Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਪੁਲਿਸ ਵਲੋਂ 24 ਘੰਟੇ ਅੰਦਰ ਸੁਲਝਾਈ ਅੰਨੇ ਕਤਲ ਦੀ ਗੁੱਥੀ ਅਤੇ 02 ਦੋਸ਼ੀਆਂ ਨੂੰ ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਗੱਡੀ ਸਮੇਤ ਕੀਤਾ ਗ੍ਰਿਫਤਾਰ

ਪੁਲਿਸ ਵਲੋਂ 24 ਘੰਟੇ ਅੰਦਰ ਸੁਲਝਾਈ ਅੰਨੇ ਕਤਲ ਦੀ ਗੁੱਥੀ ਅਤੇ 02 ਦੋਸ਼ੀਆਂ ਨੂੰ ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਗੱਡੀ ਸਮੇਤ ਕੀਤਾ ਗ੍ਰਿਫਤਾਰ

ਸ਼ਹੀਦ ਭਗਤ ਸਿੰਘ ਨਗਰ (ਐਸ ਕੇ ਜੋਸ਼ੀ) 

: ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵਲੋਂ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਹੀਨੀਅਸ ਕਰਾਇਮ ਨੂੰ ਜਲਦ ਤੋਂ ਜਲਦ ਟਰੇਸ ਕਰਨ ਯਤਨ ਕੀਤੇ ਜਾਂਦੇ ਹਨ, ਜੋ ਇਹਨਾਂ ਯਤਨਾ ਤਹਿਤ ਹੀ ਜਿਲ੍ਹਾ ਪੁਲਿਸ ਵਲੋਂ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟਿਆ ਅੰਦਰ ਸੁਲਝਾ ਕੇ 02 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾ ਪਾਸੋਂ ਵਾਰਦਾਤ ਵਿੱਚ ਵਰਤੇ ਹਥਿਆਰ 02 ਦਾਤਰ ਲੋਹਾ ਅਤੇ ਸਵਿਫਟ ਗੱਡੀ ਬ੍ਰਾਮਦ ਕੀਤੀ।

ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਅੱਗੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੇ ਰਾਏ ਪੁੱਤਰ ਟੀਟਤੀ ਰਾਏ ਉਰਫ ਸਤੋਬੀ ਵਾਸੀ ਸਹਿਲਾ ਬੈਜਨਾਥ, ਸਹਿਲਾ ਰਾਮਪੁਰ ਪੱਟੀ ਮੁਜਫਰਪੁਰ ਬਿਹਾਰ, ਹਾਲ ਵਾਸੀ ਪਿੰਡ ਸੋਭੂਵਾਲ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਥਾਣਾ ਕਾਠਗੜ੍ਹ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 27.09.2024 ਦੀ ਦਰਮਿਆਨੀ ਰਾਤ ਨੂੰ ਪਿੰਡ ਸੋਭੂਵਾਲ ਵਿਖੇ ਵਕਤ ਕਰੀਬ 12:30 AM ਵਜੇ 02 ਨਾਮਲੂਮ ਵਿਅਕਤੀ ਜੋ ਚਿੱਟੇ ਰੰਗ ਦੀ ਕਾਰ ਵਿੱਚ ਆਏ ਸੀ, ਉਹਨਾ ਵਲੋਂ ਦਾਤਰ ਨਾਲ ਹਮਲਾ ਕਰਕੇ ਰਮੇਸ਼ ਕੁਮਾਰ ਉਰਫ ਭਲਵਾਨ ਪੁੱਤਰ ਸੁਦਾਗਰ ਰਾਮ ਹਾਲ ਵਾਸੀ ਪਿੰਡ ਸੋਭੂਵਾਲ ਦਾ ਕਤਲ ਕਰ ਦਿੱਤਾ, ਜੋ ਆਪਣੀ ਕਾਰ ਲੈ ਕੇ ਮੌਕਾ ਤੋ ਫਰਾਰ ਹੋ ਗਏ।ਜਿਸ ਤੇ ਇੰਸਪੈਕਟਰ ਰਣਜੀਤ ਸਿੰਘ, ਮੁੱਖ ਅਫਸਰ ਥਾਣਾ ਕਾਠਗੜ੍ਹ ਨੇ ਮੁਕੱਦਮਾ ਨੰਬਰ 102 ਮਿਤੀ 27.09.2024 ਅ/ਧ 103, 3(5) ਬੀ.ਐਨ.ਐਸ ਥਾਣਾ ਕਾਠਗੜ੍ਹ ਦਰਜ ਰਜਿਸਟਰ ਕਰਕੇ ਮੁਢੱਲੀ ਤਫਤੀਸ਼ ਅਮਲ ਵਿੱਚ ਲਿਆਂਦੀ।

​​ ਮੁਕੱਦਮਾ ਵਿੱਚ ਲੱਗੇ ਜੁਰਮ ਦੀ ਸਵੰਦੇਨਸ਼ੀਲਤਾ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਡਾ. ਮੁਕੇਸ਼ ਕੁਮਾਰ, ਪੀ.ਪੀ.ਐਸ, ਕਪਤਾਨ ਪੁਲਿਸ (ਜਾਂਚ) ਸ਼ਹੀਦ ਭਗਤ ਸਿੰਘ ਨਗਰ ਅਤੇ ਸ਼੍ਰੀ ਸ਼ਾਮ ਸੁੰਦਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜਨ ਬਲਾਚੌਰ, ਸ਼ੀ੍ਰ ਅਮਨਦੀਪ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ, (ਡੀ) ਸ਼ਹੀਦ ਭਗਤ ਸਿੰਘ ਨਗਰ ਦੀ ਸੁਪਰਵੀਜਨ ਹੇਠ ਇੰਸਪੈਕਟਰ ਰਣਜੀਤ ਸਿੰਘ ਮੁੱਖ ਅਫਸਰ ਥਾਣਾ ਕਾਠਗੜ੍ਹ ਅਤੇ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ, ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।ਦੌਰਾਨੇ ਤਫਤੀਸ਼ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਮੁਕੱਦਮਾ ਦੇ ਦੋਸ਼ੀ ਸੰਦੀਪ ਕੁਮਾਰ ਪੁੱਤਰ ਰੂਪ ਲਾਲ, ਗੋਲਡੀ ਪੁੱਤਰ ਰਾਮਪਾਲ ਵਾਸੀਆਨ ਸੋਭੂਵਾਲ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਜੋ ਕਾਰ ਵਿੱਚ ਸਵਾਰ ਹੋ ਕੇ ਰੋਪੜ ਤੋਂ ਕਾਠਗੜ੍ਹ ਸਾਈਡ ਨੂੰ ਆ ਰਹੇ ਹਨ ਜਿਹਨਾਂ ਨੂੰ ਹਾਈਟੈਕ ਨਾਕਾ ਆਸਰੋਂ ਵਿਖੇ ਕਾਰ ਨੰਬਰ CH 01 AC 3260 ਮਾਰਕ ਸਵਿੱਫਟ ਡਜਾਇਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋ ਵਾਰਦਾਤ ਵਿੱਚ ਵਰਤੇ ਗਏ 02 ਦਾਤ ਲੋਹਾ ਬਰਾਮਦ ਕੀਤੇ ਗਏ ਹਨ।ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲ ਦਾ ਕਾਰਨ ਦੋਸ਼ੀ ਸੰਦੀਪ ਕੁਮਾਰ ਦੀ ਮਾਤਾ ਨੂੰ ਮ੍ਰਿਤਕ ਰਮੇਸ਼ ਕੁਮਾਰ ਉਰਫ ਭਲਵਾਨ ਨੇ ਕੁੱਝ ਦਿਨ ਪਹਿਲਾ ਅਪਮਾਨਜਨਕ ਸ਼ਬਦ ਬੋਲੇ ਸੀ, ਇਸ ਕਰਕੇ ਦੋਸ਼ੀ ਸੰਦੀਪ ਕੁਮਾਰ ਨੇ ਗੋਲਡੀ ਨਾਲ ਹਮਸਲਾਹ ਹੋ ਕੇ ਸ਼ਾਝੀ ਨੀਅਤ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਗ੍ਰਿਫਤਾਰ ਦੋਸ਼ੀਆਨ ਦਾ ਵੇਰਵਾ:-
ਲੜੀ ਨੰ
ਦੋਸ਼ੀ ਦਾ ਨਾਮ ਪਤਾ
ਕਿੱਤਾ
ਅਪਰਾਧਿਕ ਪਿਛੋਕੜ
1.
ਸੰਦੀਪ ਕੁਮਾਰ ਪੁੱਤਰ ਰੂਪ ਲਾਲ, ਵਾਸੀ ਸੋਭੂਵਾਲ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਉਮਰ 34 ਸਾਲ
ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ
1. ਮੁਕੱਦਮਾ ਨੰਬਰ 61 ਮਿਤੀ 19.09.2012 ਅ/ਧ 302, 201, 34 ਵਾਧਾ ਜੁਰਮ 404, 120-ਬੀ ਭ:ਦ: ਥਾਣਾ ਪੋਜੇਵਾਲ (ਸਜਾ 14.11.2014)

2. ਮੁਕੱਦਮਾ ਨੰਬਰ 107 ਮਿਤੀ 31.10.2019 ਅ/ਧ 61-1-14 ਆਬਕਾਰੀ ਐਕਟ ਥਾਣਾ ਸ਼੍ਰੀ ਕੀਰਤਪੁਰ ਸਾਹਿਬ (ਜੇਰੇ ਸਮਾਇਤ)

3. ਮੁਕੱਦਮਾ ਨੰਬਰ 156 ਮਿਤੀ 12.11.2021 ਅ/ਧ 324, 506 ਭ:ਦ: ਥਾਣਾ ਕਾਠਗੜ੍ਹ (ਬਰੀ 06.05.2023)

2.
ਗੋਲਡੀ ਪੁੱਤਰ ਰਾਮਪਾਲ ਵਾਸੀ ਸੋਭੂਵਾਲ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਉਮਰ 33 ਸਾਲ
ਖੇਤੀ ਬਾੜੀ
ਕੋਈ ਨਹੀ।

error: copy content is like crime its probhihated