Prime Punjab Times

Latest news
*ਮਣੀਮਹੇਸ਼ ਜਾਂਦਿਆਂ ਥਾਰ ਤੇ ਡਿੱਗਿਆ ਪੱਥਰ,ਪਿੰਡ ਮੱਲੀਆਂ ਦੇ ਨੌਜਵਾਨ ਦੀ ਹੋਈ ਮੌ+ਤ* ਲੋਕਾਂ ਨੂੂੰ ਅੰਗਦਾਨ ਜਿਹੇ ਨੇਕ ਕਾਰਜ ਲਈ ਵਧ-ਚੜ੍ਹਕੇ ਅੱਗੇ ਆਉਣਾ ਚਾਹੀਦਾਐ : ਡਾ. ਸੁਦੇਸ਼ ਰਾਜਨ DAV ਪਬਲਿਕ ਸਕੂਲ 'ਚ ਤੀਜ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰਵੀਨ ਸੈਣੀ ਬਣੇ ਹੁਸ਼ਿਆਰਪੁਰ ਦੇ ਮੇਅਰ, ਸੁਰਿੰਦਰ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਬਣੇ ਡਿਪਟੀ ਮੇਅਰ ਖ਼ਾਲਸਾ ਕਾਲਜ ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਚੋਰ ਮੋਟਰਾਂ ਚੋਂ ਤਾਰਾਂ ਚੋਰੀ ਦੀਆਂ ਵਾਰਦਾਤਾਂ ਨੂੰ ਦੇ ਰਹੇਐ ਅੰਜਾਮ, ਕਿਸਾਨ ਡਾਢੇ ਪ੍ਰੇਸ਼ਾਨ - ਲੱਕੀ ਰਾਏ ਬਲਾਕ ਪੱਧਰੀ ਕੁਇਜ਼,ਏਡਜ਼ ਲੇਖ ਅਤੇ ਲੋਕ ਨਾਚ ਮੁਕਾਬਲਿਆਂ ਵਿੱਚ ਸਸਸਸ ਡੱਫਰ ਦਾ ਸ਼ਾਨਦਾਰ ਪ੍ਰਦਰਸ਼ਨ, ਤਿੰਨੋ ਮੁਕਾਬਲਿਆਂ ... *ਲੁੱਟ ਖੋਹ ਕੀਤੇ ਟਰਾਲੇ ਸਮੇਤ ਸਰੀਏ 03 ਦੋਸ਼ੀ ਆਏ ਪੁਲਿਸ ਅੜਿੱਕੇ*  ਆਜ਼ਾਦੀ ਦਿਵਸ ਸਮਾਗਮ ਲਈ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਅਧਿਕਾਰੀ : ਰਾਕੇਸ਼ ਕੁਮਾਰ ਮੀਣਾ KMS ਕਾਲਜ ਦਸੂਹਾ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਹੋਵੇਗੀ ਸ਼ਾਨਦਾਰ
ADVERTISEMENT
You are currently viewing ਦੁਸਹਿਰਾ ਕਮੇਟੀ ਹਦੀਆਬਾਦ ਵੱਲੋਂ ਸ਼ਾਂਤੀ ਤਾਲ ਵਿਖੇ ਰਾਮ ਬਨਵਾਸ ਨਾਈਟ ਦਾ ਕੀਤਾ ਆਯੋਜਨ

ਦੁਸਹਿਰਾ ਕਮੇਟੀ ਹਦੀਆਬਾਦ ਵੱਲੋਂ ਸ਼ਾਂਤੀ ਤਾਲ ਵਿਖੇ ਰਾਮ ਬਨਵਾਸ ਨਾਈਟ ਦਾ ਕੀਤਾ ਆਯੋਜਨ

ਫਗਵਾੜਾ 8 ਅਕਤੂਬਰ (ਲਾਲੀ)

