Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਬੱਸੀ ਦੌਲਤ ਖਾਂ ਵਿਖੇ ਨਵਜੰਮੀਆਂ 10 ਬੱਚੀਆਂ ਦੀ ਪਾਈ ਲੋਹੜੀ

ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਬੱਸੀ ਦੌਲਤ ਖਾਂ ਵਿਖੇ ਨਵਜੰਮੀਆਂ 10 ਬੱਚੀਆਂ ਦੀ ਪਾਈ ਲੋਹੜੀ

ਹੁਸ਼ਿਆਰਪੁਰ(ਬਿਊਰੋ) 

20 ਜਨਵਰੀ : ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹੁਸ਼ਿਆਰਪੁਰ  ਅਮਰਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸੀ. ਡੀ. ਪੀ. ਓ ਹੁਸ਼ਿਆਰਪੁਰ-2 ਰਣਜੀਤ ਕੌਰ ਵੱਲੋਂ ਪਿੰਡ ਬੱਸੀ ਦੌਲਤ ਖਾਂ ਵਿਖੇ ਧੀਆਂ ਦੀ ਲੋਹੜੀ ਸਪਤਾਹ ਨੂੰ ਮਨਾਉਂਦੇ ਹੋਏ 10 ਧੀਆਂ ਪ੍ਰਭਨੂਰ, ਜਪਜੀ, ਜਸਮੀਤ, ਮਨਕੀਰਤ, ਰਵਨੀਤ, ਯਸ਼ਮੀਤ, ਸਿਮਰਜੋਤ, ਗੁਰਅਸੀਸ,ਅੱਭਿਆ, ਅਤੇ ਜਸਲੀਨ ਦੀ ਲੋਹੜੀ ਪਾਈ ਗਈ। ਇਸ ਮੌਕੇ ਸੀ. ਡੀ. ਪੀ. ਓ ਹੁਸ਼ਿਆਰਪੁਰ-2 ਵੱਲੋਂ  ਇਹ ਦੱਸਿਆ ਗਿਆ ਕਿ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ  ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਜਿੱਥੇ ਬਲਾਕ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ 13 ਜਨਵਰੀ ਤੋਂ 20  ਜਨਵਰੀ 2023 ਤੱਕ ਧੀਆਂ ਦੀ ਲੋਹੜੀ ਸਪਤਾਹ ਮਨਾਇਆ ਗਿਆ ਹੈ ਉਥੇ ਬਲਾਕ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ 18 ਜਨਵਰੀ ਤੋਂ 24 ਜਨਵਰੀ 2023 ਤਕ ਕੌਮੀ ਬਾਲੜੀ ਸਪਤਾਹ  ਵੀ ਮਨਾਇਆ  ਜਾ ਰਿਹਾ ਹੈ। ਉਨ੍ਹਾਂ ਬੱਚੀਆਂ ਦੀਆਂ ਮਾਵਾਂ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ  ਕਿ ਧੀਆਂ ਸਾਡੇ ਸਮਾਜ ਦਾ ਇੱਕ ਅਨਿਖੜਵਾਂ ਅੰਗ ਹਨ ਅਤੇ ਲੜਕੀ ਦੀ ਹੋਂਦ ਤੋਂ ਬਿਨਾਂ ਸਮਾਜ ਦੀ ਸਿਰਜਣਾ ਕਰਨਾ ਅਸੰਭਵ ਹੈ। ਉਨ੍ਹਾਂ ਸੱਦਾ ਦਿੱਤਾ ਕਿ ਆਓ ਅਸੀਂ ਆਪਣੀਆਂ ਲੜਕੀਆਂ ਅਤੇ ਲੜਕਿਆਂ ਵਿੱਚ ਫਰਕ ਨਾ ਕਰਦੇ ਹੋਏ ਲੜਕੀਆਂ ਨੂੰ ਵਿੱਦਿਆ, ਖੇਡਾਂ ਵਿੱਚ ਬਰਾਬਰ ਦੇ ਮੌਕੇ ਦੇ ਕੇ ਉਨ੍ਹਾਂ ਦਾ ਸਰਵਪੱਖੀ ਪਾਲਣ-ਪੋਸ਼ਣ ਕਰੀਏ ਅਤੇ ਅੱਜ ਧੀਆਂ ਦੀ ਲੋਹੜੀ ਮੌਕੇ ਪ੍ਰਣ ਕਰੀਏ ਕਿ ਅਸੀਂ ਆਪਣੀਆਂ ਧੀਆਂ ਨੂੰ ਹਰ ਖੇਤਰ ਵਿੱਚ ਉਡਾਰੀਆਂ ਮਾਰਨ ਦਾ ਹਰ ਸੰਭਵ ਮੌਕਾ ਪ੍ਰਦਾਨ ਕਰਾਂਗੇ। ਇਸ ਮੌਕੇ ਪ੍ਰਾਇਮਰੀ ਸਕੂਲ ਬੱਸੀ ਦੌਲਤ ਖਾਂ ਦੀਆਂ ਬੱਚੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਅਤੇ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਵਧਾਈ ਦਿੰਦੇ ਹੋਏ ਮਾਰਕਫੈੱਡ ਵੱਲੋਂ ਤਿਆਰ ਕੀਤੇ ਹੋਏ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੀਆਂ ਬੱਚੀਆਂ ਦੀ ਹੌਸਲਾ ਅਫਜਾਈ ਲਈ ਤੋਹਫੇ ਪ੍ਰਦਾਨ ਕੀਤੇ ਗਏ। ਇਸ ਮੌਕੇ ਸਰਪੰਚ ਚਰਨਜੀਤ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ, ਸੁਪਰਵਾਈਜ਼ਰ ਰੀਟਾ, ਮਿਸ ਅਰਸ਼ਦੀਪ ਕੌਰ, ਰਾਜ ਰਾਣੀ, ਸਰਬਜੀਤ ਕੌਰ, ਪ੍ਰਾਇਮਰੀ ਸਕੂਲ ਸੈਂਟਰ ਟੀਚਰ ਕਿਰਨਾ ਚੰਦੇਲ, ਮੋਨਿਕਾ, ਆਂਗਣਵਾੜੀ ਵਰਕਰ ਕਮਲੇਸ਼ ਰਾਣੀ ਅਤੇ ਸੁਨੀਤਾ ਕੁਮਾਰੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।