ਕਮਾਹੀ ਦੇਵੀ / ਦਸੂਹਾ (ਚੌਧਰੀ)
: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਾਰ ਵੀ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ। ਸਕੂਲ ਦੇ 4 ਵਿਦਿਆਰਥੀਆਂ ਨੇ ਬਾਰਵੀਂ ਜਮਾਤ ਵਿੱਚ ਮੈਰਿਟ ਪੁਜੀਸ਼ਨਾਂ ਵਿੱਚ ਆਪਣਾ ਨਾਮ ਦਰਜ ਕੀਤਾ ਅਤੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਤੇ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ। ਸਕੂਲ ਦੇ ਵਿਦਿਆਰਥੀ ਪਰੀਨੀਤਾ ਸਪੁੱਤਰੀ ਦਰਸ਼ਨ ਸਿੰਘ 491/500 ਅੰਕ ਲੈ ਕੇ ਰੈਂਕ ਨੌਵਾਂ , ਅਰਸ਼ਿਤ ਰਾਣਾ ਸਪੁੱਤਰ ਮੋਹਨ ਸਿੰਘ ਨੇ 488/500 ਅੰਕ ਲੈ ਕੇ ਰੈਂਕ ਬਾਰਵਾਂ ਅਤੇ ਪੁਨਿਕਾ ਸਪੁੱਤਰੀ ਦਵਿੰਦਰ ਕੁਮਾਰ ਨੇ 487/500 ਪ੍ਰਾਪਤ ਕਰਕੇ ਰੈਂਕ ਤੇਰਵਾਂ, ਜੀਆ ਠਾਕੁਰ ਸਪੁਤਰੀ ਨਰੇਸ਼ ਕੁਮਾਰ ਨੇ 486/500 ਪ੍ਰਾਪਤ ਕਰਕੇ ਰੈਂਕ 14ਵਾਂ ਹਾਸਲ ਕੀਤਾ। ਸਮੁੱਚੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਿਛੜੇ ਇਲਾਕੇ ਦੇ ਇਸ ਕੰਢੀ ਸਕੂਲ ਨੇ ਸਰਕਾਰੀ ਸਕੂਲਾਂ ਵਿੱਚੋਂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਮਾਹੀ ਦੇਵੀ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ।ਪ੍ਰਿੰਸੀਪਲ ਰਾਜੇਸ਼ ਸਿੰਘ ਨੇ ਇਸ ਦਾ ਸ਼ੇ੍ਅ ਵਿਦਿਆਰਥੀਆਂ ਦੀ ਲਗਨ ਅਤੇ ਸਕੂਲ ਸਟਾਫ ਦੀ ਮਿਹਨਤ ਨੂੰ ਦਿੱਤਾ। ਇਸ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਨਾਲ ਨਿਵਾਜਿਆ ਗਿਆ ਅਤੇ ਮੂੰਹ ਮਿੱਠਾ ਵੀ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਜੀ ਨੇ ਵੀ ਸਕੂਲ ਮੁਖੀ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਸਿੰਘ ,ਲੈਕਚਰਾਰ ਸੂਰਜ ਪ੍ਰਕਾਸ਼, ਵਿਜੇ ਕੁਮਾਰ ਸ਼ਰਮਾ ,ਜਗਜੀਤ ਸਿੰਘ ,ਸੰਦੀਪ ਸਿੰਘ,ਤਰਸੇਮ ਲਾਲ ,ਅਜੇ ਕੁਮਾਰ ਸ਼ਰਮਾ,ਸੋਹਣ ਸਿੰਘ, ਅਰਵਿੰਦ ਗੌਤਮ, ਪਰਵੀਨ ਕੁਮਾਰ , ਸਤਵਿੰਦਰ ਸਿੰਘ ਰਾਣਾ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਸੰਦੀਪ ਕਪਿਲ,ਦਨੇਸ਼ ਦੱਤ,ਅੰਜਨਾ ਕੁਮਾਰੀ,ਅਰਪਨਾ ਚੌਧਰੀ, ਸਰਿਤਾ, ਜੋਤਸਨਾ , ਪੂਨਮ ਬਾਲਾ ,ਰੇਖਾ ਦੇਵੀ , ਸੀਮਾ, ਰਾਜ ਕੁਮਾਰ, ਨਿਸ਼ੀ ਬਾਲਾ ,ਮਨਦੀਪ ਕੌਰ,ਨੀਨਾ ਸ਼ਰਮਾ,ਸ਼ੀਲਾ,ਜਸਵੀਰ ਸਿੰਘ,ਸਰਬਜੀਤ ਸਿੰਘ, ਨਰੇਸ਼ ਕੁਮਾਰ,ਧਰਮਿੰਦਰ ,ਅਰੁਣ,ਨਰਿੰਦਰ ਕੁਲਦੀਪ ਸਿੰਘ ਅਤੇ ਸਮੂਹ ਸਟਾਫ ਅਤੇ ਸਕੂਲ ਦੇ ਵਿਦਿਆਰਥੀ ਉਪਸਥਿਤ ਸਨ।
,