Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਸਵੱਸਥ ਮਨ ਸਵੱਸਥ ਘਰ ਦੇ ਥੀਮ ਅਨੁਸਾਰ ਸੀ ਐਚ ਸੀ ਘਰੋਟਾ ਦੇ ਹਰੇਕ ਸਿਹਤ ਕੇਂਦਰਾਂ ਵਿੱਚ ਸਾਈਕਲ ਰੈਲੀਆਂ ਕੱਢੀਆਂ ਗਈਆਂ

ਸਵੱਸਥ ਮਨ ਸਵੱਸਥ ਘਰ ਦੇ ਥੀਮ ਅਨੁਸਾਰ ਸੀ ਐਚ ਸੀ ਘਰੋਟਾ ਦੇ ਹਰੇਕ ਸਿਹਤ ਕੇਂਦਰਾਂ ਵਿੱਚ ਸਾਈਕਲ ਰੈਲੀਆਂ ਕੱਢੀਆਂ ਗਈਆਂ

ਗੁਰਦਾਸਪੁਰ (ਅਵਿਨਾਸ਼ ਸ਼ਰਮਾ)

‌ਸਾਈਕਲ ਰੈਲੀਆਂ ਦਾ ਮੁੱਖ ਮਕਸਦ ਸ਼ਰੀਰ ਨੂੰ ਤੰਦਰੁਸਤ ਰੱਖਣਾ ਅਤੇ ਬੀਮਾਰੀਆਂ ਤੋਂ ਬਚਾਅ ਕਰਨਾ : SMO ਡਾ ਬਿੰਦੂ ਗੁਪਤਾ

