Prime Punjab Times

Latest news
*ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦਾ ਪਿੰਡ ਕਾਲਰਾਂ ਵਿਖੇ ਵਿਧੀਪੂਰਵਕ ਰਸਮਾਂ ਨਾਲ ਅੰਤਿਮ ਸੰਸਕਾਰ* ਜਲ ਸਪਲਾਈ ਕਾਮਿਆਂ ਵਲੋਂ ਮੰਤਰੀ ਹਰਦੀਪ ਸਿੰਘ ਮੂੰਡੀਆ ਦੇ ਹਲਕਾ ਸਾਹਨੇਵਾਲ ਵਿੱਚ 5 ਸਤੰਬਰ ਨੂੰ ਲਗਾਏ ਜਾ ਰਹੇ ਲਗਾਤਾਰ ਮੋ... ਜ਼ੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ  ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਨੈਤਿਕ ਸਿੱਖਿਆ ਸੰਬੰਧੀ ਵਿਸ਼ੇਸ਼ ਲੈਕਚਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ
ADVERTISEMENT
You are currently viewing ਉਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ,ਮੌਕੇ ਤੇ ਹੋਈ ਮੌ+ਤ
Oplus_131072

ਉਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ,ਮੌਕੇ ਤੇ ਹੋਈ ਮੌ+ਤ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

: ਬੀਣੇਵਾਲ ਬੀਤ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਸੜਕ ਨਿਤ ਦਿਨ ਵਾਪਰ ਰਹੇ ਹਾਦਸਿਆਂ ਦੇ ਕਾਰਨ ਖੂ+ਨੀ ਸੜਕ ਬਣਦੀ ਜਾ ਰਹੀ ਹੈ। ਲੰਘੀ ਦੇਰ ਸ਼ਾਮ ਇੱਕ ਉਵਰਲੋਡ ਟਿੱਪਰ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਪਿਛੋਂ ਟੱਕਰ ਮਾਰੀ ਜਿਸ ਨਾਲ ਸਾਬਕਾ ਸਰਪੰਚ ਅਚੱਲਪੁਰ ਦੀ ਟਿੱਪਰ ਥੱਲੇ ਆਉਣ ਕਰਕੇ ਮੌ+ਤ ਹੋ ਗਈ। ਮੌਕੇ ਤੇ ਗੜਸ਼ੰਕਰ ਪੁਲਿਸ ਨੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਤੇ ਕੁਲਦੀਪ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਹਰਮਾ ਥਾਣਾ ਗੜ੍ਹਸੰਕਰ (ਉਮਰ ਕਰੀਬ 41 ਸਾਲ ) ਦੱਸਿਆ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾ ਅਤੇ ਖੇਤੀਬਾੜੀ ਦਾ ਕੰਮ ਕਰਦਾ ਹਾ।ਅੱਜ ਮੈ ਸਮੇਤ ਮੇਰਾ ਦੋਸਤ ਚੂਹੜ ਸਿੰਘ ਪੁੱਤਰ ਭਗਤ ਰਾਮ ਵਾਸੀ ਅਚੱਲਪੁਰ ਥਾਣਾ ਗੜ੍ਹਸੰਕਰ ਦੋਨੇ ਜਣੇ ਚੂਹੜ ਸਿੰਘ ਦੇ ਮੋਟਰਸਾਈਕਲ ਮਾਰਕਾ ਹੀਰੋ ਐਚ.ਐਫ ਡੀਲਕਸ ਨੰਬਰੀ ਪੀ.ਬੀ 24 ਸੀ 8842 ਪਰ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਤੋਂ ਫਾਰਗ ਹੋ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸੀ।ਜੋ ਮੋਟਰਸਾਈਕਲ ਨੂੰ ਮੇਰਾ ਦੋਸਤ ਚੂਹੜ ਸਿੰਘ ਚਲਾ ਰਿਹਾ ਸੀ। ਜਦੋਂ ਅਸੀ ਵਕਤ ਕਰੀਬ 6.30 ਸ਼ਾਮ ਸਾਹਪੁਰ ਘਾਟਾ ਨਜਦੀਕ ਮੰਦਿਰ ਪਾਸ ਜਾ ਰਹੇ ਸੀ ਤਾ ਸਾਡੇ ਪਿੱਛੇ ਤੋ ਇੱਕ 10 ਟਾਇਰਾ ਟਿੱਪਰ ਅਵਤਾਰ ਟਰਾਂਸਪੋਰਟ ਕੰਪਨੀ ਦਾ ਨੰਬਰੀ ਪੀ.ਬੀ 10 ਐਚ.ਜੀ 9295 ਜਿਸਦਾ ਡਰਾਈਵਰ ਆਪਣੇ ਟਿੱਪਰ ਨੂੰ ਬੜੀ ਤੇਜ ਰਫਤਾਰ ਨਾਲ ਚਲਾਉਦੇ ਹੋਏ ਆ ਰਿਹਾ ਸੀ, ਜਿਸਨੇ ਆਪਣਾ ਟਿੱਪਰ ਸਾਡੀ ਸਾਈਡ ਦਬਾਉਦੇ ਹੋਏ ਸਾਡੇ ਵਿੱਚ ਮਾਰਿਆ ਅਤੇ ਉਸਨੇ ਆਪਣਾ ਟਿੱਪਰ ਦਾ ਖੱਬੀ ਸਾਈਡ ਦਾ ਕੱਟ ਮਾਰ ਕੇ ਸਾਨੂੰ ਸੁੱਟ ਦਿੱਤਾ ਅਤੇ ਟਿੱਪਰ ਦੇ ਅੱਗਲੇ ਤੋ ਪਿੱਛਲੇ ਟਾਇਰ ਸਾਡੇ ਉੱਪਰ ਚਾੜ ਦਿੱਤੇ ਜੋ ਮੈ ਇੱਕ ਸਾਈਡ ਨੂੰ ਡਿੱਗ ਗਿਆ ਅਤੇ ਮੇਰੇ ਦੋਸਤ ਚੂਹੜ ਸਿੰਘ ਦੇ ਸਿਰ ਉੱਤੋ ਟਿੱਪਰ ਦੇ ਟਾਇਰ ਚਾੜ ਦਿੱਤੇ ਜੋ ਚੂਹੜ ਸਿੰਘ ਟਿੱਪਰ ਦੇ ਟਾਇਰਾ ਹੇਠ ਆ ਗਿਆ ਜਿਸਦਾ ਸਿਰ ਬੁਰੀ ਤਰ੍ਹਾ ਫਿੱਸ ਗਿਆ।ਜਿਸਦੀ ਮੌਕੇ ਤੇ ਮੌ+ਤ ਹੋ ਗਈ।ਜੋ ਮੇਰੇ ਰੋਲਾ ਪਾਉਣ ਤੇ ਉਕਤ ਟਿੱਪਰ ਡਰਾਈਵਰ ਮੌਕੇ ਤੋ ਟਿੱਪਰ ਭਜਾ ਕੇ ਲੈ ਗਿਆ। ਜਿਸਨੂੰ ਅੱਗੇ ਜਾ ਕੇ ਲੋਕਾਂ ਨੇ ਰੋਕ ਲਿਆ ਤਾ ਟਿੱਪਰ ਡਰਾਈਵਰ ਨੇ ਆਪਣਾ ਨਾਮ ਇੰਦਰਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮਹੁੱਲਾ ਸਹੀਦ ਭਗਤ ਸਿੰਘ ਨਗਰ ਮਕਾਨ ਨੰਬਰ ਮਕਾਨ ਨੰਬਰ 771 ਬਲਾਕ ਬੀ 8 ਗਲੀ ਨੰਬਰ 2 ਅਬੋਹਰ ਥਾਣਾ ਸਿਟੀ ਅਬੋਹਰ ਜਿਲਾਂ ਫਾਜਿਲਕਾ ਦੱਸਿਆ ਜੋ ਉਕਤ ਟਿੱਪਰ ਨੰਬਰੀ ਦਾ ਮਾਲਕ ਗਗਨਦੀਪ ਸਿੰਘ ਪੁੱਤਰ ਮਹਿੰਦਰ ਪਾਲ ਸਿੰਘ ਵਾਸੀ ਪੁਆਦ ਥਾਣਾ ਮਾਛੀਵਾੜਾ ਜਿਲ੍ਹਾ ਲੁਧਿਆਣਾ ਜੋ ਹਿਮਾਚਲ ਪ੍ਰਦੇਸ ਤੋਂ ਆਪਣੀ ਅਵਤਾਰ ਟਰਾਸਪੋਰਟ ਕੰਪਨੀ ਨਾਮ ਦੇ ਟਿੱਪਰਾ ਤੋ ਗੱਟਕਾ ਅਤੇ ਬਜਰੀ ਦੀ ਢੋਆ ਢੁਆਈ ਕਰਵਾਉਦਾ ਹੈ। ਡਰਾਇਵਰ ਇੰਦਰਜੀਤ ਸਿੰਘ ਨੇ ਆਪਣਾ

