Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਪਿੰਡ ਜੇਜੋਂ ਹੜ੍ਹ ਹਾਦਸਾ-ਕੈਬਨਿਟ ਮੰਤਰੀ ਜਿੰਪਾ ਅਤੇ ਸੰਸਦ ਡਾ. ਰਾਜ ਕੁਮਾਰ ਨੇ ਪੀੜ੍ਹਤ ਪਰਿਵਾਰਾਂ ਨੂੰ ਸੌਂਪੇ 44 ਲੱਖ ਰੁਪਏ ਦੀ ਐਕਸ ਗਰੇਸ਼ੀਆ ਰਾਸ਼ੀ ਦੇ ਚੈਕ

ਪਿੰਡ ਜੇਜੋਂ ਹੜ੍ਹ ਹਾਦਸਾ-ਕੈਬਨਿਟ ਮੰਤਰੀ ਜਿੰਪਾ ਅਤੇ ਸੰਸਦ ਡਾ. ਰਾਜ ਕੁਮਾਰ ਨੇ ਪੀੜ੍ਹਤ ਪਰਿਵਾਰਾਂ ਨੂੰ ਸੌਂਪੇ 44 ਲੱਖ ਰੁਪਏ ਦੀ ਐਕਸ ਗਰੇਸ਼ੀਆ ਰਾਸ਼ੀ ਦੇ ਚੈਕ

ਜੇਜੋਂ / ਹੁਸ਼ਿਆਰਪੁਰ, 25 ਅਗਸਤ (PPT NEWS) 

ਹਾਦਸੇ ’ਚ ਮਾਰੇ ਗਏ 11 ਲੋਕਾਂ ਦੀ ਯਾਦ ’ਚ ਪਿੰਡ ਜੇਜੋਂ ਦੁਆਬਾ ਦੇ ਗੁਰਦੁਆਰਾ ਸਾਹਿਬ ’ਚ ਆਯੋਜਿਤ ਕੀਤਾ ਗਿਆ ਸਮਾਗਮ

 : 11 ਅਗਸਤ ਨੂੰ ਹੋਏ ਪਿੰਡ ਜੇਜੋਂ ਹੜ੍ਹ ਹਾਦਸੇ ਵਿਚ ਜਾਨ ਗੁਆਉਣ ਵਾਲੇ 11 ਲੋਕਾਂ ਦੀ ਯਾਦ ਵਿਚ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਗੁਰਦੁਆਰਾ ਸਾਹਿਬ ਜੇਜੋਂ ਦੁਆਬਾ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਅਤੇ ਸੰਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਪੀੜ੍ਹਤ ਪਰਿਵਾਰਾਂ ਨੂੰ 44 ਲੱਖ ਰੁਪਏ ਦੀ ਐਕਸ ਗਰੇਸ਼ੀਆ ਰਾਸ਼ੀ ਦੇ ਚੈਕ ਭੇਟ ਕੀਤੇ। ਇਹ ਰਾਸ਼ੀ ਰਾਜ ਆਫ਼ਤ ਰਾਹਤ ਫੰਡ (ਐਸ ਡੀ ਆਰ ਐਫ) ਤੋਂ ਮ੍ਰਿਤਕ ਸੁਰਜੀਤ ਕੁਮਾਰ, ਪਰਮਜੀਤ ਕੌਰ, ਗਗਨ ਕੁਮਾਰ, ਸਵਰੂਪ ਚੰਦ, ਪਰਮਜੀਤ ਕੌਰ, ਨਿਤਿਨ ਉਰਫ ਨੀਤੀਸ਼ ਕੁਮਾਰ, ਸੁਰਿੰਦਰ ਕੌਰ, ਅਮਾਨਤ, ਭਾਵਨਾ, ਹਰਸ਼ਿਤ ਤੇ ਕੁਲਵਿੰਦਰ ਸਿੰਘ ਦੇ ਪਰਿਵਾਰਾਂ ਨੂੰ ਦਿੱਤੀ ਗਈ।

          ਕੈਬਨਿਟ ਮੰਤਰੀ ਅਤੇ ਸੰਸਦ ਨੇ ਇਸ ਦੁਖਦ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਇਸ ਮੁਸ਼ਕਲ ਸਮੇਂ ਵਿਚ ਪੀੜ੍ਹਤ ਪਰਿਵਾਰਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਬਹੁਤ ਉਦਾਸ ਅਤੇ ਦਿਲ ਕੰਬਾਊ ਸੀ ਅਤੇ ਅਸੀਂ ਸਾਰੇ ਇਸ ਦੁਖਾਂਤ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਦੁਆਰਾ ਰਾਹਤ ਅਤੇ ਬਚਾਅ ਕਾਰਜ ਵਿਚ ਕੀਤੇ ਯਤਨਾਂ ਦੀ ਵੀ ਸਰਾਹਨਾ ਕੀਤੀ।

