Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਕਲਯੁਗੀ ਪਿਉ ਨੇ ਆਪਣੀਆਂ ਨਬਾਲਿਗ ਧੀਆਂ ਨੂੰ ਅੱਗ ਲਗਾ ਕੇ ਸਾੜਿਆ,ਦੋਵੇਂ ਧੀਆਂ ਪੀਜੀਆਈ ਵਿਖੇ ਜੇਰੇ ਇਲਾਜ

ਕਲਯੁਗੀ ਪਿਉ ਨੇ ਆਪਣੀਆਂ ਨਬਾਲਿਗ ਧੀਆਂ ਨੂੰ ਅੱਗ ਲਗਾ ਕੇ ਸਾੜਿਆ,ਦੋਵੇਂ ਧੀਆਂ ਪੀਜੀਆਈ ਵਿਖੇ ਜੇਰੇ ਇਲਾਜ

ਤਲਵਾੜਾ / ਦਸੂਹਾ (ਚੌਧਰੀ) 

30 ਮਾਰਚ : ਬਲਾਕ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਬੇੜਿੰਗ ਵਿਖੇ ਇੱਕ ਕਲਯੁਗੀ ਪਿਉ ਵਲੋਂ ਆਪਣੀਆਂ ਦੋ ਨਬਾਲਿਗ ਧੀਆਂ ਤੇ ਪੈਟਰੋਲ ਪਾ ਕੇ ਅੱਗ ਲਗਾ ਕੇ ਸਾੜਨ ਦਾ ਬਹੁਤ ਹੀ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਜਿਸ ਵਿੱਚ ਦੋਵੇਂ ਨਬਾਲਿਗ ਲੜਕੀਆਂ ਅੱਗ ਨਾਲ ਕਾਫੀ ਝੁਲਸ ਚੁੱਕੀਆਂ ਹਨ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹਨ।

