Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਭਾਸ਼ਾ ਵਿਭਾਗ ਨੇ ਕਰਵਾਇਆ ਸ਼ਾਨਦਾਰ ਤ੍ਰੈ-ਭਾਸ਼ਾ ਕਵੀ ਦਰਬਾਰ

ਭਾਸ਼ਾ ਵਿਭਾਗ ਨੇ ਕਰਵਾਇਆ ਸ਼ਾਨਦਾਰ ਤ੍ਰੈ-ਭਾਸ਼ਾ ਕਵੀ ਦਰਬਾਰ

ਹੁਸ਼ਿਆਰਪੁਰ, 31 ਜਨਵਰੀ (ਬਿਊਰੋ) 

–ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨ ਵਿਚ ਕਲਾਮ ਪੇਸ਼ ਕਰਕੇ ਸ਼ਾਇਰਾਂ ਨੇ ਚੰਗੀ ਵਾਹ-ਵਾਹ ਕਬੂਲੀ

 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ ਦੇ ਵਿਹੜੇ ਵਿਚ ਤ੍ਰੈ-ਭਾਸ਼ਾ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਐੱਚ.ਐੱਸ.ਬੈਂਸ, ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਅਤੇ ਨਾਮੀ ਲੇਖਕ ਪ੍ਰਿੰ. ਧਰਮਪਾਲ ਸਾਹਿਲ ਨੇ ਕੀਤੀ।
ਡਾ. ਬੈਂਸ ਨੇ ਜੀ ਆਇਆਂ ਸ਼ਬਦ ਆਖਦਿਆਂ ਕਿਹਾ ਕਿ ਇੰਜੀਨੀਅਰਿੰਗ ਅਤੇ ਵਕਾਲਤ ਵਰਗੇ ਖੁਸ਼ਕ ਵਿਸ਼ਿਆਂ ਨੂੰ ਤਰਲ ਕਰਨ ਲਈ ਭਾਸ਼ਾ ਵਿਭਾਗ ਨੇ ਸਾਡੇ ਵਿਹੜੇ ਕਾਵਿ ਰਚਨਾਵਾਂ ਵਾਲਾ ਸਮਾਗਮ ਮਿੱਥ ਕੇ ਸੁਭਾਗਾ ਕੰਮ ਕੀਤਾ ਹੈ।
ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨ ਵਿਚ ਆਪਣੇ ਕਲਾਮ ਪੇਸ਼ ਕਰਕੇ ਸ਼ਾਇਰਾਂ ਨੇ ਸਰੋਤਿਆਂ ਤੋਂ ਚੰਗੀ ਵਾਹ-ਵਾਹ ਕਬੂਲੀ। ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕਰਦਿਆਂ ਹਾਜ਼ਰ ਕਵੀਆਂ ਦਾ ਸ਼ਾਇਰਾਨਾ ਅੰਦਾਜ਼ ’ਚ ਤੁਆਰਫ਼ ਕਰਵਾਉਂਦਿਆਂ ਕਿਹਾ ਕਿ ਮੁੱਖ ਕੇਂਦਰ ਪਟਿਆਲਾ ਦੇ ਨਾਲ-ਨਾਲ ਹੁਣ ਹਰ ਸਾਲ ਜ਼ਿਲ੍ਹਾ ਕੇਂਦਰਾਂ ਵਿਖੇ ਵੀ ਤ੍ਰੈ-ਭਾਸ਼ਾ ਕਵੀ ਦਰਬਾਰ ਕਰਵਾਇਆ ਜਾਇਆ ਕਰਨਗੇ। ਇਸ ਨਾਲ ਸਹਿਤਿਕ ਮਾਹੌਲ ਦੇ ਪਸਾਰੇ ਨੂੰ ਹੋਰ ਬਲ ਮਿਲੇਗਾ। ਤ੍ਰੈ-ਭਾਸ਼ਾ ਕਵੀ ਦਰਬਾਰ ਵਿਚ ਮਨੋਜ ਸ਼ਰਮਾ, ਮਦਨ ਵੀਰਾ, ਇੰਦਰਜੀਤ ਨੰਦਨ, ਸੁਰਿੰਦਰ ਕੰਗਵੀ, ਰਬਿੰਦਰ ਸ਼ਰਮਾ, ਡਾ. ਧਰਮਪਾਲ ਸਾਹਿਲ, ਮੀਨਾਕਸ਼ੀ ਮੈਨਨ, ਇੰਦਰਜੀਤ ਚੌਧਰੀ, ਸੁਭਾਸ਼ ਗੁਪਤਾ  ਸ਼ਫੀਕ, ਮੁਹੰਮਦ ਏਜਾਜ਼ ਫਾਰੂਕੀ, ਕਮਲ ਨੈਨ ਅਤੇ ਹਰਦਿਆਲ ਹੁਸ਼ਿਆਰਪੁਰੀ ਨੇ ਸ਼ਾਨਦਾਰ ਕਲਾਮਾਂ ਰਾਹੀਂ ਭਰਵੀਂ ਹਾਜ਼ਰੀ ਲੁਆਈ। ਭਾਸ਼ਾ ਵਿਭਾਗ ਵੱਲੋਂ ਡਾਇਰੈਕਟਰ ਸ. ਐੱਚ. ਐੱਸ. ਬੈਂਸ, ਸ਼ਾਇਰਾਂ ਅਤੇ ਸੰਸਥਾ ਦੇ ਪ੍ਰੋਫੈਸਰਾਂ ਦਾ ਕਿਤਾਬਾਂ ਦੇ ਸੈੱਟਾਂ ਅਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰੋ. ਸਵਿਤਾ ਗਰੋਵਰ ਨੇ ਕੀਤਾ। ਇਸ ਮੌਕੇ ਡਾ. ਬਰਜੇਸ਼ ਸ਼ਰਮਾ, ਡਾ. ਬਲਵਿੰਦਰ ਕੁਮਾਰ, ਪ੍ਰੋ. ਗੁਰਦੀਪ ਕੁਮਾਰੀ, ਡਾ. ਕਾਮਿਆ ਰਾਣੀ, ਡਾ. ਨਿਮਰਤਾ, ਭਾਸ਼ਾ ਵਿਭਾਗ ਦੇ ਕਰਮਚਾਰੀ ਲਵਪ੍ਰੀਤ, ਲਾਲ ਸਿੰਘ, ਸੁਰਿੰਦਰ ਪਾਲ ਅਤੇ ਸੰਸਥਾ ਦੇ ਵਿਦਿਆਰਥੀ ਹਾਜ਼ਰ ਸਨ।