Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਭਾਰਤੀ ਜਲ ਸੈਨਾ ’ਚ ਨਰਸਿੰਗ ਅਸਿਸਟੈਂਟ, ਧਾਰਮਿਕ ਟੀਚਰ ਤੇ ਮਿਲਟਰੀ ਪੁਲਿਸ ਵਜੋਂ ਭਰਤੀ ਲਈ ਜਲੰਧਰ ’ਚ ਰੈਲੀ 10 ਦਸੰਬਰ ਤੱਕ

ਭਾਰਤੀ ਜਲ ਸੈਨਾ ’ਚ ਨਰਸਿੰਗ ਅਸਿਸਟੈਂਟ, ਧਾਰਮਿਕ ਟੀਚਰ ਤੇ ਮਿਲਟਰੀ ਪੁਲਿਸ ਵਜੋਂ ਭਰਤੀ ਲਈ ਜਲੰਧਰ ’ਚ ਰੈਲੀ 10 ਦਸੰਬਰ ਤੱਕ

ਹੁਸ਼ਿਆਰਪੁਰ(ਬਿਊਰੋ) 

23 ਨਵੰਬਰ : ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਵਲੋਂ 10 ਦਸੰਬਰ ਤੱਕ 15 ਸਿੱਖ ਲਾਈ, ਫੁੱਟਬਾਲ ਗਰਾਉਂਡ, ਨਜ਼ਦੀਕ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 7, ਅਰਬਨ ਅਸਟੇਟ ਫੇਸ ਨੰਬਰ 1, ਜਲੰਧਰ ਕੈਂਪ ਵਿਚ ਵੱਖ-ਵੱਖ ਭਰਤੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਰੈਲੀ ਵਿਚ ਸਿਰਫ ਉਹ ਉਮੀਦਵਾਰ, ਜਿਨ੍ਹਾਂ ਨੂੰ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਐਡਮਿਟ ਕਾਰਡ ਮਿਲ ਚੁੱਕੇ ਹਨ, ਹਿੱਸਾ ਲੈਣ ਯੋਗ ਹੋਣਗੇ ਅਤੇ ਉਹ ਆਪਣੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਯੋਗਤਾ ਦੇ ਸਾਰੇ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਬਣਦਾ ਅਤੇ ਜ਼ਰੂਰੀ ਸਰਟੀਫਿਕੇਟ ਲੈ ਕੇ ਹਾਜ਼ਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ 10 ਦਸੰਬਰ ਤੱਕ ਹੋਣ ਵਾਲੀ ਇਸ ਭਰਤੀ ਵਿਚ ਬਿਨੈਕਾਰ ਸਵੇਰੇ 4 ਵਜੇ ਤੋਂ ਸਵੇਰੇ 7:30 ਵਜੇ ਤੱਕ ਹੀ ਗੇਟ ਅੰਦਰ ਐਂਟਰੀ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨ ਜਿਨ੍ਹਾਂ ਨੇ ਸੀ.ਐਲ.ਕੇ./ਐਸ.ਕੇ.ਟੀ./ਟੈਕ/ਟੀ.ਡੀ.ਐਨ. ਟਰੇਡਾਂ ਲਈ ਅਪਲਾਈ ਕੀਤਾ ਹੈ, ਦੀ ਭਰਤੀ ਰੈਲੀ 24 ਨਵੰਬਰ 2022 ਨੂੰ (ਸਿਰਫ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਤਹਿਸੀਲ ਦੇ ਨੌਜਵਾਨਾਂ ਲਈ) ਅਤੇ 25 ਅਤੇ 26 ਨਵੰਬਰ ਨੂੰ (ਸਿਰਫ ਮੁਕੇਰੀਆਂ ਤਹਿਸੀਲ ਦੇ ਨੌਜਵਾਨਾਂ ਲਈ) ਕੀਤੀ ਜਾ ਰਹੀ ਹੈ।
ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ (ਵੈਟਨਰੀ) ਦੀ ਭਰਤੀ ਲਈ ਭਰਤੀ ਰੈਲੀ 1 ਅਤੇ 2 ਦਸੰਬਰ ਨੂੰ ਕੀਤੀ ਜਾ ਰਹੀ ਹੈ, ਧਾਰਮਿਕ ਟੀਚਰ ਦੀ ਭਰਤੀ ਸਬੰਧੀ ਭਰਤੀ ਰੈਲੀ 3 ਦਸੰਬਰ ਨੂੰ ਕੀਤੀ ਜਾ ਰਹੀ ਹੈ ਅਤੇ 7 ਦਸੰਬਰ ਤੋਂ 10 ਦਸੰਬਰ ਤੱਕ ਵੂਮੈਨ ਮਿਲਟਰੀ ਪੁਲਿਸ ਦੀ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।