ਤਲਵਾੜਾ ਪੁਲਿਸ ਨੂੰ ਦਿੱਤੇ ਬਿਆਨਾਂ ਚ  ਸ਼੍ਰੀਮਤੀ ਪੂਨਮ ਸ਼ਰਮਾ ਪਤਨੀ ਵਿੱਦਿਆ ਰਾਮ ਵਾਸੀ ਬੇੜਿੰਗ ਥਾਣਾ ਤਲਵਾੜਾ ਜਿਲਾ ਹੁਸਿ਼ਆਂਰਪੁਰ ( ਉਮਰ ਕਰੀਬ 45 ਸਾਲ ) ਨੇ ਦੱਸਿਆ ਕਿ ਮੈਂ ਉਪੋਰਕਤ ਪਤੇ ਦੀ ਰਹਿਣ ਵਾਲੀ ਹੈ ਅਤੇ ਘਰੇਲੂ ਕੰਮ ਕਰਦੀ ਹਾਂ ਮੇਰੀ ਦੋ ਲੜਕੀਆਂ ਹਨ। ਸੰਚਿਤਾ ਸ਼ਰਮਾ ਜਿਸਦੀ ਉਮਰ 16 ਸਾਲ ਅਤੇ +2 ਵਿੱਚ ਪੜਦੀ ਅਤੇ ਸਰਿਤਾ ਸ਼ਰਮਾ 10 ਸਾਲ ਤੇ ਪੰਜਵੀ ਕਲਾਸ ਵਿੱਚ ਪੜਦੀ ਹੈ। ਮਿਤੀ 23-03-2023 ਮੈਂ ਆਪਣੀ ਛੋਟੀ ਲੜਕੀ ਸਰਿਤਾ ਨੂੰ ਲੈ ਕੇ ਆਪਣੀ ਭੈਣ ਕੋਲ ਅਮ੍ਰਿਤਸਰ ਗਈ ਸੀ ਤੇ ਜਦੋਂ ਮਿਤੀ 24-03-2023 ਨੂੰ ਵਾਪਸ ਆਈ ਤਾਂ ਵੱਡੀ ਲੜਕੀ ਦਾ ਪੇਪਰ ਸੀ ਜੋ ਵੀ ਉਹਨਾ ਦੇ ਨਾਲ ਹੀ ਘਰ ਵਾਪਸ ਜੋ ਵੱਡੀ ਲੜਕੀ ਨੇ ਉਸਨੂੰ ਰੋਟੀ ਬਣਾਉਣ ਲਈ ਕਿਹਾ ਤੇ ਉਹ ਜਦੋਂ ਰੋਟੀ ਬਣਾ ਰਹੀ ਤੇ ਉਸਦਾ ਪਤੀ ਵਿਦਿਆ ਰਾਮ ਜੋ ਕਾਫੀ ਝਗੜਾਲੂ ਕਿਸਮ ਦਾ ਵਿਅਕਤੀ ਹੈ ਤੇ ਜਿਸ ਨੂੰ ਟੀ ਬੀ ਦੀ ਬਿਮਾਰੀ ਹੈ ਜੋ ਦੂਸਰੇ ਕਮਰੇ ਤੋਂ ਉਹਨਾ ਨੂੰ ਗਾਲਾ ਕੱਢ ਰਿਹਾ ਸੀ ਤੇ ਉਹ ਰਸੋਈ ਵਿੱਚ ਆਇਆ ਤੇ ਚੂੱਲੇ ਵਿੱਚੋਂ ਲਕੜੀ ਕੱਢ ਕੇ ਉਸਨੂੰ ਮਾਰੀ। ਜਿਸ ਨਾਲ ਉਸਦੇ ਥੋੜੋ ਕਪੜੇ ਸੜ ਗਏ ਜੋ ਉਸਦਾ ਪਤੀ ਕਹਿਣ ਲੱਗਾ ਕਿ ਅੱਜ ਤੇਨੂੰ ਤੇ ਤੇਰੀਆਂ ਲੜਕੀਆਂ ਨੂੰ ਅੱਗ ਲਗਾ ਕੇ ਮਾਰ ਦੇਣਾ ਹੈ। ਜੋ ਬਾਅਦ ਵਿੱਚ ਉਸਦਾ ਪਤੀ ਅੱਗ ਵਾਲੀ ਲੱਕੜੀ ਲੈ ਕੇ ਤੇ ਘਰ ਵਿੱਚ ਪਈ ਪੈਟਰੋਲ ਦੀ ਬੋਤਲ ਲੈ ਕੇ ਲੜਕੀਆਂ ਵਾਲੇ ਕਮਰੇ ਵਿੱਚ ਗਿਆ। ਜਿਸ ਨੇ ਵੱਡੀ ਲੜਕੀ ਸੰਚਿਤਾ ਸ਼ਰਮਾ ਨੂੰ ਅੱਗ ਲਗਾਈ ਜੋ ਕਮਰੇ ਵਿੱਚੋਂ ਦੋੜਦੀ ਹੋਈ ਬਾਹਰ ਆਈ ਜੋ ਉਸ ਦੀ ਮਾਤਾ ਪੂਨਮ ਸ਼ਰਮਾ ਅਜੇ ਸੰਚਿਤਾ ਦੀ ਅੱਗ ਬੁਝਾ ਹੀ ਰਹੀ ਸੀ ਕਿ ਉਸਦੇ ਪਤੀ ਨੇ ਛੋਟੀ ਲੜਕੀ ਸਰਿਤਾ ਸ਼ਰਮਾ ਨੂੰ ਵੀ ਅੱਗ ਲਗਾ ਦਿੱਤੀ। ਜੋ ਵੀ ਦੋੜਦੀ ਹੋਈ ਕਮਰੇ ਵਿੱਚੋਂ ਬਾਹਰ ਆਈ ਜਿਸ ਤੇ ਉਸਨੇ ਰੌਲਾ ਪਾਇਆ। ਜਿਸ ਤੇ ਉਸਦੇ ਗੁਆਂਢੀ ਤੇ ਹੋਰ ਪਿੰਡ ਦੇ ਲੋਕ ਇੱਕਠੇ ਹੋ ਗਏ। ਜਿਹਨਾਂ ਨੇ ਅੱਗ ਬੁਝਾਈ । ਜਿਸ ਤੇ ਤਲਵਾੜਾ ਪੁਲਿਸ ਨੇ ਲੜਕੀਆਂ ਦੇ ਪਿਤਾ ਵਿੱਦਿਆ ਰਾਮ ਵਾਸੀ ਬੇੜਿੰਗ ਥਾਣਾ ਤਲਵਾੜਾ ਜਿਲਾ ਹੁਸਿ਼ਆਰਪੁਰ ਖਿਲਾਫ ਧਾਰਾ 307,506,509 ਭ/ਦ ਅਧੀਨ ਮਾਮਲਾ ਦਰਜ ਕੀਤਾ ਹੈ।