Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਿੰਡ ਖੰਗੂੜਾ ਵਿਖੇ ਕਰਵਾਇਆ ਸਾਂਈ ਬਿੰਦਰ ਸ਼ਾਹ ਕਾਦਰੀ ਦਾ ਸਲਾਨਾ ਬਰਸੀ ਸਮਾਗਮ

ਪਿੰਡ ਖੰਗੂੜਾ ਵਿਖੇ ਕਰਵਾਇਆ ਸਾਂਈ ਬਿੰਦਰ ਸ਼ਾਹ ਕਾਦਰੀ ਦਾ ਸਲਾਨਾ ਬਰਸੀ ਸਮਾਗਮ

ਫਗਵਾੜਾ  (ਲਾਲੀ ਦਾਦਰ )

* ਕੱਵਾਲ ਤੇ ਨਕਾਲ ਪਾਰਟੀਆਂ ਨੇ ਕੀਤਾ ਫਨ ਦਾ ਮੁਜਾਹਰਾ

21 ਜਨਵਰੀ : ਦਰਬਾਰ ਪੀਰ ਗੌਂਸ ਪਾਕ ਗਿਆਰਵੀਂ ਵਾਲੀ ਸਰਕਾਰ ਡੇਰਾ ਬਾਬਾ ਰਾਮਸਰ ਪਿੰਡ ਖੰਗੂੜਾ ਤਹਿਸੀਲ ਫਗਵਾੜਾ ਵਿਖੇ ਸਾਂਈ ਬਿੰਦਰ ਸ਼ਾਹ ਕਾਦਰੀ ਦੀ ਸਲਾਨਾ ਬਰਸੀ ਗੱਦੀ ਨਸ਼ੀਨ ਸਾਂਈ ਨਵੀ ਸ਼ਾਹ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਬੀਬੀ ਰਜੀਆ ਬੇਗਮ ਦੀ ਅਗਵਾਈ ਹੇਠ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਈ ਗਈ। ਪਹਿਲੇ ਦਿਨ ਝੰਡੇ, ਚਾਦਰ ਤੇ ਚਰਾਗ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਤੇ ਸੁਖ ਸ਼ਾਂਤੀ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸੂਫੀ ਬੈਂਡ ਇਸ਼ਰਤ ਗੁਲਾਮ ਅਲੀ ਮਲੇਰਕੋਟਲਾ ਨੇ ਜਿੱਥੇ ਸੂਫੀਆਨਾ ਕਲਾਮ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਹੀ ਮਿਸ ਕਾਂਟੋ ਨਕਾਲ ਪਾਰਟੀ ਫਗਵਾੜਾ ਨੇ ਰੰਗਾਰੰਗ ਪ੍ਰੋਗਰਾਮ ਰਾਹੀਂ ਆਪਣੇ ਫਨ ਦਾ ਮੁਜਾਹਰਾ ਕੀਤਾ। ਸਾਂਈ ਨਵੀ ਸ਼ਾਹ ਅਤੇ ਬੀਬੀ ਰਜੀਆ ਬੇਗਮ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਾਂਈ ਬਿੰਦਰ ਸ਼ਾਹ ਨੇ ਸਾਰਾ ਜੀਵਨ ਪਰਮਾਤਮਾ ਦੀ ਭਗਤੀ ਕਰਦੇ ਹੋਏ ਸੰਗਤ ਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ, ਫਕੀਰਾਂ ਤੇ ਪੈਗੰਬਰਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਸਮਾਗਮ ਦੌਰਾਨ ਮਾਈ ਸਾਬਰੀ ਜਲੰਧਰ ਵਾਲੇ, ਸਾਂਈ ਸਰਵਣ ਰਾਣੀਪੁਰ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦਿੱਤੇ। ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਤਸਵੀਰ 002, ਕੈਪਸ਼ਨ- ਪਿੰਡ ਖੰਗੂੜਾ ਵਿਖੇ ਕਰਵਾਏ ਗਏ ਬਰਸੀ ਸਮਾਗਮ ਦੀਆਂ ਤਸਵੀਰਾਂ।