Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸ਼ਿਵ ਮੰਦਿਰ ਸਾਹਨੀ ਵਿਖੇ ਭਗਵਾਨ ਰਾਮ ਪਰਿਵਾਰ ਦੀਆਂ ਮੂਰਤੀਆਂ ਦੀ ਕੀਤੀ ਸਥਾਪਨਾ

ਸ਼ਿਵ ਮੰਦਿਰ ਸਾਹਨੀ ਵਿਖੇ ਭਗਵਾਨ ਰਾਮ ਪਰਿਵਾਰ ਦੀਆਂ ਮੂਰਤੀਆਂ ਦੀ ਕੀਤੀ ਸਥਾਪਨਾ

ਫਗਵਾੜਾ (ਲਾਲੀ ਦਾਦਰ )

* ਸ੍ਰੀ ਰਾਮ ਨੌਮੀ ਨੂੰ ਸਮਰਪਿਤ ਧਾਰਮਿਕ ਸਮਾਗਮ ਵੀ ਕਰਵਾਇਆ

30 ਮਾਰਚ :  ਸ੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਮੋਕੇ ਅੱਜ ਸ਼ਿਵ ਮੰਦਿਰ ਪਿੰਡ ਸਾਹਨੀ ਵਿਖੇ ਭਗਵਾਨ ਰਾਮ ਚੰਦਰ ਜੀ ਦੇ ਪਰਿਵਾਰ ਦੀਆਂ ਮੂਰਤੀਆਂ ਦੀ ਸਥਾਪਨਾ ਪ੍ਰਵਾਸੀ ਭਾਰਤੀ ਕੇਵਲ ਕਿਸ਼ਨ ਦੇ ਪਰਿਵਾਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਧਾਰਮਿਕ ਰਸਮਾਂ ਉਪਰੰਤ ਮੰਤਰ ਉੱਚਾਰਣ ਦੇ ਨਾਲ ਕਰਵਾਈ ਗਈ। ਇਸ ਤੋਂ ਪਹਿਲਾਂ ਸਵੇਰੇ ਝੰਡੇ ਦੀ ਰਸਮ ਮਨਜੀਤ ਕਾਹਲੋਂ ਯੂ.ਐਸ.ਏ. ਅਤੇ ਕੇਵਲ ਕ੍ਰਿਸ਼ਨ ਯੂ.ਐਸ.ਏ. ਵਲੋਂ ਸਾਂਝੇ ਤੌਰ ਤੇ ਪੂਰੀ ਕਰਵਾਈ ਗਈ। ਉਪਰੰਤ ਪੰਡਿਤ ਮਹੇਸ਼ ਚੰਦਰ ਨੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਉਪਰੰਤ ਹਵਨ ਯੱਗ ਅਤੇ ਕੰਜਕ ਪੂਜਨ ਕੀਤਾ ਗਿਆ। ਇਸ ਦੌਰਾਨ ਯੁਵਾ ਸ਼ਿਵ ਸੇਵਾ ਸੰਮਤੀ ਰਜਿ. ਵਲੋਂ ਐਨ.ਆਰ.ਆਈ. ਵੀਰਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ। ਸੰਗਤਾਂ ਵਲੋਂ ਭਗਵਾਨ ਰਾਮ ਚੰਦਰ ਜੀ ਦੇ ਸੁੰਦਰ ਭਜਨ ਗਾਏ ਗਏ। ਸੰਮਤੀ ਦੇ ਪ੍ਰਧਾਨ ਦਵਿੰਦਰ ਪਿੰਕੂ ਅਤੇ ਹੋਰਨਾਂ ਨੇ ਸਮੂਹ ਸੰਗਤਾਂ ਨੂੰ ਸ੍ਰੀ ਰਾਮ ਨੌਮੀ ਦੀ ਵਧਾਈ ਦਿੱਤੀ। ਉਹਨਾਂ ਪ੍ਰਵਾਸੀ ਭਾਰਤੀਆਂ ਵਲੋਂ ਮੰਦਿਰ ਵਿਚ ਭਗਵਾਨ ਰਾਮ ਪਰਿਵਾਰ ਦੀਆਂ ਮੂਰਤੀਆਂ ਦੀ ਸਥਾਪਨਾ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵਲੋਂ ਪ੍ਰਵਾਸੀ ਭਾਰਤੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਨੌਜਵਾਨਾਂ ਵਲੋਂ ਚਾਹ ਪਕੌੜੇ ਅਤੇ ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸੰਜੀਵ ਭਾਰਦਵਾਜ, ਦਲਜੀਤ, ਕੁਲਵਿੰਦਰ ਡਾਰਲੀ, ਕੁਲਵੀਰ, ਅਭੀ, ਹਨੀ, ਰਾਜਾ ਸਾਹਨੀ, ਅਕਾਸ਼ ਦੀਪ, ਨਿੰਦੀ, ਲਾਵਿਸ਼, ਗੋਪੀ, ਵਿਜੇ ਕੁਮਾਰ ਜੇ.ਈ. ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੰਦਿਰ ਵਿਖੇ ਨਤਮਸਤਕ ਹੋ ਕੇ ਭਗਵਾਨ ਸ੍ਰੀ ਰਾਮ, ਭਗਵਾਨ ਸ਼ਿਵ ਸ਼ੰਕਰ ਜੀ ਅਤੇ ਮਾਂ ਦੁਰਗਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ।