Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 3 ਕਿਲੋ 600 ਗ੍ਰਾਮ ਗਾਂਜਾ ਸਮੇਤ ਮੋਟਰਸਾਈਕਲ ਸਵਾਰ ਪਤੀ-ਪਤਨੀ ਪੁਲਿਸ ਅੜਿੱਕੇ

3 ਕਿਲੋ 600 ਗ੍ਰਾਮ ਗਾਂਜਾ ਸਮੇਤ ਮੋਟਰਸਾਈਕਲ ਸਵਾਰ ਪਤੀ-ਪਤਨੀ ਪੁਲਿਸ ਅੜਿੱਕੇ

3 ਕਿਲੋ 600 ਗ੍ਰਾਮ ਗਾਂਜਾ ਸਮੇਤ ਮੋਟਰਸਾਈਕਲ ਸਵਾਰ ਪਤੀ-ਪਤਨੀ ਪੁਲਿਸ ਅੜਿੱਕੇ
ਤਲਵਾੜਾ / ਦਸੂਹਾ 9 ਮਈ (ਚੌਧਰੀ) : ਸਥਾਨਕ ਪੁਲਿਸ ਨੇ
3 ਕਿਲੋ 600 ਗ੍ਰਾਮ ਗਾਂਜਾ ਸਮੇਤ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਦੋਸ਼ੀ ਦੀ ਪਛਾਣ ਦਲੀਪ ਉਰਫ ਲਾਡਾ ਪੁੱਤਰ ਦਇਆ ਰਾਮ ਅਤੇ ਇਸ ਦੀ ਪਤਨੀ ਸੁਨੀਤਾ ਪਤਨੀ ਦਲੀਪ ਉਰਫ ਲਾਡਾ ਵਾਸੀਆਨ ਡੈਮ ਰੋਡ ਝੁੱਗੀਆਂ ਤਲਵਾੜਾ ਵਜੋਂ ਹੋਈ ਹੈ।
ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਮੁਖਤਿਆਰ ਰਾਏ ਪੀ.ਪੀ.ਐਸ ਪੁਲਿਸ ਕਪਤਾਨ ਤਫਤੀਸ ਹੁਸ਼ਿਆਰਪੁਰ, ਰਣਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਸੂਹਾ ਦੀ ਯੋਗ ਅਗਵਾਈ ਹੇਠ ਥਾਣਾ ਤਲਵਾੜਾ ਦੇ ਮੁੱਖ ਅਫਸਰ ਇੰਸਪੈਕਟਰ ਹਰਗੁਰਦੇਵ ਸਿੰਘ ਵੱਲੋਂ ਕੁੜੀ ਪੁਰਸ਼ਾਂ ਤੇ ਨਸ਼ਿਆਂ ਖਿਲਾਫ਼ ਚਲਾਈ ਮੁਹਿਮ ਤਹਿਤ ਥਾਣਾ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਮਿਤੀ 18.05.2022 ਨੂੰ ਏ.ਐਸ.ਆਈ ਓਮ ਪ੍ਰਕਾਸ਼ ਥਾਣਾ ਤਲਵਾੜਾ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨਗਰ ਮੋੜ ਤਲਵਾੜਾ ਨਾਕਾਬੰਦੀ ਦੌਰਾਨ ਇਕ ਮੋਟਰਸਾਇਕਲ ਨੰਬਰ PB07 BF 0739 ਮਾਰਕਾ ਪਲਸਰ ਬਜਾਜ ਰੰਗ ਕਾਲਾ ਤੇ ਸਵਾਰ ਦਲੀਪ ਉਰਫ ਲਾਡਾ ਪੁੱਤਰ ਦਇਆ ਰਾਮ ਅਤੇ ਇਸ ਦੀ ਪਤਨੀ ਸੁਨੀਤਾ ਪਤਨੀ ਦਲੀਪ ਉਰਫ ਲਾਡਾ ਵਾਸੀਆਨ ਡੈਮ ਰੋਡ ਝੁੱਗੀਆਂ ਤਲਵਾੜਾ ਨੂੰ ਸ਼ਕ ਦੀ ਬਿਨਾਹ ਤੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਉਨਾਂ ਪਾਸੋਂ 3 ਕਿਲੋ 600 ਗ੍ਰਾਮ ਗਾਂਜਾ ਬਰਾਮਦ ਹੋਇਆ। ਜਿਸ ਤੋਂ ਉਕਤ ਦੋਨੋਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 32 ਮਿਤੀ 08-05-2022 ਅ /ਧ 20-61-85 ਐਨ.ਡੀ.ਪੀ.ਐਸ ਅਕਟ ਥਾਣਾ ਤਲਵਾੜਾ ਦਰਜ ਰਜਿਸਟਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੋਸ਼ੀ ਦਲੀਪ ਉਰਫ ਲਾਡਾ ਤੇ ਪਹਿਲਾਂ ਤੋਂ ਦਰਜ ਮੁਕਦਮੇ
1. ਮੁਕੱਦਮਾ ਨੰਬਰ 12 ਮਿਤੀ 11.03.2016 ਅ/ਧ 20-61-85 ਐਨ.ਡੀ.ਪੀ.ਐਸ. ਐਕਟ ਥਾਣਾ ਤਲਵਾੜਾ
2. ਮੁਕਦਮਾ ਨੰਬਰ ਮਿਤੀ 28.05.2019 / 20/22/29-61-85 ਐਨ.ਡੀ.ਪੀ.ਐਸ. ਐਕਟ ਥਾਣਾ ਤਲਵਾੜਾ
3. ਮੁਕਦਮਾ ਨੰਬਰ ਮਿਤੀ 14.09.2021 ਅ/ਧ 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਤਲਵਾੜਾ