ ਮੌਕੇ ਮੈਡੀਕਲ ਅਫਸਰ ਡਾ.ਜਗਤਾਰ ਸਿੰਘ ਨੇ ਜਾਣਕਾਰੀ ਦਿੰਦੀਆ ਕਿਹਾ ਕਿ ਕੈਂਸਰ ਦੀ ਬਿਮਾਰੀ ਇਕ ਭਿਆਨਕ ਬਿਮਾਰੀ ਹੇੈ। ਜਿਸ ਦਾ ਨਾਮ ਸੁਣਦਿਆਂ ਹੀ ਹਰ ਵਿਆਕਤੀ ਡਰ ਜਾਂਦਾ ਹੈੇ।ਕੈਂਸਰ ਦੀ ਬਿਮਾਰੀ ਦੀ ਪਛਾਣ ਸਬੰਧੀ ਸਾਨੂੰ ਜਾਗਰੂਕ ਹੋਣ ਦੀ ਲੋੋੜ ਹੈ। ਕੈਂਸਰ ਦੇ ਮੁੱਖ ਕਾਰਨ ਹਨ ਤੰਬਾਕੂ ਸੇਵਨ, ਸਿਗਰਟਨੌਸ਼ੀ, ਅਸ਼ੁਧ ਵਾਤਾਵਰਨ ਆਦਿ ਕਾਰਨ ਹੁੰਦੇ ਹਨ।ਕੈਂਸਰ ਦੀ ਬਿਮਾਰੀ ਦੇ ਮੁੱਖ ਲੱਛਣ ਪਿਸ਼ਾਬ ਵਿਚ ਖੂਨ ਆਉਣਾ, ਛਾਤੀ ਵਿੱਚ ਗੰਡ ਦਾ ਹੋਣਾ, ਭੁੱਖ ਘਟ ਲਗਣਾ ਆਦਿ ਹਨ।ਜੇਕਰ ਕਿਸੇ ਵਿਆਕਤੀ ਵਿੱਚ ਇਹ ਲੱਛਣ ਪਾਏ ਜਾਣ ਤਾਂ ਤੁਰੰਤ ਡਾਕਟਰੀ ਜ਼ਾਂਚ ਅਤੇ ਟੈਸਟ ਕਰਵਾਉਣੇ ਚਾਹਿਦੇ ਹਨ।ਇਸ ਉਨ੍ਹਾਂ ਨੇ ਵੱਖ ਖ਼ਵੱਖ ਤਰ੍ਹਾ ਦੇ ਕੈਸਰ ਜਿਵੇ ਕਿ ਬੱਚੇਦਾਨੀ ਦੇ ਮੂੰਹ ਦਾ ਕੈਸਰ,ਛਾਤੀ ਦੇ ਕੈਸਰ ਅਤੇ ਮੂੰਹ ਦੇ ਕੈਸਰ ਬਾਰੇ ਜਾਣਕਾਰੀ ਦਿੰਦੀਆ ਕਿਹਾ ਕਿ ਕੈਂਸਰ ਦੀ ਭਿਆਨਕ ਬਿਮਾਰੀ ਬਾਰੇ ਜੇਕਰ ਪਹਿਲੇ ਸਟੇਜ ਤੇ ਹੀ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਪੁੂਰੀ ਤਰ੍ਹਾਂ ਸੰਭਵ ਹੈ। ਕੈਸਰ ਮਾਹਿਰ ਮੈਡੀਕਲ ਅਫਸਰਾਂ ਦੁਆਰਾ ਆਮ ਲੋਕਾਂ ਦੀ ਮੁਫਤ ਜਾਚ ਕੀਤੀ ਜਾਂਦੀ ਹੈ ।ਕੈਸਰ ਜਾਚ ਪੜਤਾਲ ਕਰਨ ਉਪਰੰਤ ਮਰੀਜਾ ਨੂੰ ੳੁੱਚ ਪੱਧਰੀ ਹਸਪਤਾਲਾ ਵਿਖੇ ਰੈਫਰ ਕੀਤਾ ਜਾਂਦਾ ਹੈ ।
ਜਸਤਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕੈਂਸਰ ਰਾਹਤ ਕੋੋਸ਼ ਦੁਆਰਾ ਮਰੀਜ ਦਾ 1.50 ਲੱਖ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਉਨ੍ਹਾ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਨੂੰ ਜੱੜ੍ਹੋ ਖਤਮ ਕਰਨ ਲਈ ਇਕਜੁੱਟ ਹੋੋਣਾ ਚਾਹਿਦਾ ਹੈ ਅਤੇ ਲੋੋਕਾਂ ਨੂੰ ਕੈਂਸਰ ਪ®ਤੀ ਜਾਗਰੂਕ ਕਰਨਾ ਚਾਹਿਦਾ ਹੈ ਤਾਕਿ ਸੰਹਤਮੰਦ ਜੀਵਨ ਬਣਾਉਣ ਲਈ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਸਕੇ ।ਇਸ ਮੌੌਕੇ ਪਰਦੀਪ ਕੌਰ ਐਲ.ਐਚ.ਵ., ਮਨਜਿੰਦਰ ਕੌਰ, ਸੀ.ਐਚ.ੳ, ਅਨੂਪਮਾ, ਰੋਜੀ,ਕੁਲਜੀਤ ਕੌਰ,ਸੁਨੀਤਾ,ਰਾਜਵੀਰ ਕੌਰ,ਮਨਿੰਦਰ ਸਿੰਘ ਅਤੇ ਆਮ ਲੋਗ ਹਾਜਰ ਸਨ।








