Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing 428 ਗ੍ਰਾਮ ਨਸ਼ੀਲਾ ਪਾਊਡਰ,5 ਹਜਾਰ ਰੁਪਏ ਡੱਰਗ ਮਨੀ, ਇੱਕ ਇਲੈਕਟ੍ਰਾਨਿਕ ਕੰਡੇ ਸਮੇਤ 6 ਨੂੰ ਪੁਲਿਸ ਨੇ ਕੀਤਾ ਕਾਬੂ 

428 ਗ੍ਰਾਮ ਨਸ਼ੀਲਾ ਪਾਊਡਰ,5 ਹਜਾਰ ਰੁਪਏ ਡੱਰਗ ਮਨੀ, ਇੱਕ ਇਲੈਕਟ੍ਰਾਨਿਕ ਕੰਡੇ ਸਮੇਤ 6 ਨੂੰ ਪੁਲਿਸ ਨੇ ਕੀਤਾ ਕਾਬੂ 

ਹੁਸ਼ਿਆਰਪੁਰ, ਸਦਰ / ਚੱਬੇਵਾਲ / ਗੜਸ਼ੰਕਰ (ਬਿਊਰੋ) 

25 ਨਵੰਬਰ : 428 ਗ੍ਰਾਮ ਨਸ਼ੀਲੇ ਪਾਊਡਰ, 5 ਹਜਾਰ ਰੁਪਏ ਡੱਰਗ ਮਨੀ, ਇੱਕ ਇਲੈਕਟ੍ਰਾਨਿਕ ਕੰਡੇ ਨਾਲ ਇੱਕ ਔਰਤ ਸਮੇਤ 6 ਨੂੰ ਜਿਲਾ ਹੁਸ਼ਿਆਰਪੁਰ ਦੀ ਵੱਖ ਵੱਖ ਥਾਣਿਆਂ ਦੀ ਪੁਲਿਸ ਨੇ ਕਾਬੂ ਕੀਤਾ ਹੈ।

ਚੱਬੇਵਾਲ : ਪੁਲਿਸ ਐਫ ਆਈ ਆਰ ਮੁਤਾਬਿਕ ਏ ਐਸ ਆਈ ਬੁੱਧ ਸਿੰਘ ਦਾ ਫੋਨ ਮਸੂਲ ਥਾਣਾ ਹੋਇਆ ਹੈ ਕਿ ਉਹ ਦੋਰਾਨੇ ਗਸ਼ਤ ਭਾਮ, ਗੋਪਾਲੀਆਂ ਤੋਂ ਹੁੰਦੇ ਹੋਏ ਪਿੰਡ ਸਰਹਾਲਾ ਕਲਾਂ ਸਾਇਡ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਵੀ ਪੁਆਇੰਟ ਗੋਪਾਲੀਆਂ ਪਿੰਡ ਸਰਹਾਲਾ ਕਲਾਂ ਪਾਸ ਪੁੱਜੀ ਤਾਂ ਸਾਹਮਣੇ ਪਿੰਡ ਸਰਹਾਲਾ ਕਲਾਂ ਦੀ ਤਰਫੋਂ ਇੱਕ ਮੋਟਰਸਾਈਕਲ ਨੰਬਰੀ PB 08 BB 4703 ਮਾਰਕਾ ਬਜਾਜ ਡਿਸਕਵਰ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾ ਤੇ ਰੋਕਿਆ। ਜਿਸ ਦਾ ਚਾਲਕ ਮਨਜੀਤ ਸਿੰਘ ਉਰਫ ਬਾਵਾ ਪੁੱਤਰ ਨਰੰਜਣ ਸਿੰਘ ਸੀ ਤੇ ਇੱਕ ਔਰਤ ਜਿਸ ਦਾ ਨਾਮ ਜਿੰਦਰਾਂ ਪਤਨੀ ਮਨਜੀਤ ਸਿੰਘ ਉਰਫ ਬਾਵਾ ਵਾਸੀਆਨ ਪਿੰਡ ਸਰਹਾਲਾ ਕਲਾਂ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦੱਸਿਆ ਹੈ।ਜਿਸ ਕੋਲ ਕੋਈ ਹੋਰ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ। ਜਿਸ ਤੇ ਸਮਰੱਥ ਅਧਿਕਾਰੀ ਮੋਕਾ ਪਰ ਭੇਜੋ ਜਿਸ ਤੇ ਏ ਐਸ ਆਈ ਰਾਕੇਸ ਕੁਮਾਰ ਸਾਥੀ ਕਰਮਚਾਰੀਆਂ ਨਾਲ ਮੋਕਾ ਪਰ ਪੁੱਜ ਕੇ ਜਿੰਦਰਾਂ ਉਕਤ ਵਲੋਂ ਹੇਠਾਂ ਸੁੱਟੇ ਹੋਏ ਮੋਮੀ ਲਿਫਾਫਾ ਨੂੰ ਖੋਲ ਕੇ ਚੈਕ ਕੀਤਾ ਤਾਂ ਉਸ ਵਿਚੋਂ 33 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ। ਜਿਸ ਤੇ ਮੁੱਕਦਮਾ ਦਰਜ ਕੀਤਾ ਗਿਆ।

