Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਲੁਟੇਰਿਆਂ ਨੇ ਗੜ੍ਹਦੀਵਾਲਾ ਇਲਾਕੇ ‘ਚ ਦੋ ਵਾਰਦਾਤਾਂ ਨੂੰ ਦਿੱਤਾ ਅੰਜਾਮ,ਸੋਨੇ ਦੀ ਵਾਲੀ, 14 ਹਜਾਰ ਰੁਪਏ ਕੈਸ਼ ਅਤੇ ਕੁਝ ਜਰੂਰੀ ਕਾਗਜਾਤ ਖੋਹ ਕੇ ਹੋਏ ਰਫੂਚੱਕਰ 

ਲੁਟੇਰਿਆਂ ਨੇ ਗੜ੍ਹਦੀਵਾਲਾ ਇਲਾਕੇ ‘ਚ ਦੋ ਵਾਰਦਾਤਾਂ ਨੂੰ ਦਿੱਤਾ ਅੰਜਾਮ,ਸੋਨੇ ਦੀ ਵਾਲੀ, 14 ਹਜਾਰ ਰੁਪਏ ਕੈਸ਼ ਅਤੇ ਕੁਝ ਜਰੂਰੀ ਕਾਗਜਾਤ ਖੋਹ ਕੇ ਹੋਏ ਰਫੂਚੱਕਰ 

ਗੜ੍ਹਦੀਵਾਲਾ 25 ਅਗਸਤ (ਚੌਧਰੀ / ਯੋਗੇਸ਼ ਗੁਪਤਾ) 

: ਗੜ੍ਹਦੀਵਾਲਾ ਇਲਾਕੇ ਚ ਲੁਟੇਰਿਆਂ ਦਾ ਗਿਰੋਹ ਲਗਾਤਾਰ ਸਰਗਰਮ ਹੈ ਜਿਸ ਦੇ ਚਲਦਿਆਂ ਲੁਟੇਰਿਆਂ ਦਾ ਖੌਫ ਇਲਾਕਾ ਨਿਵਾਸੀਆਂ ਦੇ ਬਹੁਤ ਸਤਾ ਰਿਹਾ ਹੈ।

ਬੀਤੇ ਦਿਨੀਂ 22 ਅਗਸਤ ਨੂੰ ਲੁਟੇਰਿਆਂ ਨੇ ਦਿਨ ਦਿਹਾੜੇ ਗੜ੍ਹਦੀਵਾਲਾ ਸ਼ਹਿਰ ਵਿਚ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਘਟਨਾ ਸਬੰਧੀ ਪੀੜਤ ਮਹਿਲਾ ਸ਼ਸ਼ੀ ਕਾਤਾ ਪਤਨੀ ਗੰਧਰਵ ਸਿੰਘ ਵਾਸੀ ਪਿੰਡ ਭਾਣੋਵਾਲ ਥਾਣਾ ਗੜਦੀਵਾਲਾ ਨੇ ਦੱਸਿਆ ਕਿ ਮਿਤੀ 22-08-2024 ਨੂੰ ਵਕਤ ਕਰੀਬ 7-55 ਪੀ.ਐਮ ਦੇ ਹੋਵੇਗਾ ਕਿ ਉਹ ਸ਼ਿਵ ਮੰਦਿਰ ਗੜਦੀਵਾਲਾ ਤੋਂ ਆਪਣੇ ਘਰ ਨੂੰ ਪੈਦਲ ਜਾ ਰਹੀ ਸੀ ਕਿ ਦੋ ਮੋਨੇ ਨੌਜਵਾਨ ਮੋਟਰ ਸਾਈਕਲ ਮਾਰਕਾ ਪਲਟੀਨਾ ਤੇ ਸਵਾਰ ਹੋ ਕੇ ਆਏ ਤਾਂ ਪਿੱਛੇ ਬੈਠੇ ਨੌਜਵਾਨ ਨੇ ਮੋਟਰਸਾਈਕਲ ਤੋਂ ਉੱਤਰ ਕੇ ਮੇਰੇ ਸੱਜੇ ਕੰਨ ਦੀ ਸੋਨੇ ਦੀ ਵਾਲੀ ਖਿੱਚ ਲਈ ਤੇ ਭੱਜ ਕੇ ਮੋਟਰਸਾਈਕਲ ਤੇ ਬੈਠ ਗਿਆ ਤੇ ਮੌਕਾ ਤੋਂ ਭੱਜ ਗਏ

