Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦੇ 277ਵੇਂ ਦਿਨ ਪਿੰਡ ਨਾਰੰਗਵਾਲ ਕਲਾਂ ਨੇ ਹਾਜ਼ਰੀ ਭਰੀ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦੇ 277ਵੇਂ ਦਿਨ ਪਿੰਡ ਨਾਰੰਗਵਾਲ ਕਲਾਂ ਨੇ ਹਾਜ਼ਰੀ ਭਰੀ

ਹੁਸ਼ਿਆਰਪੁਰ / ਸਰਾਭਾ(ਤਰਸੇਮ ਦੀਵਾਨਾ )

ਮਾਨ ਐਮ ਪੀ ਤੋਂ ਮੁੱਖ ਮੰਤਰੀ ਬਣ ਕੇ ਇਨਾਂ ਬਦਲੋ ਕਦੇ ਸੋਚਿਆ ਨਹੀਂ ਸੀ, ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਤੇ ਬੋਲਣ ਨੂੰ ਤਿਆਰ ਨਹੀਂ : ਭਾਈ ਨਾਰੰਗਵਾਲ

25 ਨਵੰਬਰ : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 277ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਕਲਾ ਜੀ ਦੇ ਜੱਦੀ ਪਿੰਡ ਤੋਂ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਇੰਦਰਪਾਲ ਸਿੰਘ ਨਾਰੰਗਵਾਲ ਕਲਾਂ,ਵਿਸਾਖਾ ਸਿੰਘ ਨਾਰੰਗਵਾਲ ਕਲਾਂ ਦਲਬੀਰ ਸਿੰਘ ਨਾਰੰਗਵਾਲ ਕਲਾਂ,ਤੇਜਵੰਤ ਸਿੰਘ ਨਾਰੰਗਵਾਲ ਕਲਾਂ,ਬਿੱਕਰ ਸਿੰਘ ਨਾਰੰਗਵਾਲ ਕਲਾਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਇੰਦਰਪਾਲ ਸਿੰਘ ਨਾਰੰਗਵਾਲ ਕਲਾਂ ਅਤੇ ਭਾਈ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ ਨੇ ਆਖਿਆ ਕਿ ਆਰ ਐਸ ਐਸ ਪੰਜਾਬ ਦੀ ਧਰਤੀ ਤੋਂ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਉਨ੍ਹਾਂ ਦੇ ਜੋ ਟੀਚੇ ਮਿਥੇ ਹੋਏ ਹਨ । ਓਸ ਮੁਤਾਬਕ ਤੇਜੀ ਨਾਲ ਕੰਮ ਕਰਨ ਲੱਗੀ ਹੋਈ ਹੈ ਜਦ ਕਿ ਇਸ ਕੰਮ ਵਿਚ ਭਾਰਤ ਦੀ ਭਾਜਪਾ ਸਰਕਾਰ ਦੀ ਪੂਰੀ ਤਨਦੇਹੀ ਨਾਲ ਸਾਥ ਦੇ ਰਹੀ ਹੈ । ਜੋ ਭਾਜਪਾ ਦੇ ਹਿੰਦੂਤਵੀ ਲੀਡਰ ਭਾਰਤ ਦੇ ਸੰਵਿਧਾਨ ਮੁਤਾਬਕ ਸਜ਼ਾ ਪੂਰੀ ਕਰ ਚੁੱਕੇ ਜਝਾਰੂ ਬੰਦੀ ਸਿੰਘਾਂ ਦੀ ਰਿਹਾਈ ਕਰਨ ਤਿਆਰ ਨਹੀਂ। ਏਸ ਤੋਂ ਵਡਾ ਸਮੁੱਚੀ ਸਿੱਖ ਕੌਮ ਨੂੰ ਹੋਰ ਗ਼ੁਲਾਮੀ ਦਾ ਅਹਿਸਾਸ ਕਿਵੇਂ ਕਰਵਾਇਆ ਜਾ ਸਕਦਾ । ਸਿੱਖ ਕੌਮ ਦੇ ਲੀਡਰ ਵੀ ਜੋ ਭਾਜਪਾ 2070 ਤਕ ਸਿੱਖਾਂ ਨੂੰ ਪੂਰੀ ਤਰ੍ਹਾਂ ਖਾਤਮੇ ਲਈ ਟੀਚਾ ਮਿਥੀ ਬੈਠੀ ਹੈ ਓਸੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ । ਕੀ ਇਨ੍ਹਾਂ ਘਟੀਆ ਸੋਚ ਰੱਖਣ ਵਾਲੇ ਲੀਡਰਾਂ ਨੂੰ ਆਪਣੀਆਂ ਧੀਆਂ ਪੁੱਤਾਂ ਦੇ ਭਵਿੱਖ ਦਾ ਧਿਆਨ ਨਹੀਂ । ਕੀ ਇਨ੍ਹਾਂ ਨੂੰ ਸਿਰਫ਼ ਕੁਰਸੀਆਂ ਹੀ ਪਿਆਰਿਆਂ ਲੱਗਦੀਆਂ ਹਨ । ਦੂਜੇ ਪਾਸੇ ਪੰਜਾਬ ਦੀ ਮੌਜੂਦਾ ਆਪ ਪਾਰਟੀ ਸਰਕਾਰ ਜੋ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਪ੍ਰਾਪਤ ਕੀਤੀ ਪਰ ਅੱਜ ਬਹੁਮਤ ਨਾਲ ਪੰਜਾਬ ਤੇ ਕਾਬਜ ਹੋ ਕੇ ਪੰਜਾਬ ਦੇ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ । ਭਗਵੰਤ ਮਾਨ ਐਮ ਪੀ ਤੋਂ ਮੁੱਖ ਮੰਤਰੀ ਬਣ ਕੇ ਇਨਾਂ ਬਦਲੋ ਕਦੇ ਸੋਚਿਆ ਨਹੀਂ ਸੀ, ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਤੇ ਬੋਲਣ ਨੂੰ ਤਿਆਰ ਨਹੀਂ, ਫੇਰ ਇਨ੍ਹਾਂ ਦੇ ਵਿਧਾਇਕ ਕਿੱਥੋਂ ਬੋਲਣਗੇ। ਬਾਕੀ ਜੋ ਪਹਿਲਾਂ ਰਵਾਇਤੀ ਪਾਰਟੀਆਂ ਦੇ ਮੁੱਖ ਮੰਤਰੀ ਨੇ ਵੀ ਨਹੀਂ ਕੀਤਾ। ਅੱਜ ਮੁਖ ਮੰਤਰੀ ਭਗਵੰਤ ਮਾਨ ਕਰਕੇ ਦਿਖਾ ਰਹੇ ਸਭ ਡਰਾਮੇ । ਜਿਹੜੇ ਸਿੱਖ ਕੌਮ ਦੇ ਹੱਕੀ ਮੰਗਾਂ ਲਈ ਸਰਾਭਾ ਵਿਖੇ ਜੁਝਾਰ ਪੰਥ ਦਰਦੀ 9 ਮਹੀਨਿਆਂ ਤੋਂ ਮੋਰਚਾ ਲਾਈ ਬੈਠੇ ਹਨ ।ਉਨ੍ਹਾਂ ਨੂੰ ਮਿਲਣ ਦਾ ਮੁੱਖ ਮੰਤਰੀ ਕੋਲ ਸਮਾਂ ਨਹੀਂ ,ਖੇਡਾ ਦੇਖਣ ਆਈਆਂ ਪੌੜੀਆਂ ਤੇ ਬੈਠਿਆਂ ਨੂੰ ਜੱਫੀਆਂ ਪਾ ਕੇ ਡਰਾਮੇ ਕਰਦੇ ਰਹੇ । ਫੇਰ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੀ ਮੰਗ ਕਰਦੇ ਸੰਘਰਸ਼ਕਾਰੀਆਂ ਨਾਲ ਕੀ ਵੈਰ ਸੀ । ਆਖਰ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਬੋਲਣ ਨੂੰ ਕਿਉਂ ਤਿਆਰ ਨਹੀਂ । ਉਹਨਾਂ ਨੇ ਆਖਰ ਵਿਚ ਆਖਿਆ ਕਿ ਸਿੱਖ ਕੌਮ ਦੇ ਜੁਝਾਰੂ ਲੋਕੋ ਕਿ ਥੋਡੇ ਕੰਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਤੋਂ ਵੀ ਜ਼ਿਆਦਾ ਜ਼ਰੂਰੀ ਹਨ। ਜੋ ਤੁਸੀਂ ਹੱਕੀ ਮੰਗਾਂ ਲਈ ਘਰਾਂ ਤੋਂ ਬਾਹਰ ਆਉਣ ਵਿੱਚ ਦੇਰੀ ਕਰ ਰਹੇ ਹੋ । ਇਸ ਮੌਕੇ ਬਲਜੀਤ ਕੌਰ ਨਾਰੰਗਵਾਲ ਕਲਾਂ, ਜਗਦੀਸ਼ ਕੌਰ ਨਾਰੰਗਵਾਲ ਕਲਾਂ, ਚਰਨਜੀਤ ਕੌਰ ਨਾਰੰਗਵਾਲ ਕਲਾਂ, ਮਨਪ੍ਰੀਤ ਕੌਰ ਨਾਰੰਗਵਾਲ ਕਲਾਂ, ਰੁਪਿੰਦਰ ਕੌਰ ਨਾਰੰਗਵਾਲ ਕਲਾਂ, ਸਰਬਜੀਤ ਕੌਰ ਨਾਰੰਗਵਾਲ ਕਲਾਂ, ਪ੍ਰਭਜੋਤ ਕੌਰ ਨਾਰੰਗਵਾਲ ਕਲਾਂ,ਪ੍ਰਿਤਪਾਲ ਸਿੰਘ ਨਾਰੰਗਵਾਲ ਕਲਾਂ,ਹਰਭਜਨ ਸਿੰਘ ਅੱਬੂਵਾਲ,ਬਲਦੇਵ ਸਿੰਘ ਅੱਬੂਵਾਲ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ,ਹਰਬੰਸ ਸਿੰਘ ਪੰਮਾ ,ਭੋਲਾ ਸਿੰਘ ਅੱਬੂਵਾਲ ਆਦਿ ਹਾਜ਼ਰੀ ਭਰੀ