ਚੱਬੇਵਾਲ : ਇਸੇ ਤਰ੍ਹਾਂ ਐਸ ਆਈ ਜੋਗਿੰਦਰ ਸਿੰਘ CIA ਸਟਾਫ ਹੁਸ਼ਿ ਨੇ ਸਮੇਤ ਪੁਲਿਸ ਪਾਰਟੀ ਦੇ ਦੋਰਾਨੇ ਗਸ਼ਤ ਸੰਤ ਮਾਰਕਿਟ ਚੱਬੇਵਾਲ ਵਿਖੇ ਇਕ ਮੋਨੇ ਨੌਜਵਾਨ ਜਸਵਿੰਦਰ ਸਿੰਧ ਪੱਤਰ ਬਲਵੀਰ ਸਿੰਘ ਵਾਸੀ ਲਹਿਲੀ ਕਲਾਂ ਥਾਣਾ ਚੌਬੇਵਾਲ ਜਿਲਾ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸ ਵਲੋਂ ਪੁਲਿਸ ਪਾਰਟੀ ਨੂੰ ਦੇਖ ਕੇ ਕਾਲੇ ਰੰਗ ਦੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 253 ਗ੍ਰਾਮ ਹੈਰੋਇਨ,5000 ਰੁਪਏ ਡੱਰਗ ਮਨੀ ਤੇ ਇਲੈਕਟ੍ਰੋਨਿਕ ਕੰਡਾ ਬ੍ਰਾਮਦ ਹੋਇਆ। ਜਿਸ ਤੇ ਮੁੱਕਦਮਾ ਦਰਜ ਕੀਤਾ ਗਿਆ।

ਗੜਸ਼ੰਕਰ : ਇਸੇ ਤਰ੍ਹਾਂ ਏ.ਐਸ ਆਈ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਦੇ ਸੰਬੰਧ ਵਿੱਚ ਡੱਲੇਵਾਲ ਪਿੰਡ ਤੋ ਪਿੰਡ ਪਿੰਪਲੀਵਾਲ ਨੂੰ ਜਾ ਰਹੀ ਸੜਕ ਤੇ ਮੌਜੂਦ ਸੀ ਤਾਂ ਪਿੰਡ ਪਿੱਪਲੀਵਾਲ ਸਾਇਡ ਤੋ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ। ਜਿਸਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ।ਜਿਸ ਨੇ ਆਪਣਾ ਨਾਮ ਸੰਦੀਪ ਸਿੰਘ ਉਰਫ ਸੀਬਾ ਪੁੱਤਰ ਸੁਖਦੇਵ ਸਿੰਘ ਵਾਸੀ ਬੀਨੇਵਾਲ ਦੱਸਿਆ ।ਜਿਸ ਦੇ ਪਹਿਣੇ ਪਜਾਮੇ ਦੀ ਸੱਜੀ ਜੇਬ ਵਿੱਚੋ ਮੋਮੀ ਲਿਫਾਫਾ ਮਿਲਿਆ। ਜਿਸਨੂੰ ਖੋਲ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 55 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ ।ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

ਸਦਰ : ਇਸੇ ਤਰ੍ਹਾਂ ਏ.ਐਸ.ਅਈ ਰਸ਼ਵਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਬਸੀ ਗੁਲਾਮ ਹੁਸੈਨ ਮੌਜੂਦ ਸੀ ਤਾ ਸਕੂਟਰੀ ਅਕਸੈਸ ਨੰਬਰੀ PB07-A2-3849 ਬਸੀ ਗੁਲਾਮ ਹੁਸੈਨ ਵੱਲੋ ਆਉਦੀ ਦਿਖਾਈ ਦਿੱਤੀ ਜਿਸਨੂੰ ਗੁਰਕਮਲ ਸਿੰਘ ਉਰਫ ਗੁਰੂ ਚਲਾ ਰਿਹਾ ਸੀ ਤੇ ਰਿਜੋਤਪਾਲ ਸਿੰਘ ਉਰਫ ਮਗਰ ਬੈਠਾ ਸੀ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਗੁਰਕਮਲ ਸਿੰਘ ਪਾਸੋਂ 65 ਗ੍ਰਾਮ ਤੇ ਰਿਜੋਤਪਾਲ ਸਿੰਘ ਪਾਸੋਂ 40 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਣ ਤੇ ਮੁਕੱਦਮਾ ਦਰਜ਼ ਕੀਤਾ ਗਿਆ ।