Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸਿਵਲ ਹਸਪਤਾਲ ਦੇ ਡਾ.ਰਵੀ ਕੁਮਾਰ ਨੇ ਮਰੀਜ਼ ਦੇ ਢਿੱਡ ਚੋਂ ਕੱਢੀ 30 ਕਿਲੋ ਦੀ ਰਸੌਲੀ

ਸਿਵਲ ਹਸਪਤਾਲ ਦੇ ਡਾ.ਰਵੀ ਕੁਮਾਰ ਨੇ ਮਰੀਜ਼ ਦੇ ਢਿੱਡ ਚੋਂ ਕੱਢੀ 30 ਕਿਲੋ ਦੀ ਰਸੌਲੀ

ਫਗਵਾੜਾ 26 ਜੁਲਾਈ (ਲਾਲੀ ਦਾਦਰ )

* ਐੱਸ.ਐਮ.ਓ ਡਾ. ਲਹਿੰਬਰ ਰਾਮ ਨੇ ਕੀਤੀ ਉਪਰਾਲੇ ਦੀ ਸ਼ਲਾਘਾ

: ਸਿਵਲ ਹਸਪਤਾਲ ਫਗਵਾੜਾ ਦੇ ਬਾਰੇ ਬਹੁਤੇ ਲੋਕਾਂ ਵਿੱਚ ਅਕਸਰ ਇਹ ਗਲਤ ਧਾਰਨਾ ਰਹਿੰਦੀ ਹੈ ਕਿ ਇੱਥੇ ਇਲਾਜ ਲਈ ਲੋਕਾ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ ਅਤੇ ਇੱਥੇ ਇਲਾਜ ਵੀ ਸਹੀ ਨਹੀਂ ਹੁੰਦਾ ਹੈ, ਪਰ ਇਸ ਧਾਰਨਾ ਨੂੰ ਇੱਥੋਂ ਦੇ ਸਰਜਨ ਡਾ. ਰਵੀ ਕੁਮਾਰ ਨੇ ਗਲਤ ਸਾਬਿਤ ਕਰਦੇ ਹੋਏ ਇਕ ਮਹਿਲਾ ਮਰੀਜ ਦਾ ਸਫਲ ਆਪ੍ਰੇਸ਼ਨ ਕਰਕੇ ਉਸ ਦੇ ਢਿੱਡ ਵਿਚੋਂ 30 ਕਿੱਲੋ ਵਜਨ ਦੀ ਰਸੋਲੀ ਕੱਢਣ ਦਾ ਅਚੰਭਾ ਕਰ ਦਿਖਾਇਆ ਹੈ। ਡਾ. ਰਵੀ ਕੁਮਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਅਜਿਹੀ ਹਾਈ ਰਿਸਕ ਸਰਜਰੀ ਵੱਡੇ ਪ੍ਰਾਈਵੇਟ ਹਸਪਤਾਲਾਂ ‘ਚ ਵੀ ਡਾਕਟਰਾਂ ਵਲੋਂ ਬਹੁਤ ਸੋਚ ਵਿਚਾਰ ਕੇ ਕੀਤੀ ਜਾਂਦੀ ਹੈ ਅਤੇ ਬਹੁਤ ਵੱਡੀ ਰਕਮ ਖਰਚ ਹੁੰਦੀ ਹੈ। ਡਾ. ਰਵੀ ਕੁਮਾਰ ਨੇ ਦੱਸਿਆ ਕਿ ਰਵੀਨਾ ਖਾਤੂਨ (25) ਪਤਨੀ ਸਾਹਿਲ ਵਾਸੀ ਉੱਪਲਾਂ ਜਿਲ੍ਹਾ ਲੁਧਿਆਣਾ ਦੇ ਢਿੱਡ ਦਾ ਸਾਈਜ ਪਿਛਲੇ ਦੋ ਢਾਈ ਸਾਲਾ ਤੋਂ ਵੱਡਾ ਹੋ ਰਿਹਾ ਸੀ ਅਤੇ ਹਮੇਸ਼ਾ ਦਰਦ ਰਹਿੰਦਾ ਸੀ। ਜਿਸਨੇ ਲੁਧਿਆਣਾ ਤੋਂ ਇਲਾਵਾ ਕਈ ਹੋਰ ਪ੍ਰਾਇਵੇਟ ਹਸਪਤਾਲਾਂ ‘ਚ ਚੈਕਅਪ ਕਰਵਾਇਆ। ਡਾਕਟਰਾਂ ਵਲੋਂ ਉਸ ਦੇ ਇਲਾਜ ‘ਤੇ ਇੱਕ ਲੱਖ ਰੁਪਏ ਖ਼ਰਚਾ ਦੱਸਿਆ। ਜੋ ਗ਼ਰੀਬ ਪਰਿਵਾਰ ਹੋਣ ਕਾਰਣ ਉਹ ਅਪਣਾ ਇਲਾਜ ਕਰਵਾਉਣ ਚ ਅਸਮਰੱਥ ਸੀ। ਜਿਸ ਤੇ ਸਿਵਲ ਹਸਪਤਾਲ ਫਗਵਾੜਾ ਦਾ ਰੁੱਖ ਕੀਤਾ ਤਾਂ ਮੁੱਢਲੀ ਜਾਂਚ ਵਿਚ ਮਰੀਜ ਦਾ ਬਲੱਡ ਘੱਟ ਹੋਣ ਅਤੇ ਗਰੁੱਪ ਏ-ਨੈਗੇਟਿਵ ਹਾਸਲ ਕਰਨ ‘ਚ ਵੀ ਕਾਫੀ ਦਿੱਕਤ ਆਈ। ਅਖੀਰ ਪਠਾਨਕੋਟ ਤੋਂ ਬਲੱਡ ਲਿਆ ਕੇ ਉਸ ਦੇ ਸਮੂਚੇ ਟੈਸਟ ਕੀਤੇੇ ਗਏ। ਫਿਰ ਕਰੀਬ ਪੰਦਰਾਂ ਦਿਨਾਂ ਬਾਅਦ ਅੱਜ ਸਫਲ ਸਰਜਰੀ ਕਰਕੇ ਰਸੋਲੀ ਕੱਢੀ ਗਈ ਹੈ। ਮਹਿਲਾ ਦੇ ਪਤੀ ਸਾਹਿਲ ਨੇ ਡਾ. ਰਵੀ ਕੁਮਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰੀ ਹਸਪਤਾਲਾਂ ਪ੍ਰਤੀ ਉਸ ਦੇ ਮੰਨ ਵਿਚ ਜੋ ਵੀ ਸ਼ੰਕੇ ਸੀ, ਅੱਜ ਉਹ ਸਾਰੇ ਦੂਰ ਹੋ ਗਏ ਹਨ।
ਤਸਵੀਰ 001, ਤਸਵੀਰ – ਫਗਵਾੜਾ ਦੇ ਸਿਵਲ ਹਸਪਤਾਲ ‘ਚ ਮਹਿਲਾ ਮਰੀਜ ਦੇ ਢਿੱਡ ਵਿਚੋਂ ਆਪ੍ਰੇਸ਼ਨ ਰਾਹੀਂ ਕੱਢੀ ਗਈ 30 ਕਿਲੋ ਵਜਨੀ ਰਸੋਲੀ ਦਿਖਾਉਂਦੇ ਹੋਏ ਐਸ.ਐਮ.ਓ. ਡਾ. ਲਹਿੰਬਰ ਰਾਮ ਦੇ ਨਾਲ ਸਰਜਨ ਡਾ. ਰਵੀ ਕੁਮਾਰ ਅਤੇ ਹੋਰ।