Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਐਂਬੂਲੈਂਸ ਦੀ ਟਰੱਕ ਨਾਲ ਹੋਈ ਟੱਕਰ,ਇੱਕ ਔਰਤ ਦੀ ਮੌ+ਤ, 4 ਹੋਰ ਜ+ਖਮੀ

ਐਂਬੂਲੈਂਸ ਦੀ ਟਰੱਕ ਨਾਲ ਹੋਈ ਟੱਕਰ,ਇੱਕ ਔਰਤ ਦੀ ਮੌ+ਤ, 4 ਹੋਰ ਜ+ਖਮੀ

ਦਸੂਹਾ 8 ਅਕਤੂਬਰ (PPT NEWS) 

: ਅੱਜ ਤੜਕਸਾਰ ਮਰੀਜ਼ ਨੂੰ ਲੈ ਕੇ ਜੰਮੂ ਤੋਂ ਲੁਧਿਆਣਾ ਜਾ ਰਹੀ ਐਂਬੂਲੈਂਸ ਦਸੂਹਾ ‘ਚ ਖੜ੍ਹੇ ਟਰੱਕ ਨਾਲ ਟਕਰਾਅ ਗਈ। ਜਿਸ ਵਿਚ ਐਂਬੂਲੈਂਸ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ।ਜਿਨਾਂ ਨੂੰ ਦਸੂਹਾ ਤੇ ਮੁਕੇਰੀਆਂ ਦੇ ਸਿਵਲ ਹਸਪਤਾਲ ਵਿਖੇ 108 ਐਬੁਲੈਂਸ ਰਾਹੀਂ ਪਹੁੰਚਾਇਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ  ਅੱਡਾ ਟੱਕਰ ਸਾਹਿਬ ਨਜਦੀਕ ਸਵੇਰੇ 3 ਵਜੇ ਦੇ ਕਰੀਬ ਐਂਬੂਲੈਂਸ ਟਰੱਕ ਦੇ ਪਿੱਛੇ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਐਂਬੂਲੈਂਸ ‘ਚ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ।ਜਿਨਾਂ ਵਿੱਚ 3 ਲੋਕਾਂ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂ ਅੱਗੇ ਰੈਫਰ ਕਰ ਦਿੱਤਾ ਗਿਆ।

ਇਸ ਹਾਦਸੇ ਵਿਚ ਐਬੁਲੈਂਸ ਡਰਾਈਵਰ ਨਾਲ ਬੈਠਾ ਅਮਿਤ ਕੁਮਾਰ ਬੁਰੀ ਤਰ੍ਹਾਂ ਵਿਚ ਫਸ ਗਿਆ ਅਤੇ ਪਿੱਛੇ ਬੈਠੇ ਵਿਅਕਤੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਸ ਵੱਲੋਂ ਗੰਭੀਰ ਜ਼ਖਮੀ ਅਮਿਤ ਅਤੇ ਹੋਰਨਾਂ ਨੂੰ ਐਂਬੂਲੈਂਸ ਵਿਚੋਂ ਬਾਹਰ ਕੱਢ ਕੇ  ਮੁਕੇਰੀਆਂ ਅਤੇ ਦਸੂਹਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ। ਜਿੱਥੇ ਦਸੂਹਾ ਦੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਦਸੂਹਾ ਪੁਲਸ ਨੇ ਘਟਨਾ ਦੀ ਜਾਂਚ ਸ਼ੂਰੂ ਕਰ ਦਿੱਤੀ ਹੈ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਮ੍ਰਿਤਕ ਔਰਤ ਦੀ ਦੇਹ ਦਸੂਹਾ ਵਿਖੇ ਮੋਰਚਰੀ ਵਿਚ ਰੱਖਵਾ ਦਿੱਤੀ ਗਈ ਹੈ।