          ਇਸ ਮੌਕੇ ਸਾਬਕਾ ਵਿਧਾਇਕ ਊਨਾ ਸਤਪਾਲ ਸਿੰਘ ਰਾਏ ਜਾਦਾ, ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ, ਤਹਿਸੀਲਦਾਰ ਸੁਖਵਿੰਦਰ ਸਿੰਘ, ਬੀ.ਡੀ.ਪੀ ਓ. ਬਲਵਿੰਦਰ ਸਿੰਘ, ਨੰਬਰਦਾਰ ਪ੍ਰਵੀਨ ਸੈਣੀ, ਰਸ਼ਪਾਲ ਸਿੰਘ ਪਾਲੀ, ਸਰਪੰਚ ਬੱਧੋਵਾਲ ਲਾਡੀ, ਪਰਮਜੀਤ ਸਿੰਘ, ਰੌਸ਼ਨ ਲਾਲ, ਰੇਨੂ ਬਾਲਾ, ਰਤਨ ਚੰਦ, ਬਿੱਲਾ ਜੈਨ, ਜੌਲੀ ਜੈਨ, ਅਮਰੀਕ ਸ਼ਾਹੂ, ਕੁਲਵਿੰਦਰ ਸਿੰਘ, ਅਸ਼ਵਨੀ ਖੰਨਾ, ਵਾਮਦੇਵ ਸ਼ਰਮਾ, ਮੁਰਾਦ ਹੁਸੈਨ, ਅਮਰੀਕ ਸਿੰਘ, ਸੋਮ ਨਾਥ, ਪ੍ਰਕਾਸ਼ ਚੰਦ, ਦੀਪਕ ਭਾਟੀਆ, ਮਹਿੰਦਰ ਪਾਲ, ਜਸਵੰਤ ਕੌਰ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਕਈ ਅਧਿਕਾਰੀ ਇਸ ਸਮਾਗਮ ਵਿਚ ਸ਼ਾਮਿਲ ਹੋਏ।

          ਜ਼ਿਕਰਯੋਗ ਹੈ ਕਿ ਇਹ ਹਾਦਸਾ 11 ਅਗਸਤ ਨੂੰ ਉਸ ਸਮੇਂ ਹੋਇਆ ਜਦ ਜੇਜੋਂ ਚੋਅ ਵਿਚ ਪਾਣੀ ਦੇ ਤੇਜ਼ ਬਹਾਅ ਦੇ ਚੱਲਦਿਆਂ ਇਕ ਇਨੋਵਾ ਗੱਡੀ ਰੁੜ ਗਈ ਸੀ। ਗੱਡੀ ਵਿਚ ਕੁੱਲ 12 ਲੋਕ ਸਵਾਰ ਸਨ। ਇਸ ਹਾਦਸੇ ਵਿਚ ਉਸੇ ਦਿਨ 9 ਲੋਕਾਂ ਦੀ ਦੁਖਾਂਤ ਮੌਤ ਹੋ ਗਈ ਸੀ ਅਤੇ 9 ਲੋਕਾਂ ਦੀਆਂ ਲਾਸ਼ਾ ਉਸੀ ਦਿਨ ਮਿਲ ਗਈਆਂ ਸਨ। ਐਸ ਡੀ ਆਰ ਐਫ ਅਤੇ ਸਥਾਨਕ ਨਿਵਾਸੀਆਂ ਦੀ ਕੋਸ਼ਿਸ ਸਦਕਾ ਇਕ ਵਿਅਕਤੀ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਸੀ। ਹਾਦਸੇ ਉਪਰੰਤ ਹੀ ਦੋ ਲੋਕ ਲਾਪਤਾ ਸਨ, ਜਿਨ੍ਹਾਂ ਦੀ ਭਾਲ ਲਈ ਐਸ ਡੀ ਆਰ ਐਫ ਅਤੇ ਸਥਾਨਿਕ ਨਿਵਾਸੀਆਂ ਦੁਆਰਾ ਵੱਡੇ ਪੱਧਰ  ’ਤੇ ਰੈਸਕਿਊ ਓਪਰੇਸ਼ਨ ਚਲਾਇਆ ਗਿਆ। ਅਖੀਰ 14 ਅਗਸਤ ਨੂੰ ਬੱਧੋਵਾਲ ਖੱਡ ਤੋਂ ਦੋਵੇਂ ਲਾਪਤਾ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ, ਜਿਸ ਉਪਰੰਤ ਹਾਦਸੇ ਦੇ ਮਾਰੇ ਗਏ ਲੋਕਾਂ ਦੀ ਗਿਣਤੀ 11 ਹੋ ਗਈ ਸੀ।