Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੜ੍ਹਦੀਵਾਲਾ ਵਿਖੇ ਮਜ਼ਦੂਰ ਦਿਵਸ ਮਨਾਇਆ

ਗੜ੍ਹਦੀਵਾਲਾ ਵਿਖੇ ਮਜ਼ਦੂਰ ਦਿਵਸ ਮਨਾਇਆ

ਗੜ੍ਹਦੀਵਾਲਾ 1 ਮਈ (ਚੌਧਰੀ) 

 ਕਿਰਤੀਆਂ ਦਾ ਦਿਵਸ ਸਾਨੂੰ ਰੋਸ਼ਨੀਆਂ ਪ੍ਰਦਾਨ ਕਰਦਾ ਹੈ :  ਕਾਮਰੇਡ ਗੁਰਮੇਸ਼
: ਅੱਜ ਗੜਦੀਵਾਲਾ ਵਿਖੇ ਮਈ ਦਿਵਸ ਇਲਾਕੇ ਦੇ ਕਿਰਤੀਆਂ ਨੇ ਇਕੱਠੇ ਹੋ ਕੇ ਬੜੀ ਸ਼ਰਧਾ ਪੂਰਵਕ ਮਨਾਇਆ। ਸਭ ਤੋਂ ਪਹਿਲਾਂ ਲਾਲ ਝੰਡਾ ਕਾਮਰੇਡ ਚਰਨ ਸਿੰਘ ਗੜਦੀਵਾਲਾ ਵਾਲਿਆਂ ਨੇ ਫੁੱਲਾਂ ਦੀ ਵਰਖਾ ਨਾਲ ਲਹਿਰਾਇਆ। ਦੁਨੀਆਂ ਭਰ ਦੇ ਕਿਰਤਿਓ ਇੱਕ ਹੋ ਜਾਓ! ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਅਰੇ ਹਵਾ ਵਿੱਚ ਗੂੰਜੇ !ਬਾਅਦ ਵਿੱਚ ਬੋਲਦਿਆਂ ਸਬਾਈ ਆਗੂ ਕਾਮਰੇਡ ਗੁਰਮੇਸ਼ ਸਿੰਘ ਨੇ ਕਿਹਾ ਕਿ ਅਸੀਂ ਕੌਮੰਤਰੀ ਮਜ਼ਦੂਰ ਦਿਵਸ ਮਨਾ ਰਹੇ ਹਾਂ, ਉਹਨਾਂ ਕਿਹਾ ਕਿ ਅਜ਼ਲ ਤੋਂ ਮਜ਼ਦੂਰ ਵਰਗ ਆਪਣੀ ਲੁੱਟ ਵਿਰੁੱਧ ਸੰਘਰਸ਼ ਕਰਦਾ ਆ ਰਿਹਾ ਹੈ। 1886 ਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਹੱਕ ਮੰਗਦੇ ਮਜ਼ਦੂਰਾਂ ਤੇ ਗੋਲੀਆਂ ਮਾਰ ਕੇ ਤਸ਼ੱਦਦ ਕੀਤਾ। ਅੱਜ ਵੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਇਹ ਮਜ਼ਦੂਰ ਦਿਹਾੜਾ ਮਨਾ ਰਹੇ ਹਾਂ। ਅੱਜ ਇਸ ਮੌਕੇ ਉਹਨਾਂ ਕਿਹਾ ਮੌਕੇ ਦੀਆਂ ਸਰਕਾਰਾਂ ਵੀ ਸਾਡੇ ਲੜ ਰਹੇ ਲੋਕਾਂ ਤੇ ਹੱਕਾਂ ਦੇ ਡਾਕੇ ਮਾਰ ਰਹੀਆਂ ਹਨ ।