Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕੁਸ਼ਤੀ ‘ਚ ਬਲਾਕ ਫਗਵਾੜਾ-2 ਦੀ ਰਹੀ ਝੰਡੀ

ਕੁਸ਼ਤੀ ‘ਚ ਬਲਾਕ ਫਗਵਾੜਾ-2 ਦੀ ਰਹੀ ਝੰਡੀ

ਫਗਵਾੜਾ (ਲਾਲੀ ਦਾਦਰ)

26 ਨਵੰਬਰ – ਸਿੱਖਿਆ ਵਿਭਾਗ ਕਪੂਰਥਲਾ ਵਲੋਂ 43 ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਈਆਂ ਗਈਆਂ, ਇਹਨਾਂ ਖੇਡਾਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਨੌ ਬਲਾਕਾਂ ਦੇ ਖਿਡਾਰੀਆਂ ਨੇ ਪੂਰੇ ਜ਼ੋਸ਼ੋ ਖਰੋਸ਼ ਨਾਲ ਹਿੱਸਾ ਲਿਆ ।ਇਹਨਾਂ ਖੇਡਾਂ ਵਿੱਚ ਬਲਾਕ ਫਗਵਾੜਾ-2 ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਗੋਲਡ ਮੈਡਲ ਜਿੱਤ ਕੇ ਫਗਵਾੜਾ 2 ਦਾ ਨਾਮ ਰੌਸ਼ਨ ਕੀਤਾ ।ਇਹਨਾਂ ਖੇਡਾਂ ਵਿੱਚ ਕੁਸ਼ਤੀ 30 ਕਿਲੋ ਵਿੱਚ ਲਤੀਫ ਮੀਰਾਪੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ਪਿੰਡ ਦਾ ਨਾਮ ਚਮਕਾਇਆ, 600 ਮੀਟਰ ਦੌੜ (ਕੁੜੀਆਂ) ਵਿੱਚ ਪਰੀ ਮੀਰਾਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ, ਵਿਪਨ ਗੁਜਰਾਤਾਂ ਨੇ ਸ਼ਾਟ ਪੁਟ ਵਿੱਚ ਤੀਸਰਾ ਸਥਾਨ ਹਾਸਲ ਕੀਤਾ ,ਕੁਸ਼ਤੀ 28 ਕਿਲੋ ਵਿੱਚ ਅਜੀਤ ਪਲਾਹੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸਮੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਮਨਾਸਟਿਕ ਅਤੇ ਸ਼ਾਟ ਪੁਟ (ਕੁੜੀਆਂ) ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ, ਗੌਰਵ ਹਰਦਾਸਪੁਰ ਨੇ ਸਕੇਟਿੰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ੲਿਸ ਮੌਕੇ ਬੀ. ਪੀ. ਈ. ਓ. ਫਗਵਾੜਾ ਸੰਜੀਵ ਕੁਮਾਰ ਹਾਂਡਾ, ਅਧਿਆਪਕ ਆਗੂ ਦਲਜੀਤ ਸੈਣੀ‌ ਅਤੇ ਅਧਿਆਪਕ ਪਰਮਜੀਤ ਚੌਹਾਨ ਹਰਬੰਸਪੁਰ ਨੇ ਬੱਚਿਆਂ ਨੂੰ ਜਿੱਤਣ ਦੀ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਸਟੇਟ ਪੱਧਰੀ ਖੇਡਾਂ ਵਿੱਚ ਵੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਜਿਲੇ ਦਾ ਨਾਮ ਰੌਸ਼ਨ ਕਰਨਗੇ।