ਇਸੇ ਤਰਾਂ ਹੀ ਦੂਜੇ ਪੀੜਤ ਵਿਅਕਤੀ ਸੋਮ ਨਾਥ ਪੁੱਤਰ ਰੁਲੀਆ ਰਾਮ ਵਾਸੀ ਜੁਝਾਰ ਚਠਿਆਲ ਥਾਣਾ ਗੜਦੀਵਾਲਾ ਨੇ ਦੰਸਿਆ ਕਿ ਮਿਤੀ 22-08-2024 ਨੂੰ ਉਹ ਪੀ.ਐਨ.ਬੀ ਬੈਕ ਗੜਦੀਵਾਲਾ ਬੈਕ ਤੋਂ 14 ਹਜਾਰ ਰੁਪਏ ਕਢਵਾ ਕੇ ਪੈਦਲ ਹੀ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਹ ਕਪਿਲਾ ਸਵੀਟ ਸਾਪ ਗੜਦੀਵਾਲਾ ਦੇ ਸਾਹਮਣੇ ਪੁੱਜਾ ਤਾ ਵਕਤ ਕਰੀਬ 1-30/1-45 ਪੀ.ਐਮ ਦਾ ਹੋਵੇਗਾ ਕਿ ਦੋ ਵਿਆਕਤੀ ਮੋਟਰ ਸਾਇਕਲ ਤੇ ਆਏ ਮੇਰੇ ਸੱਜੇ ਹੱਥ ਵਿੱਚ ਫੜਿਆ ਕੱਪੜੇ ਦੇ ਝੋਲੇ ਨੂੰ ਖੌਹ ਕੇ ਲੈ ਗਏ। ਜਿਸ ਵਿੱਚ ਮੇਰਾ 14 ਹਜਾਰ ਰੁਪਏ ਤੇ ਮੇਰੀ ਘਰਵਾਲੀ ਦੀਆਂ ਬੈਕ ਦੀਆ ਕਾਪੀਆਂ ਸਨ ਜੋ ਅੱਜ ਮੈਨੂੰ ਪਤਾ ਲੱਗਾ ਕਿ ਇਹ ਵਾਰਦਾਤ ਕਰਨ ਵਾਲੇ ਵਿਆਕਤੀ ਨਾਜਰ ਸਿੰਘ ਪੁੱਤਰ ਹਰਵਿੰਦਰ ਸਿੰਘ ਪ੍ਰਮਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀਆਨ ਚੋਹਕਾ ਥਾਣਾ ਗੜਦੀਵਾਲਾ ਹਨ ਜਿਹਨਾ ਨੇ ਇਹ ਖੋਹ ਕੀਤੀ ਹੈ।ਦੋਵੇਂ ਪੀੜਤਾਂ ਨੇ ਘਟਨਾ ਸਬੰਧੀ ਆਪਣੀ ਆਪਣੀ ਸ਼ਿਕਾਇਤ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੀ ਹੈ।

ਦੂਜੇ ਪਾਸੇ ਗੜ੍ਹਦੀਵਾਲਾ ਪੁਲਿਸ ਨੇ ਦੋਵੇਂ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਦੋ ਨੌਜਵਾਨ ਨੂੰ ਕਾਬੂ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਲੋਂ ਨੌਜਵਾਨਾਂ ਦੀ ਪਛਾਣ ਕਰਨ ਲਈ ਪੀੜਤਾਂ ਨੂੰ ਕੱਲ ਥਾਣਾ ਗੜਦੀਵਾਲਾ ਵਿਖੇ ਪਹੁੰਚ ਕਰ ਲਈ ਕਿਹਾ ਹੈ।