ਇੱਥੇ ਦੀ ਫਿਰਕਾਪ੍ਰਸਤੀ ਸਰਕਾਰ ਜੋ ਕਿ ਮਜ਼ਦੂਰ ਵਿਰੋਧੀ ਕਾਨੂੰਨ ਬਣਾ ਕੇ ਮਜ਼ਦੂਰਾਂ ਨੂੰ ਉਹਨਾਂ ਪੂੰਜੀਪਤੀ ਬਗਿਆੜਾ ਅੱਗੇ ਸੁੱਟ ਰਹੀ ਹੈ। ਮਜ਼ਦੂਰਾਂ ਦਾ ਖੂਨ  ਪੀ ਕੇ ਇਹ ਕਾਰਪੋਰੇਟ ਘਰਾਣੇ ਪਲਦੇ ਹਨ। ਉਹਨਾਂ ਕਿਹਾ ਆਓ ਇਕੱਠੇ ਹੋਈਏ, ਕਿਰਤੀ ਵਰਗ ਇਕੱਠੇ ਹੋ ਕੇ ਇਹਨਾਂ ਲੁਟੇਰਿਆਂ ਨੂੰ ਸੱਤਾ ਤੋਂ ਲਾਂਭੇ ਕਰਕੇ ਹੀ ਮਜ਼ਦੂਰਾਂ ਦਾ ਰਾਜ ਸਥਾਪਿਤ ਕਰਕੇ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ ।ਹੁਣ ਲੋਕ ਸਭਾ ਚੋਣਾਂ ਵਿੱਚ ਫਿਰਕਾ ਪ੍ਰਸਤੀ ਬੀਜੇਪੀ ਮੋਦੀ ਸਰਕਾਰ ਨੂੰ  ਹਰਾਉਣਾ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।ਅੱਜ ਇਸ ਮੌਕੇ ਹਰਬੰਸ ਸਿੰਘ ਧੂਤ ,ਰਣਜੀਤ ਸਿੰਘ ਚੌਹਾਨ, ਸੀਟੂ ਆਗੂ ਮਨਜੀਤ ਕੌਰ ਭੱਟੀਆਂ, ਡਾਕਟਰ ਮਝੈਲ ਸਿੰਘ ,ਮਲਕੀਤ ਸਿੰਘ ਨੇ ਵੀ ਸੰਬੋਧਨ ਕੀਤਾ ।ਅੱਜ ਦੀ ਹਾਜ਼ਰੀ ਵਿੱਚ ਕਾਮਰੇਡ ਕਮਲੇਸ਼ ਕੌਰ ਧੂਤ, ਨਿਰਮਲਜੀਤ ਸਿੰਘ ਕੱਲੋਵਾਲ, ਅਜੀਤ ਸਿੰਘ ਹੁਸੈਨਪੁਰ, ਪੰਕਜ਼ ਚਠਿਆਲ, ਕੁਲਦੀਪ ਕੌਰ, ਤਾਰਾ ਦੇਵੀ, ਮਨਜੀਤ ਕੌਰ ਚਾਂਗ ਬਸੋਆ, ਜਸਵੀਰ ਸਿੰਘ ,ਜੋਗਿੰਦਰ ਧੂਤ, ਸੁਰਿੰਦਰ ਕੌਰ  ਸੁਰਿੰਦਰ ਕੌਰ, ਵਿਜੇ ਰਾਣੀ, ਬਲਵੀਰ ਕੌਰ ਰੀਨਾ ਰਾਣੀ, ਮਹਿੰਦਰ ਕੌਰ ਹਰਪ੍ਰੀਤ ਕੌਰ ਸੰਦੇਸ਼ ਕੁਮਾਰੀ ਉਰਮਲਾ ਦੇਵੀ ,ਨਿਰਮਲ ਕੌਰ ਚੋਹਕਾ ,ਦੇਸਰਾਜ, ਅਵਤਾਰ ਸਿੰਘ ਕੁਲਵੰਤ ਸਿੰਘ ਅਮਰੀਕ ਸਿੰਘ, ਦਿਲਬਾਗ ਸਿੰਘ ,ਜੋਗੀ ਜਗਜੀਤ ਸਿੰਘ, ਹਰਿਕ੍ਰਿਸ਼ਨ ਧੂਤ ,ਸੰਤੋਖ ਸਿੰਘ ਧੂਤ ,ਗੁਰਤੇਜ ਸਿੰਘ ਮਨਜੀਤ ਕੌਰ,ਰਾਜ ਕੁਮਾਰੀ ,ਕਰਮਜੀਤ ਕੌਰ ਮਨਪ੍ਰੀਤ ਸੰਦੇਸ਼ ਕੁਮਾਰੀ ,ਰਾਜੂ ਕੋਟਲੀ ਕਰਮ ਚੰਦ ਪੱਸੀ ਕੰਢੀ ਆਦ ਹਾਜ਼ਰ ਸਨ। ਸੰਤੋਖ ਰਾਣਾ ਧੂਤ ਨੇ ਸਾਰਿਆਂ ਨੂੰ ਅਖੀਰ ਵਿੱਚ ਜੀ ਆਇਆ ਕਿਹਾ ਤੇ ਧੰਨਵਾਦ ਕੀਤਾ