ਹੁਸ਼ਿਆਰਪੁਰ 19 ਮਾਰਚ ( ਤਰਸੇਮ ਦੀਵਾਨਾ )
: ਸੰਤ ਜਗੀਰ ਸਿੰਘ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ (ਰਜਿ.) ਪੰਜਾਬ ਸੰਚਾਲਕ ਸਰਬੱਤ ਦਾ ਭਲਾ ਆਸ਼ਰਮ ਮਕਸੂਦਾਂ,ਜੰਡੂਸਿੰਘਾ ਵਲੋੰ ਬੇਆਸਰਿਆਂ,ਬਜ਼ੁਰਗਾਂ, ਯਤੀਮ ਬੱਚਿਆਂ ਲਈ ਇਕ ਹੋਰ ਸਥਾਪਿਤ ਕੀਤੇ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ ਦਾ ਉਦਘਾਟਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ, ਸਮਾਜਿਕ ਅਤੇ ਰਾਜਨੀਤਕ ਸਖ਼ਸੀਅਤਾਂ ਵਲੋੰ ਕੀਤਾ ਗਿਆ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਰਾਗੀ ਜਥਿਆਂ ਵਲੋੰ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦੇਸ਼ ਵਿਦੇਸ਼ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਸੰਤ ਇੰਦਰ ਦਾਸ ਸ਼ੇਖੇ ਜਨਰਲ ਸਕੱਤਰ,ਸੰਤ ਬਲਵੰਤ ਸਿੰਘ ਡੀਗਰੀਆਂ ਮੀਤ ਪ੍ਰਧਾਨ ,ਸੰਤ ਧਰਮਪਾਲ ਸ਼ੇਰਗੜ, ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸਾਈ ਗੀਤਾ ਸ਼ਾਹ ਕਾਦਰੀ ,ਸੰਤ ਮਨਜੀਤ ਦਾਸ ਹਿਮਾਚਲ, ਸੰਤ ਕਮਲੇਸ਼ ਕੌਰ ਨਾਹਲਾਂ,ਭਾਈ ਪ੍ਰੀਤ ਹਰਿਆਣਾ ਨੇ ਕਥਾ ਕੀਰਤਨ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਇੰਦਰ ਦਾਸ ਸ਼ੇਖੇ ਨੇ ਕਿਹਾ ਕਿ ਮਾਤਾ ਪਿਤਾ ਜਾਂ ਕਿਸੇ ਸਰੀਰਕ ਰੋਗੀ ਵਿਅਕਤੀ ਦੀ ਸੇਵਾ ਕਰਨੀ ਹੀ ਸਭਤੋਂ ਉੱਤਮ ਸੇਵਾ ਹੈ। ਸੰਤ ਜਗੀਰ ਸਿੰਘ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਵਲੋੰ ਬੇਆਸਰਿਆਂ ਲਈ ਖੋਲੇ ਆਸ਼ਰਮ ਸੈਂਕੜੇ ਲੋਕਾਂ ਨੂੰ ਸਹਾਰਾ ਦੇਣਗੇ। ਉਨਾਂ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਤਾ ਪਿਤਾ ਦਾ ਮਾਨ ਸਨਮਾਨ ਤੇ ਸੇਵਾ ਜਰੂਰ ਕਰਨ ਕਿਉਂ ਕਿ ਇਕ ਨਾ ਇਕ ਦਿਨ ਹਰ ਵਿਅਕਤੀ ਨੇ ਇਸ ਸਟੇਜ ਤੇ ਪਹੁੰਚਣਾ ਹੁੰਦਾ ਹੈ। ਇਸ ਮੌਕੇ ਸਰਬੱਤ ਦਾ ਭਲਾ ਆਸ਼ਰਮ ਮਕਸੂਦਾਂ, ਜੰਡੂਸਿੰਘਾ ਅਤੇ ਨੰਦਾਚੌਰ ਦੇ ਸੰਚਾਲਕ ਸੰਤ ਜਗੀਰ ਸਿੰਘ ਨੇ ਆਏ ਹੋਏ ਸੰਤਾਂ ਮਹਾਂਪੁਰਸ਼ਾਂ,ਸਮਾਜਿਕ ਤੇ ਰਾਜਨੀਤਕ ਸਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੇਵਾ ਦੇ ਕਾਰਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਹਨ। ਉਨਾਂ ਕਿਹਾ ਮੇਰਾ ਜੀਵਨ ਬੇਆਸਰਿਆਂ,ਬਜ਼ੁਰਗਾਂ,ਯਤੀਮ ਬੱਚਿਆਂ ਦੀ ਸੇਵਾ ਲਈ ਸਮਰਪਿਤ ਰਹੇਗਾ।
ਸਟੇਜ ਸਕੱਤਰ ਦੀ ਸੇਵਾ ਲੰਬੜਦਾਰ ਬੀਰ ਚੰਦ ਸੁਰੀਲਾ ਨੇ ਨਿਭਾਈ।ਇਸ ਮੌਕੇ ਜਸਵੰਤ ਸਿੰਘ ਚੀਮਾ ਪ੍ਰਧਾਨ ਸਰਬੱਤ ਭਲਾ ਸੋਸਾਇਟੀ ਇਗਲੈਂਡ, ਲਖਵਿੰਦਰ ਸਿੰਘ ਇਟਲੀ,ਪ੍ਰੇਮ ਪਾਲ ਮਹੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮੈਨਰ ਪਾਰਕ ਈਸਟਹਿਮ ਇਗਲੈਂਡ,ਦਲਜੀਤ ਸਿੰਘ ਡੀ.ਐਸ.ਪੀ.ਡਾ. ਗਿਲਾਨੀ,ਤਰਸੇਮ ਦੀਵਾਨਾ ,ਪਟਵਾਰੀ ਵਿਜੈ ਕੁਮਾਰ, ਬੀਬੀ ਰੇਸ਼ਮ ਕੌਰ ਸਟੇਟ ਐਵਾਰਡੀ. ਸੁਖਵੰਤ ਸਿੰਘ ਐਸ.ਡੀ.ਓ. ਗੁਰਮੁਖ ਸਿੰਘ ਖੋਸਲਾ.ਪਵਨ ਕੁਮਾਰ ਇਗਲੈਂਡ.ਪ੍ਰਿਸੀਪਲ ਰਘਬੀਰ ਸਿੰਘ.ਰੇਸ਼ਮ ਸਿੰਘ.ਰਿਕੂ ਨੂਰਪੁਰ, ਵਿਜੈ ਸਰਪੰਚ. ਡਾ.ਰਕੇਸ਼ ਕੁਮਾਰ, ਵਿਨੋਦ,ਨਿਕਾ,ਰਾਣਾ,ਸੰਦੀਪ, ਚੰਨਪ੍ਰੀਤ, ਰਣਜੀਤ, ਸਰਪੰਚ ਰਾਜ ਕੁਮਾਰ ਨੰਦਾਚੌਰ.ਗੋਲਡੀ, ਵਿਪੁਲ,ਰਾਮ ਸਿੰਘ, ਨਿਰਮਲ ਸਿੰਘ, ਅਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।