14 ਫਰਵਰੀ : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਘਰੋਟਾ ਡਾਕਟਰ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਸਵਸਥ ਮਨ, ਸਵਸਥ ਘਰ ਦੇ ਥੀਮ ਅਨੁਸਾਰ ਅੱਜ ਸੀ ਐਚ ਸੀ ਘਰੋਟਾ ਦੇ ਅਧੀਨ ਆਉਂਦੇ ਹਰੇਕ ਕਮੀਊਨਟੀ ਹੈਲਥ ਸੈਂਟਰ,ਆਮ ਆਦਮੀ ਕਲੀਨਿਕ ਬਾਰਠ ਸਾਹਿਬ,ਘਿਆਲਾ, ਗੁਰਦਾਸਪੁਰ ਭਾਈਆਂ, ਭੋਆ ਅਤੇ ਸੀ ਐਚ ਸੀ ਘਰੋਟਾ ਵਿਖੇ ਸਾਈਕਲ ਰੈਲੀਆਂ ਕੱਢੀਆਂ ਗਈਆਂ।ਇਸ ਮੌਕੇ ਡਾਕਟਰ ਬਿੰਦੂ ਗੁਪਤਾ ਨੇ ਦੱਸਿਆ ਕਿ ਅੱਜ ਦੇ ਭੱਜ ਦੌੜ ਦੇ ਸਮੇਂ ਵਿੱਚ ਗ਼ਲਤ ਖਾਣ ਪੀਣ ਦੀਆਂ ਆਦਤਾਂ ਅਤੇ ਸੁਸਤ ਜੀਵਨ ਸ਼ੈਲੀ ਨਾਲ ਸਾਡੀ ਸਿਹਤ ਦੇ ਨਾਲ ਨਾਲ ਵਾਤਾਵਰਣ ਵੀ ਖ਼ਰਾਬ ਹੋ ਰਿਹਾ ਹੈ ਜਿਸ ਨਾਲ ਕੈਂਸਰ, ਟੀਬੀ,ਸਾਹ ਦੀਆਂ ਅਤੇ ਦਿਲ ਦੀਆਂ ਬੀਮਾਰੀਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ,ਇਸ ਮੌਕੇ ਲੋਕਾਂ ਨੂੰ ਕੈਂਸਰ ਦੇ ਕਾਰਨਾਂ, ਲੱਛਣਾਂ ਅਤੇ ਬਚਾਓ ਦੀ ਜਾਣਕਾਰੀ ਦੇ ਨਾਲ ਪਰਸਨਲ ਹਾਈਜਨ ਬਾਰੇ ਵੀ ਦੱਸਿਆ ਗਿਆ।। ਉਹਨਾਂ ਕਿਹਾ ਕਿ ਅੱਜ ਦੀਆਂ ਸਾਈਕਲ ਰੈਲੀਆਂ ਦਾ ਇਹੀ ਮਕਸਦ ਹੈ ਕਿ ਅਸੀਂ ਸਰੀਰਕ ਮਿਹਨਤ ਭਾਵ ਕਸਰਤ,ਯੋਗਾ ਅਤੇ ਸਾਈਕਲ ਚਲਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ। ਜੇਕਰ ਅਸੀਂ ਸਰੀਰਕ ਤੌਰ ਤੇ ਤੰਦਰੁਸਤ ਹੋਵਾਂਗੇ ਤਾਂ ਸਾਡਾ ਮਨ ਵੀ ਸਵਸਥ ਹੋਵੇਗਾ ਅਤੇ ਸਾਡਾ ਪਰਿਵਾਰ,ਸਮਾਜ, ਦੇਸ਼ ਖੁਸ਼ਹਾਲ ਹੋਵੇਗਾ। ਉਹਨਾਂ ਦੱਸਿਆ ਕਿ ਸਾਈਕਲ ਚਲਾਉਣ ਨਾਲ ਜਿਥੇ ਅਸੀਂ ਸਰੀਰਕ ਤੰਦਰੁਸਤੀ ਰੱਖ ਸਕਦੇ ਹਾਂ ਉਥੇ ਆਪਣੇ ਬਜ਼ਾਰ ਦੇ ਛੋਟੇ ਛੋਟੇ ਕੰਮ ਸਾਈਕਲ ਤੇ ਕਰਨ ਨਾਲ ਵਾਤਾਵਰਣ ਦੀ ਸੰਭਾਲ ਕਰ ਸਕਦੇ ਹਾਂ,ਸਾਈਕਲ ਧੂੰਆਂ ਰਹਿਤ ਅਤੇ ਸਾਫ਼ ਵਾਤਾਵਰਣ ਸਿਰਜਣ ਵਿਚ ਮੋਹਰੀ ਭੂਮਿਕਾ ਨਿਭਾਅ ਸਕਦਾ ਹੈ। ਅਸੀਂ ਅੱਜ ਇਸ ਦਿਨ ਤੇ ਸਾਈਕਲ ਚਲਾਉਣ ਦਾ ਪ੍ਰਣ ਕਰੀਏ। ਇਸ ਸਮੇਂ ਸੀ ਐਚ ਸੀ ਘਰੋਟਾ ਵਿਖੇ ਡਾਕਟਰ ਸੰਦੀਪ ਕੁਮਾਰ ਬੱਚਿਆਂ ਦੇ ਸਪੈਸ਼ਲਿਸਟ, ਆਮ ਆਦਮੀ ਕਲੀਨਿਕ ਭੋਆ ਵਿਖੇ ਡਾਕਟਰ ਨਿਤੀਨ ਜਗੋਤਰਾ, ਹੈਲਥ ਵੈਲਨੈਸ ਸੈਂਟਰ ਸੈਦੀਪੁਰ ਡਾਕਟਰ ਰਾਹੁਲ ਬੈਂਸ , ਹੈਲਥ ਵੈਲਨੈਸ ਸੈਂਟਰ ਮਮੂਨ ਵਿਖੇ ਡਾਕਟਰ ਅਸਮਿਤਾ ਸਿੰਘ ਨੇ ਅਗਵਾਈ ਕੀਤੀ।

error: copy content is like crime its probhihated