ਟਰੱਕ ਤੇਜ ਰਫਤਾਰ ਵਿੱਚ ਲਿਆ ਕੇ ਜਾਣ ਬੁੱਝ ਕੇ ਸਾਡੀ ਸਾਈਡ ਦਵਾ ਕੇ ਆਪਣਾ ਟਿੱਪਰ ਸਾਡੇ ਮੋਟਰਸਾਈਕਲ ਵਿੱਚ ਮਾਰ ਕੇ ਟਰੱਕ ਦੇ ਖੱਬੇ ਸਾਈਡ ਦੇ ਪਿੱਛਲੇ ਟਾਇਰ ਉੱਪਰ ਚਾੜ ਦਿੱਤੇ।ਇਸ ਹਾਦਸੇ ਤੋਂ ਬਾਅਦ ਇਲਾਕੇ ਅੰਦਰ ਟਿੱਪਰਾਂ ਖਿਲਾਫ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ।

*ਕੀ ਕਿਹਾ ਡੀਐਸਪੀ ਗੜ੍ਹਸ਼ੰਕਰ ਨੇ- ਇਸ ਸਬੰਧ ਚ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਐਕਸੀਡੈਂਟ ਚ ਸਰਪੰਚ ਚੂਹੜ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਟਿੱਪਰ ਚਾਲਕ ਇੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ। ਉਹਨਾਂ ਨੇ ਦੱਸਿਆ ਕਿ ਦੋਸ਼ੀ ਖਿਲਾਫ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।