ਗੜ੍ਹਦੀਵਾਲਾ, 27 ਸਤੰਬਰ (ਚੌਧਰੀ )
: ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਵੱਲੋਂ ਭਗਵਾਨ ਵਾਲਮੀਕਿ ਮੰਦਰ ਗੜ੍ਹਦੀਵਾਲਾ ਵਿਖੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ 5ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 50 ਤੋਂ ਵੱਧ ਨੌਜਵਾਨਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਵਿੱਚੋਂ ਇੱਕ ਹੈ। ਖੂਨਦਾਨ ਕਰਨ ਵਾਲੇ ਵਿਅਕਤੀ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਭਗਵਾਨ ਵਾਲਮੀਕਿ ਨੌਜਵਾਨ ਸਭਾ ਵੱਲੋਂ ਹਰ ਸਾਲ ਖੂਨਦਾਨ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਵੀ ਅਜਿਹੇ ਸਮਾਜ ਸੇਵੀ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਚੇਅਰਮੈਨ ਪੰਜਾਬ ਵਿਨੋਦ ਕਲਿਆਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ। ਇਸ ਲਈ ਸਭਾ ਵੱਲੋਂ ਹਰ ਸਾਲ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਕੈਂਪ ਲਈ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਚੌਧਰੀ ਰਾਜਵਿੰਦਰ ਰਾਜਾ, ਪ੍ਰਧਾਨ ਨਗਰ ਕੌਂਸਲ ਦਿਸ਼ਾਂਤ ਬਹਿਲ, ਟ੍ਰੇਡਰ ਕਮਿਸ਼ਨ ਮੈਂਬਰ ਵਿਵੇਕ ਗੁਪਤਾ, ਸਾਬਕਾ ਐੱਮਸੀ ਰਾਜੂ ਗੁਪਤਾ, ਐੱਮਸੀ ਸ਼ੰਕੀ ਕਲਿਆਣ, ਆਪ ਆਗੂ ਸ਼ੁਭਮ ਸਹੋਤਾ, ਪ੍ਰਧਾਨ ਅਗਰਵਾਲ ਸਭਾ ਰਿਸ਼ੂ ਗੁਪਤਾ, ਸਾਈਂ ਸੋਹਣ ਵਿਪਨ ਭਾਰਗਵ,ਸਾਜਨ ਡਡਵਾਲ,ਜਿਲਾ ਪਰਿਸ਼ਦ ਮੈਂਬਰ ਕੁਲਦੀਪ ਸਿੰਘ ਮਿੰਟੂ, ਪ੍ਰਧਾਨ ਗਰੀਨ ਅਸਟੇਟ ਵੈਲਫੇਅਰ ਸੁਸਾਇਟੀ ਅਤੇ ਉਜਵਲ ਭਵਿੱਖ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਮਾਸਟਰ ਰੇਸ਼ਮ ਸਿੰਘ,ਅਵਤਾਰ ਜੇਈ,ਸਾਬਕਾ ਐੱਮਸੀ ਸੁਦੇਸ਼ ਟੋਨੀ,ਐੱਮਸੀ ਹਰਵਿੰਦਰ ਸੋਨੂੰ,ਡਾ ਯਸ਼, ਬੰਟੀ ਉੱਪਲ,ਆਕਾਸ਼ ਬੱਧਣ,ਜੀਵਨ ਵਰਮਾ,ਸਤਕਰਤਾਰ ਨਰਿੰਦਰ, ਡਾ. ਸੰਜੀਵ ਸ਼ਰਮਾ, ਅਰਜੁਨ ਥੰਮਣ, ਰਿਸ਼ੀ ਆਦੀਆ,ਰੌਸ਼ਨ ਰੋਸ਼ੀ,ਸਲੀਮ ਕੌਸ਼ਲ, ਦੀਪਾ ਮਲਿਕ, ਗਗਨ ਮਲਿਕ, ਪੰਕਜ ਕਲਿਆਣ, ਤੇਜ਼ੀ, ਰਾਜਾ ਮੱਟੂ, ਸੁਰਿੰਦਰ ਸਿੰਦੋ, ਅਜੇ ਕਲਿਆਣ ਆਦਿ ਸਮੇਤ ਸਭਾ ਦੇ ਅਹੁਦੇਦਾਰ, ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।