* 12 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸ਼ਿਹਰਾ : ਦਿਨੇਸ਼ ਦੁੱਗਲ

: ਦੁਸ਼ਹਿਰਾ ਕਮੇਟੀ (ਰਜਿ.) ਹਦੀਆਬਾਦ ਫਗਵਾੜਾ ਵੱਲੋਂ ਸਥਾਨਕ ਹਦੀਆਬਾਦ ਦੇ ਸ਼ਾਂਤੀ ਤਾਲ ਵਿਖੇ ਕਰਵਾਈ ਜਾ ਰਹੀ 56ਵੀਂ ਰਾਮਲੀਲਾ ਤਹਿਤ ਸੋਮਵਾਰ ਨੂੰ ਸ਼੍ਰੀ ਰਾਮ ਬਨਵਾਸ ਨਾਈਟ ਦਾ ਆਯੋਜਨ ਕੀਤਾ ਗਿਆ। ਕਮੇਟੀ ਪ੍ਰਧਾਨ ਦਿਨੇਸ਼ ਦੁੱਗਲ (ਭਾਊ) ਦੀ ਦੇਖਰੇਖ ਅਤੇ ਡਾਇਰੈਕਟਰ ਮਨੀਸ਼ ਚੌਧਰੀ ਦੇ ਨਿਰਦੇਸ਼ਨ ਵਿਚ ਆਯੋਜਿਤ ਇਸ ਨਾਈਟ ਦਾ ਉਦਘਾਟਨ ਐਨ.ਆਰ.ਆਈ. ਨੀਰਜ ਡਿੱਡੀ ਸਪੇਨ ਅਤੇ ਸਮਾਜ ਸੇਵਕ ਕ੍ਰਿਸ਼ਨ ਕੁਮਾਰ (ਪੱਪੂ) ਨੇ ਰਿਬਨ ਕੱਟ ਕੇ ਅਤੇ ਦੀਪ ਜਗਾ ਕੇ ਕੀਤਾ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਨ ਉਪਰੰਤ ਰਾਮ ਵਣਵਾਸ ਨਾਈਟ ਦੀ ਸ਼ੁਰੂਆਤ ਹੋਈ। ਜਿਸ ਵਿੱਚ ਮਹਾਰਾਣੀ ਕੈਕੇਈ ਵੱਲੋਂ ਭਰਤ ਲਈ ਰਾਜ ਅਤੇ ਸ਼੍ਰੀ ਰਾਮ ਲਈ ਬਨਵਾਸ ਦੇ ਰੂਪ ਵਿੱਚ ਦੋ ਵਰਦਾਨ ਮੰਗੇ ਜਾਣ ਤੋਂ ਬਾਅਦ ਮਹਾਰਾਜ ਦਸ਼ਰਥ ਦੇ ਸੋਗ ਅਤੇ ਵਿਰਲਾਪ ਦਾ ਪ੍ਰਭਾਵਸ਼ਾਲੀ ਚਿੱਤਰਣ ਪੇਸ਼ ਕੀਤਾ ਗਿਆ। ਅੰਤ ਵਿੱਚ ਰਾਮ, ਲਕਸ਼ਮਣ ਅਤੇ ਸੀਤਾ ਦੇ ਜੰਗਲ ਵਿੱਚ ਚਲੇ ਜਾਣ ਕਾਰਨ ਅਯੁੱਧਿਆ ਨਗਰੀ ਨਮੋਸ਼ੀ ਵਿਚ ਡੁੱਬ ਗਈ। ਦਰਸ਼ਕਾਂ ਨੇ ਭਾਵੁਕ ਹੋ ਕੇ ਰਮਾਇਣ ਦੇ ਇਸ ਪ੍ਰਕਰਣ ਦਾ ਆਨੰਦ ਮਾਣਿਆ। ਛੋਟੇ ਬੱਚਿਆਂ ਵਿੱਚ ਵੀ ਰਾਮਲੀਲਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ। ਕਮੇਟੀ ਦੇ ਪ੍ਰਧਾਨ ਦਿਨੇਸ਼ ਦੁੱਗਲ (ਭਾਊ) ਅਤੇ ਡਾਇਰੈਕਟਰ ਮਨੀਸ਼ ਚੌਧਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਸੀਤਾ ਹਰਨ ਨਾਈਟ ਦਾ ਆਯੋਜਨ ਕੀਤਾ ਜਾਵੇਗਾ। ਜਦਕਿ ਵੀਰਵਾਰ ਨੂੰ ਬਾਲੀ ਵੱਧ ਅਤੇ ਸ਼ੁੱਕਰਵਾਰ ਨੂੰ ਲਕਸ਼ਮਣ ਮੂਰਛਾ ਤੋਂ ਬਾਅਦ 12 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਜਿਸ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੰਜਾਹ ਫੁੱਟ ਤੋਂ ਵੱਧ ਉੱਚੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਰਾਮਲੀਲਾ ਅਤੇ ਦੁਸਹਿਰੇ ਮੇਲੇ ਵਿਚ ਪਰਿਵਾਰਾਂ ਸਮੇਤ ਹਾਜ਼ਰੀ ਲਗਵਾ ਕੇ ਇਸ ਤਿਉਹਾਰ ਦੀ ਰੌਣਕ ‘ਚ ਵਾਧਾ ਕਰਨ।
ਤਸਵੀਰ ਸਮੇਤ।

error: copy content is like crime its probhihated