Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਵੱਡੀ ਖਬਰ.. ਟਾਂਡਾ : ਦੇਸੀ ਵਿਦੇਸ਼ੀ ਅਸਲੇ ਸਮੇਤ ਦੋ ਮੁਲਜਮਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਕਨੇਡਾ ਰਹਿੰਦੇ ਜੰਗ ਬਹਾਦਰ ਉਰਫ ਜੰਗ ਦੇ ਕਹਿਣ ਤੇ ਕਰਨਾ ਸੀ ਉਸਦੀ ਵਿਰੋਧੀ ਗਿਰੋਹ ਦੇ ਵਿਕਅਤੀਆਂ ਦਾ ਕਤਲ

ਵੱਡੀ ਖਬਰ.. ਟਾਂਡਾ : ਦੇਸੀ ਵਿਦੇਸ਼ੀ ਅਸਲੇ ਸਮੇਤ ਦੋ ਮੁਲਜਮਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਕਨੇਡਾ ਰਹਿੰਦੇ ਜੰਗ ਬਹਾਦਰ ਉਰਫ ਜੰਗ ਦੇ ਕਹਿਣ ਤੇ ਕਰਨਾ ਸੀ ਉਸਦੀ ਵਿਰੋਧੀ ਗਿਰੋਹ ਦੇ ਵਿਕਅਤੀਆਂ ਦਾ ਕਤਲ

ਟਾਂਡਾ ਉੜਮੁੜ / ਹੁਸ਼ਿਆਰਪੁਰ,6 ਜਨਵਰੀ (PPT BUREAU ਸੂਦ) – ਟਾਂਡਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਮੁਲਜਮਾਂ ਨੂੰ ਦੇਸੀ ਅਤੇ ਵਿਦੇਸ਼ੀ ਅਸਲੇ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਨੇ ਵਿਦੇਸ਼ ਵਿੱਚ ਬੈਠੇ ਇਕ ਵਿਅਕਤੀ ਦੇ ਕਹਿਣ ਤੇ ਉਸਦੇ ਵਿਰੋਧੀ ਧੜੇ ਗਿਰੋਹ ਦੇ ਵਿਅਕਤੀ ਦਾ ਕਤਲ ਕਰਨਾ ਸੀ। ਡੀ.ਐੱਸ.ਪੀ. ਟਾਂਡਾ ਰਾਜ ਕੁਮਾਰ ਨੇ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਨੇ ਜੁਰਮ ਕਰਨ ਤੋਂ ਪਹਿਲਾ ਹੀ ਮੁਲਜਮਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਕੁਲਵੰਤ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐੱਸ.ਆਈ. ਦਿਲਬਾਗ ਸਿੰਘ,ਥਾਣੇਦਾਰ ਜਸਪਾਲ ਸਿੰਘ,ਪੁਨੀਤ ਕੁਮਾਰ ਅਤੇ ਅਮ੍ਰਿਤਪਾਲ ਦੀ ਟੀਮ ਨੇ ਇਹ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਆਏ ਮੁਲਜਮਾਂ ਦੀ ਪਛਾਣ ਸੁਖਜੀਤ ਸਿੰਘ ਸੁੱਖਾ ਪੁੱਤਰ ਕੁਲਜੀਤ ਸਿੰਘ ਵਾਸੀ ਪਿੰਡ ਕੁਰਾਲਾ ਅਤੇ ਗੁਰਜੀਤ ਸਿੰਘ ਮਿੰਟੂ ਪੁੱਤਰ ਨਰਿੰਦਰ ਸਿੰਘ ਵਾਸੀ ਮੂਨਕਾ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋ ਪੁਲਸ ਦੀ ਟੀਮ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਗਸ਼ਤ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਇਹ ਮੁਲਜ਼ਮ ਆਲਟੋ ਕਾਰ ਤੇ ਖੁੱਡਾ ਤੋਂ ਸਰਾਂ ਵੱਲ ਜਾ ਰਹੇ ਹਨ ਅਤੇ ਉਨ੍ਹਾਂ ਕੋਲ ਦੇਸੀ ਵਿਦੇਸ਼ੀ ਅਸਲਾ ਹੈ ਜੋ ਇਨ੍ਹਾਂ ਨੂੰ ਕਨੇਡਾ ਰਹਿੰਦੇ ਜੰਗ ਬਹਾਦਰ ਸਿੰਘ ਉਰਫ ਜੰਗ ਪੁੱਤਰ ਸੰਪੂਰਨ ਸਿੰਘ ਵਾਸੀ ਖੁਰਦਾਂ ਨੇ ਮੁਹਈਆ ਕਰਵਾਇਆ ਹੈ। ਜਿਸ ਨਾਲ ਇਨ੍ਹਾਂ ਨੇ ਜੰਗ ਬਹਾਦਰ ਦੇ ਵਿਰੋਧੀ ਧੜੇ ਦੇ ਗਿਰੋਹ ਦੇ ਵਿਅਕਤੀਆਂ ਨੂੰ ਮਾਰਨਾ ਸੀ ਅਤੇ ਇਸ ਕੰਮ ਲਈ ਜੰਗ ਬਹਾਦਰ ਇਨ੍ਹਾਂ ਮੁਲਜਮਾਂ ਨੂੰ ਮਾਲੀ ਮਦਦ ਵੀ ਕਰ ਰਿਹਾ ਸੀ। ਪੁਲਸ ਦੀ ਟੀਮ ਨੇ ਸੂਚਨਾ ਦੇ ਅਧਾਰ ਤੇ ਬੁੱਢੀਪਿੰਡ ਨਜ਼ਦੀਕ ਨਾਕਾਬੰਦੀ ਕਰਕੇ ਇਨ੍ਹਾਂ ਮੁਲਜਮਾਂ ਨੂੰ ਵਿੱਚ 1 ਪਿਸਟਲ 9 ਐਮ.ਐਮ ਮੇਡ ਇੰਨ ਤੁਰਕੀ,ਸਮੇਤ ਮੈਗਜੀਨ 7 ਰੋਦ ਜਿੰਦਾ 9 ਐਮ.ਐਮ ਲੋਡਡ,ਇਕ ਰਿਵਾਲਵਰ 32 ਬੋਰ ਸਮੇਤ 5 ਰੋਂਦ ਲੋਡਡ ਅਥੇ, 2 ਮੋਬਾਇਲ ਫੋਨ ਤੇ ਇੱਕ ਸਪ੍ਰੇਅ ਦੀ ਬੋਤਲ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੈਂਗਵਾਰ ਨਾਲ ਜੁੜੇ ਇਨ੍ਹਾਂ ਮੁਲਜਮਾਂ ਨੂੰ ਕਾਬੂ ਕਰਕੇ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਅਤੇ ਪੁੱਛਗਿੱਛ ਦੌਰਾਨ ਇਨ੍ਹਾਂ ਮੁਲਜਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸੁਖਜੀਤ ਸਿੰਘ ਸੁੱਖਾ ਪੁੱਤਰ ਕੁਲਜੀਤ ਸਿੰਘ ਵਾਸੀ ਪਿੰਡ ਕੁਰਾਲਾ ਗੜ੍ਹਦੀਵਾਲਾ ਦੇ ਇੱਕ ਨਿਜੀ ਕਾਲਜ ‘ਚ ਪਿਛਲੇ 8/9 ਸਾਲ ਤੋਂ ਬਤੌਰ ਜੇ ਐਲ ਏ ਦੀ ਪੋਸਟ ਤੇ ਤੈਨਾਤ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਜੀਤ ਸਿੰਘ ਸੁੱਖਾ ਲਗਭਗ 6 ਮਹੀਨੇ ਕਨੇਡਾ ਵੀ ਰਹਿ ਕੇ ਆਇਆ ਹੈ। ਇਹ ਟੁਰਿਸਟ ਵੀਜੇ ਤੇ ਕਨੇਡਾ ਗਿਆ ਸੀ।