Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing 7 ਅਪ੍ਰੈਲ ਨੂੰ ਬਹਾਟੀਵਾਲ-ਕੈਸ਼ੋਪੁਰ ਟੁੰਡ ਵਿਖੇ ਹੋਣ ਵਾਲੇ ਸੂਫ਼ੀਆਨਾ ਮੇਲੇ ਦਾ ਪੋਸਟਰ ਰਿਲੀਜ਼

7 ਅਪ੍ਰੈਲ ਨੂੰ ਬਹਾਟੀਵਾਲ-ਕੈਸ਼ੋਪੁਰ ਟੁੰਡ ਵਿਖੇ ਹੋਣ ਵਾਲੇ ਸੂਫ਼ੀਆਨਾ ਮੇਲੇ ਦਾ ਪੋਸਟਰ ਰਿਲੀਜ਼

ਗੜ੍ਹਦੀਵਾਲਾ (ਚੌਧਰੀ) 

30 ਮਾਰਚ : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬਹਾਟੀਵਾਲ-ਕੈਸ਼ੋਪੁਰ ਟੰਡ ਵਿਖੇ ਪੀਰ ਸ਼ਾਹ ਮੁਹੰਮਦ ਜੀ ਦੇ ਦਰਬਾਰ ਤੇ ਸੂਫ਼ੀਆਨਾ ਮੇਲਾ 7 ਅਪੈ੍ਰਲ 2023 ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੋਸਟਰ ਰਿਲੀਜ਼ ਕਰਦਿਆਂ ਬਾਬਾ ਰਾਮਜੀ (ਸੂਫ਼ੀ ਲੇਖਕ) ਗੱਦੀਨਸ਼ੀਨ ਦਰਬਾਰ ਸ਼੍ਰੀ ਬਾਲਾ ਜੀ (ਹਨੂੰਮਾਨ ਜੀ) ਬਹਾਟੀਵਾਲ ਨੇ ਦੱਸਿਆ ਇਹ ਮੇਲਾ ਇਲਾਕੇ ਸੰਗਤਾਂ ਤੇ ਦਰਬਾਰ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ ਮਹਿਮਾਨ ਤੇ ਤੌਰ ਤੇ ਸੰਤ ਗੁਰਬਚਨ ਸਿੰਘ ਜੀ ਚੱਕ ਲਾਦੀਆਂ ਵਾਲੇ ਅਤੇ ਸੰਤ ਰਾਮਾ ਗਿਰ ਜੀ ਗੱਗਾਂ ਵਾਲੇ ਅਤੇ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ ਅਤੇ ਮੁੱਖ ਮਹਿਮਾਨ ਵਜੋਂ ਵਿਧਾਇਕ ਜਸਵੀਰ ਸਿੰਘ ਰਾਜਾ ਉੜਮੁੜ ਟਾਂਡਾ, ਵਿਧਾਇਕ ਕਰਮਵੀਰ ਸਿੰਘ ਘੁੰਮਣ ਦਸੂਹਾ, ਵਿਧਾਇਕ ਰਵਜੋਤ ਸਿੰਘ ਸ਼ਾਮ ਚੌਰਾਸੀ, ਸ. ਅਰਵਿੰਦਰ ਸਿੰਘ ਰਸੂਲਪੁਰ, ਸ. ਜਤਿੰਦਰ ਸਿੰਘ ਲਾਲੀ ਬਾਜਵਾ, ਸ. ਸਰਬਜੋਤ ਸਿੰਘ ਸਾਬੀ, ਸ. ਲਖਵਿੰਦਰ ਸਿੰਘ ਲੱਖੀ ਪਹੁੰਚ ਰਹੇ ਹਨ। ਸਭ ਤੋਂ ਪਹਿਲਾਂ ਚਾਦਰ ਅਤੇ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਸ ੳਪੁਰੰਤ ਮਸ਼ੂਹਰ ਗਾਇਕ ਨੰਦ ਵਿਨਰ ਵਾਈਸ ਆਫ ਪੰਜਾਬ, ਰਾਜੂ ਸ਼ਾਹ ਮਸਤਾਨਾ ਅਤੇ ਹੋਰ ਨਾਮਵਰ ਗਾਇਕਾਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਏ ਜਾਣਗੇ।