Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਮੱਕੋਵਾਲ ਤੋਂ ਬਡਲਾ 8 ਕਰੋੜ 40 ਲੱਖ ਨਾਲ਼ ਬਣੀ 12 ਕਿਲੋਮੀਟਰ ਸੜਕ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਉਦਘਾਟਨ

ਮੱਕੋਵਾਲ ਤੋਂ ਬਡਲਾ 8 ਕਰੋੜ 40 ਲੱਖ ਨਾਲ਼ ਬਣੀ 12 ਕਿਲੋਮੀਟਰ ਸੜਕ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਉਦਘਾਟਨ

ਦਸੂਹਾ 15 ਮਾਰਚ (ਚੌਧਰੀ) 

ਦਸੂਹਾ ਵਿਧਾਨਸਭਾ ਦੇ ਸਰਵਪੱਖੀ ਵਿਕਾਸ ਲਈ ਭਾਜਪਾ ਬਚਨਵੱਧ : ਸੰਜੀਵ ਮਨਹਾਸ

: ਦਸੂਹਾ ਦੇ ਪਿੰਡ ਮੱਕੋਵਾਲ ਵਿਖ਼ੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਵੱਲੋ ਮੱਕੋਵਾਲ ਤੋ ਬਡਲਾ 8ਕਰੋੜ 40ਲੱਖ ਰੁਪਏ ਨਾਲ਼ 12 ਕਿਲੋਮੀਟਰ ਪ੍ਰਧਾਨਮੰਤ੍ਰੀ ਸੜਕ ਯੋਜਨਾ ਤਹਿਤ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਲੋਕਾ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸੜਕ ਦੇ ਬਣਨ ਨਾਲ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਨੂੰ ਫ਼ਾਇਦਾ ਮਿਲੇਗਾ। ਉਨ੍ਹਾਂ ਕਿਹਾ ਕੇ ਇਲਾਕੇ ਦੀ ਤਰਕੀ ਵਿੱਚ ਇੱਕ ਵਡਾ ਯੌਗਦਾਨ ਚੰਗੀਆ ਸੜਕਾਂ ਦਾ ਵੀ ਹੁੰਦਾ ਹੈ। ਉਹਨਾਂ ਦੱਸਿਆ ਕਿ ਕੇਂਦਰ ਵਲ੍ਹੋਂ ਕੰਢੀ ਇਲਾਕੇ ਦੀਆਂ ਸਹੂਲਤਾਂ ਲਈ ਭਾਰਤ ਸਰਕਾਰ ਵਲੋਂ ਵਹੁਤ ਸਾਰੇ ਕੰਮ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਸ਼ਿਆਮਾ ਪ੍ਰਸਾਦ ਮੁਖਰਜੀ ਯੋਜਨਾਂ ਦੇ ਤਹਿਤ ਸੰਸਾਰਪੁਰ ਕਲੱਸਟਰ ਵਿੱਚ ਕੰਢੀ ਲਈ ਸਕੀਮ ਬਣਾਈ ਗਈ ਸੀ ਜਿਸ ਨਾਲ ਕਰੋੜਾ ਰੁਪਿਆ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਤੇ ਸੜਕਾਂ ਬਣਾਈਆਂ ਗਈਆਂ ਸਨ । ਉਨ੍ਹਾਂ ਕਿਹਾ ਮੋਦੀ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਵਹੁੱਤ ਸਾਰੀਆਂ ਗ੍ਰਾਂਟਾਂ ਦਿੱਤੀਆ ਗਈਆਂ ਹਨ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੇ ਸੰਬੋਧਨ ਕਰਦੇ ਹੋਏ ਹਲਕੇ ਦੇ ਵਿਕਾਸ ਦੀ ਗੱਲ ਕਰਦੇ ਹੋਏ ਕਿਹਾ ਕੇ ਦੌਲਤਪੁਰ ਤੋਂ ਬਾਇਆ ਤਲਵਾੜਾ ਮੁਕੇਰੀਆਂ ਤਕ ਰੇਲ ਲਾਈਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕੇ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ।ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕੇ ਜਲ਼ ਮਿਸ਼ਨ ਤਹਿਤ ਤਲਵਾੜੇ ਤੋ ਲਿਫਟ ਕਰਕੇ ਕੰਡੀ ਇਲਾਕ਼ੇ ਦੇ ਪਿੰਡਾਂ ਵਿਚ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਕੰਮ ਚਲ਼ ਰਿਹਾ ਹੈ । ਇਸ ਮੌਕੇਂ ਪ੍ਰਦੇਸ਼ ਵਰਕਿੰਗ ਕਮੇਟੀ ਦੇ ਮੈਬਰ ਸੰਜੀਵ ਮਨਹਾਸ ਨੇ ਸਭੋਧਨ ਕਰਦੇ ਕਿਹਾ ਕਿ ਮਕੋਵਾਲ ਤੋ ਸੰਸਾਰਪੁਰ , ਸੰਘਵਾਲ,ਅਗਲੋਰ, ਡਡਿਆਲੀ, ਨੇਕਨਾਮਾ, ਚੱਕਫਾਲਾ , ਸਰੋੜਾ ਪਿੰਡਾ ਤੋ ਹੁੰਦੀ ਹੋਈ ਬਡਲਾ ਤੱਕ 4 ਕਰੋੜ ਰੁਪਏ ਨਾਲ਼ ਪ੍ਰਧਾਨਮੰਤ੍ਰੀ ਸੜਕ ਯੋਜਨਾ ਤਹਿਤ ਸੜਕ ਬਣਾਉਣ ਲਈ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਦਾ ਬਹੁਤ ਬਹੁਤ ਧੰਨਵਾਦ। ਮਨਹਾਸ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਸਾਡੇ ਕੰਢੀ ਇਲਾਕੇ ਨੂੰ ਵਡਾ ਫ਼ਾਇਦਾ ਮਿਲੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਝੂੱਠ ਬੋਲ ਕੇ ਬਣੀ ਸਰਕਾਰ ਤੋ ਅੱਜ ਹਰ ਵਰਗ ਦੁੱਖੀ ਹੈ। ਇਸ ਮੌਕੇਂ ਜੰਗੀ ਲਾਲ ਮਹਾਜਨ ਵਿਧਾਇਕ ਮੁਕੇਰੀਆਂ,ਭਾਜਪਾ ਪ੍ਰਧਾਨ ਅਜੈ ਕੋਸ਼ਲ ਸੇਠੂ,ਐਕਸੀਅਨ ਮਨਜੀਤ ਸਿੰਘ, ਐਸ ਡੀ ਓ ਸੋਢੀ, ਐਸ ਡੀ ਓ ਸਤਪਾਲ ਸਿੰਘ, ਤਹਿਸੀਲਦਾਰ ਮਨਬੀਰ ਢਿੱਲੋਂ,ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ, ਐਡਵੋਕੇਟ ਵਿਸ਼ਾਲ ਦੱਤਾ, ਵਿਨੋਦ ਕੁਮਾਰ ਮਿੱਠੂ ਯੋਗੇਸ਼ ਸਪਰਾ, ਬਲਕੀਸ਼ ਰਾਜ, ਡਿੱਕੀ ਰਾਣਾ, ਸਰਵਜੀਤ ਸਿੰਘ, ਰਘਵੀਰ ਸਿੰਘ,ਡਾ ਬਲਵੰਤ ਰਾਏ, ਕਪਿਲ ਸ਼ਰਮਾ, ਸਰਪੰਚ ਅਜੇ ਕੁਮਾਰ,ਸੂਬੇਦਾਰ ਕਿਰਪਾਲ ਸਿੰਘ, ਵਿਪਣ ਕੁਮਾਰ, ਪੁਸਪਿੰਦਰ ਸ਼ਿਵ ਕੁਮਾਰ, ਮਨਜੀਤ ਮੱਕੋਵਾਲ, ਰਸ਼ਪਾਲ ਡਡਵਾਲ,ਮੰਗਲ ਸਿੰਘ, ਸਰਪੰਚ ਜਸਪਾਲ ਸਿੰਘ, ਅਨੰਦ ਸਰੂਪ ਸਤੀਸ਼ ਕੁਮਾਰ, ਸੁਬੇਦਾਰ ਕ੍ਰਿਸ਼ਨ ਮੱਕੋਵਾਲ , ਮਾਸਟਰ ਮਹਿੰਦਰ ਆਦਿ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।