ਗੜ੍ਹਦੀਵਾਲਾ 14 ਮਈ (ਚੌਧਰੀ)
: ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਲਾਲਾ ਜਗਤ ਨਾਰਾਇਣ ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿੱਤਾ । ਇਸ ਇਮਤਿਹਾਨਾਂ ਵਿੱਚ 46 ਬੱਚਿਆਂ ਨੇ ਪੇਪਰ ਦਿੱਤੇ ਸਨ, ਸਾਰੇ ਵਿਦਿਆਰਥੀ ਬਹੁਤ ਹੀ ਵਧੀਆ ਅੰਕ ਲੈ ਕੇ ਪਾਸ ਹੋਏ। ਦਸਵੀਂ ਜਮਾਤ ਵਿੱਚ 95.4% ਅੰਕ ਪ੍ਰਾਪਤ ਕਰਕੇ ਰਿਤੀ ਸ਼ਰਮਾ ਨੇ ਜਮਾਤ ਵਿੱਚੋਂ ਪਹਿਲਾ, 95% ਅੰਕ ਪ੍ਰਾਪਤ ਕਰਕੇ ਅੰਮ੍ਰਿਤਾ ਗੋਗਨਾ ਨੇ ਜਮਾਤ ਵਿੱਚੋਂ ਦੂਸਰਾ, 86.8% ਅੰਕ ਪ੍ਰਾਪਤ ਕਰਕੇ ਹਰਸਿਕਾ ਸ਼ਰਮਾ ਨੇ ਤੀਸਰਾ, 86 % ਅੰਕ ਪ੍ਰਾਪਤ ਕਰਕੇ ਗੁਰਲੀਨ ਕੌਰ ਨੇ ਚੌਥਾ, 84.6% ਅੰਕ ਪ੍ਰਾਪਤ ਕਰਕੇ ਪਾਇਲ ਚੌਧਰੀ ਨੇ ਪੰਜਵਾਂ 81.4% ਅੰਕ ਪ੍ਰਾਪਤ ਕਰਕੇ ਜਸਕਰਨ ਸਿੰਘ ਤੇ ਹਰਸ਼ਿਤਾ ਰਾਣਾ ਨੇ ਵੀ ਛੇਵਾਂ,77.4% ਅੰਕ ਪ੍ਰਾਪਤ ਕਰਕੇ ਅਰਸ਼ਦੀਪ ਸਿੰਘ ਨੇ ਸੱਤਵਾਂ.77% ਅੰਕ ਪ੍ਰਾਪਤ ਕਰਕੇ ਕਰਮਪ੍ਰੀਤ ਸਿੰਘ ਨੇ ਨੇ ਅੱਠਵਾਂ,76.8%ਅੰਕ ਪ੍ਰਾਪਤ ਕਰਕੇ ਨਵਜੋਤ ਸਿੰਘ ਨੇ ਨੌਵਾਂ, 76 % ਅੰਕ ਪ੍ਰਾਪਤ ਕਰਕੇ ਭਾਵਨਾ ਨੇ ਦਸਵਾਂ,75.8% ਅੰਕ ਪ੍ਰਾਪਤ ਕਰਕੇ ਰਿਦੀਕਾ ਨੇ 11 ਵਾਂ ਤੇ 75.4% ਅੰਕ ਪ੍ਰਾਪਤ ਕਰਕੇ ਰਾਜਵੀਰ ਕੌਰ ਨੇ ਬਾਰਵਾਂ ਸਥਾਨ ਹਾਸਲ ਕੀਤਾ।
ਸਾਰੇ ਵਿਦਿਆਰਥੀਆਂ ਵਿੱਚੋਂ ਦੇ ਵਿਦਿਆਰਥੀਆਂ ਨੇ 90% ਤੋਂ ਉੱਪਰ ਨੰਬਰ ਹਾਸਿਲ ਕੀਤੇ 5 ਵਿਦਿਆਰਥੀ ਨੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕੀਤੇ। 14 ਵਿਦਿਆਰਥੀਆਂ ਨੇ ਵਿਦਿਆਰਥੀਆਂ ਨੇ 70% ਤੋਂ ਉੱਪਰ 6 ਵਿਦਿਆਰਥੀਆਂ ਨੇ 60% ਤੋਂ ਉੱਪਰ ਅੰਕ ਹਾਸਲ ਕੀਤਾ।
ਵਿਸ਼ੇ ਅਨੁਸਾਰ ਪੰਜਾਬੀ ਵਿੱਚ 99 ਅੰਗਰੇਜ਼ੀ ਵਿਚ 98,ਹਿੰਦੀ ਵਿਚ 97 ਗਣਿਤ ਵਿਚੋਂ 97 ਸਾਇੰਸ ਵਿੱਚ 93, ਸਮਾਜਿਕ ਸਿੱਖਿਆ ਦਿੱਚ 94. ਆਈ.ਟੀ ਵਿਸ਼ੇ ਵਿੱਚੋਂ 95 ਅੰਕ ਉੱਚਤਮ ਰਹੇ।
ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੇ ਮਾਰਗਦਰਸ਼ਨ ਅਨੁਭਵੀ ਤੇ ਮਿਹਨਤੀ ਅਧਿਆਪਕ ਸਾਹਿਬਾਨ ਦੀ ਮਿਹਨਤ ਅਤੇ ਬੱਚਿਆਂ ਦੀ ਦ੍ਰਿੜ ਮਿਹਨਤ ਦੇ ਫਲ ਸਰੂਪ ਹੀ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਇਸਦੇ ਲਈ ਹੀ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਬੱਚਿਆ, ਅਧਿਆਪਕਾ ਤੇ ਬੱਚਿਆ ਦੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਉਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਕਰਕੇ ਬੁਲੰਦੀਆਂ ਹਾਸਿਲ ਕਰਨ ਦੀ ਪ੍ਰੇਰਨਾ ਦਿੱਤੀ। ਵਧੀਆ ਨਤੀਜਾ ਆਉਣ ਤੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ, ਚੇਅਰਮੈਨ ਸ੍ਰੀ ਅਰਵਿੰਦ ਘਈ, ਖੇਤਰੀ ਸੰਚਾਲਿਕਾ ਸ੍ਰੀਮਤੀ ਡਾ. ਨੀਲਮ ਕਾਮਰਾ ਜੀ, ਮੈਨੇਜਰ ਸ੍ਰੀਮਤੀ ਡਾ. ਅੰਜਨਾ ਗੁਪਤਾ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਲੱਡੂ ਖਵਾ ਕੇ ਉਹਨਾਂ ਦਾ ਮੂੰਹ ਮਿੱਠਾ ਕੀਤਾ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਹੋਰ ਮਿਹਨਤ ਕਰਕੇ ਆਪਣੇ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਬੱਚਿਆਂ ਨੂੰ ਜੀਵਨ ਵਿੱਚ ਨਿਰੰਤਰ ਮਿਹਨਤ ਕਰਨ ਦੇ ਲਈ ਪ੍ਰੇਰਨਾ ਦਿੱਤੀ ਉਹਨਾਂ ਨੇ ਇਹ ਵੀ ਦੱਸਿਆ ਕਿ ਡੀ ਏ ਵੀ ਸਿਰਫ਼ ਵਿੱਦਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਹਰ ਗਤੀਵਿਧੀਆਂ ਵਿੱਚ ਵੀ ਅੱਗੇ ਹੈ ਅਤੇ ਆਪਣੀ ਛਾਪ ਛੱਡਦਾ ਰਿਹਾ ਹੈ।