ਗੜ੍ਹਦੀਵਾਲਾ 28 ਸਤੰਬਰ (ਚੌਧਰੀ)
: ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪ੍ਰਾਈਮਰੀ ਸਕੂਲਾਂ ਦੀਆਂ ਬਲਾਕ ਟਾਂਡਾ -2 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਕਾਲਜ ਟਾਂਡਾ ਦੀ ਗਰਾਉਂਡ ਵਿੱਚ ਕਰਵਾਈਆਂ ਗਈਆਂ । ਇਸ ਵਿੱਚ ਕਲਸਟਰ ਧੁੱਗਾ ਕਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਕਲਸਟਰ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਇਨਾਮ ਜਿੱਤ ਕੇ ਤੀਸਰੀ ਵਾਰੀ ਓਵਰ ਆਲ ਟਰਾਫੀ ਤੇ ਕਬਜ਼ਾ ਕੀਤਾ। ਸੈਂਟਰ ਹੈਡ ਟੀਚਰ ਧੁੱਗਾ ਕਲਾਂ ਅਤੇ (BNO Tanda-2) ਸ੍ਰੀ ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤਾਂ ਜੋ ਜਿਲ੍ਹਾ ਲੈਵਲ ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਸਕੇ । ਅਤੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਸਰਕਲ ਸਟਾਈਲ ਕਬੱਡੀ ਟੀਮ ਨੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਇਸ ਮੌਕੇ ਪ੍ਰਿੰਸ ਪਲਿਆਲ ਗੜ੍ਹਦੀਵਾਲਾ ਨੇ ਦੱਸਿਆ ਕਿ ਕਲਸਟਰ ਦੇ ਵਿਦਿਆਰਥੀਆਂ ਨੇ ਕਬੱਡੀ ਸਰਕਲ ਸਟਾਈਲ (ਲੜਕੇ), ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ), ਫੁੱਟਬਾਲ (ਲੜਕੇ) ਅਤੇ ਰੱਸਾ ਕਸੀ (ਲੜਕੇ) ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ 100 ਮੀਟਰ ਲੜਕੇ ,200 ਮੀਟਰ (ਲੜਕੇ), ਲੰਬੀ ਛਾਲ (ਲੜਕੇ) , ਰਿਲੇਅ (ਲੜਕੇ), ਰਿਲੇਅ (ਲੜਕੀਆਂ) ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ ਸ਼ਾਟ ਪੁੱਟ (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁਸ਼ਤੀਆਂ ਵਿੱਚੋਂ ਦੋ ਗੋਲਡ ਅਤੇ ਦੋ ਸਿਲਵਰ ਮੈਡਲ ਹਾਸਿਲ ਕੀਤੇ। ਇਸ ਮੌਕੇ ਹੈਡ ਟੀਚਰ ਰਵਿੰਦਰਜੀਤ ਸਿੰਘ ਅਧਿਆਪਕ ਸੰਜੀਵ ਕੁਮਾਰ ,ਪ੍ਰਦੀਪ ਕੁਮਾਰ, ਸੰਗਤ ਸਿੰਘ, ਜਤਿੰਦਰ ਕੌਰ, ਰਾਜਵਿੰਦਰ ਕੌਰ, ਰਿੰਕੂ ਪਟਿਆਲ, ਮੀਨਾ ਕੁਮਾਰੀ, ਅਮਨਦੀਪ ਕੌਰ, ਰਾਜ ਰਾਣੀ, ਅਮਨਦੀਪ ਕੌਰ ਸੰਤੋਸ਼ ਕੁਮਾਰੀ, ਜਸਲੀਨ ਕੌਰ, ਕੁਲਵਿੰਦਰ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ ।







