ਗੜ੍ਹਦੀਵਾਲਾ 14 ਮਾਰਚ (ਚੌਧਰੀ / ਯੋਗੇਸ਼ ਗੁਪਤਾ)
: ਗੜ੍ਹਦੀਵਾਲਾ ਦੇ ਨੇਲੜੇ ਪਿੰਡ ਰਮਦਾਸਪੁਰ ਵਿਖੇ 12/13.03.2024 ਦੀ ਦਰਮਿਆਨੀ ਰਾਤ ਨੂੰ ਸਕੇ ਛੋਟੇ ਭਰਾ ਵਲੋਂ ਵੱਡੇ ਭਰਾ ਨੂੰ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਮੌ+ਤ ਦੇ ਘਾਟ ਉਤਾਰ ਦਿੱਤਾ ਸੀ।ਕਤਲ ਕਰਨ ਵਾਲੇ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਲੇਟ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ।
ਮਾਨਯੋਗ ਐਸ.ਐਸ.ਪੀ ਸਾਹਿਬ ਸੁਰਿੰਦਰ ਲਾਂਭਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆਂ ਲੱਟਾਂ, ਖੋਹਾਂ, ਠੱਗਿਆ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਈ ਸ਼ਪੈਸ਼ਲ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ ਸਬ-ਡਵੀਜਨ ਟਾਂਡਾ ਜੀ ਦੀਆ ਹਦਾਇਤਾਂ ਮੁਤਾਬਿਕ ਇੰਸ. ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਥਾਣਾ ਗੜਦੀਵਾਲਾ ਪੁਲਿਸ ਵੱਲੋ ਮਿਤੀ 12/13.03.2024 ਦੀ ਦਰਮਿਆਨੀ ਰਾਤ ਨੂੰ ਪਿੰਡ ਰਮਦਾਸਪੁਰ ਵਿਖੇ ਆਪਣੇ ਸਕੇ ਭਰਾ ਮਨਜੋਤ ਸਿੰਘ ਪੁੱਤਰ ਲੇਟ ਬਲਵਿੰਦਰ ਸਿੰਘ ਦਾ ਕਤਲ ਕਰਨ ਦੇ ਮਾਮਲੇ ਵਿੱਚ ਥਾਣਾ ਗੜਦੀਵਾਲਾ ਵਿਖੇ ਮੁਕੱਦਮਾ ਨੰਬਰ 15 ਮਿਤੀ 13.03.2024 ਅ:ਧ 302 ਭ:ਦ:ਸ ਦਰਜ ਕੀਤਾ ਗਿਆ ਸੀ ਜੋ ਇੰਸ.ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਵੱਲੋ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਦੀ ਦਾਦੀ ਨਰੰਜਣ ਕੌਰ ਪਤਨੀ ਭਜਨ ਸਿੰਘ ਵਾਸੀ ਰਮਦਾਸਪੁਰ ਥਾਣਾ ਗੜਦੀਵਾਲਾ ਨੇ ਦੱਸਿਆ ਕਿ ਉਸਨੇ ਕੁੱਝ ਦਿਨ ਪਹਿਲਾ ਜ਼ਮੀਨ ਵੇਚ ਕੇ ਕਰੀਬ 21/22 ਲੱਖ ਰੁਪਏ ਮਨਜੋਤ ਸਿੰਘ ਨੂੰ ਵਿਦੇਸ਼ ਜਾਣ ਵਾਸਤੇ ਦਿੱਤੇ ਸਨ।
ਜੋ ਮਨਪ੍ਰੀਤ ਸਿੰਘ ਉਕਤ ਪੈਸਿਆ ਵਿੱਚੋ ਕੁੱਝ ਪੈਸਿਆ ਦੀ ਮੰਗ ਕਰਦਾ ਸੀ ਜਿਸ ਕਾਰਨ ਦੋਵੇ ਭਰਾਵਾ ਵਿੱਚ ਆਪਸੀ ਤਕਰਾਰ ਰਹਿਣ ਲੱਗਾ ਜਿਸਦੇ ਚੱਲਦਿਆ ਮਨਪ੍ਰੀਤ ਸਿੰਘ ਨੇ ਆਪਣੇ ਸਕੇ ਭਰਾ ਮਨਜੋਤ ਸਿੰਘ ਦਾ ਗੰਡਾਸੇ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ। ਜੋ ਮਿਤੀ 13.03.2024 ਨੂੰ ਇੰਸ.ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਸਮੇਤ ਪੁਲਿਸ ਪਾਰਟੀ ਵੱਲੋ ਉਕਤ ਕਤਲ ਦੇ ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਲੇਟ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾਗਿਆ ਹੈ।ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਕੀਤੀ ਗਈ ਵਾਰਦਾਤ ਸਬੰਧੀ ਪੁੱਛ ਗਿੱਛ ਕੀਤੀ ਜਾਵੇਗੀ।