Prime Punjab Times

Latest news
KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ
ADVERTISEMENT
You are currently viewing *ਅਕਾਲੀ ਦਲ(ਬ) ਨੂੰ ਵੱਡਾ ਝਟਕਾ,ਜਥੇਦਾਰ ਹਰਦੀਪ ਸਿੰਘ ਭੁੱਟੋ ਬਾਦਲ ਦਲ ਛੱਡ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ*

*ਅਕਾਲੀ ਦਲ(ਬ) ਨੂੰ ਵੱਡਾ ਝਟਕਾ,ਜਥੇਦਾਰ ਹਰਦੀਪ ਸਿੰਘ ਭੁੱਟੋ ਬਾਦਲ ਦਲ ਛੱਡ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ*

ਗੜ੍ਹਦੀਵਾਲਾ 29 ਜਨਵਰੀ (ਚੌਧਰੀ) : ਹਲਕਾ ਟਾਂਡਾ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਨਾਲ ਜੁੜਨ ਵਾਲੇ ਅਕਾਲੀ ਬਸਪਾ ਗਠਜੋੜ, ਕਾਂਗਰਸੀ ਤੇ ਆਪ ਪਰਿਵਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਏਸੇ ਲੜੀ ਤਹਿਤ ਅੱਜ ਪਿੰਡ ਅਰਗੋਵਾਲ ਦੇ ਬਾਦਲ ਦਲ ਦੇ ਜ਼ਿਲਾ ਜਨਰਲ ਸਕੱਤਰ ਜਥੇਦਾਰ ਹਰਦੀਪ ਸਿੰਘ ਭੁੱਟੋ ਯੂਥ ਪ੍ਰਧਾਨ ਸੁਖਵਿੰਦਰ ਸਿੰਘ ਮੂਨਕ ਦੀ ਪ੍ਰੇਰਨਾ ਸਦਕਾ ਆਪਣੇ ਸਾਥੀਆਂ ਸਮੇਤ ਬਾਦਲ ਦਲ ਨੂੰ ਅਲਵਿਦਾ ਆਖ ਕੇ ਮਨਜੀਤ ਸਿੰਘ ਦਸੂਹਾ ਦੀ ਹਿਮਾਇਤ ਵਿੱਚ ਆਏ। ਇਸ ਮੌਕੇ ਜੱਥੇਦਾਰ ਹਰਦੀਪ ਸਿੰਘ ਭੁੱਟੋ ਨੇ ਕਿਹਾ ਕਿ ਦਸੂਹਾ ਸਾਬ ਵੱਲੋਂ ਨਿਭਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਤੋਂ ਖੁਸ਼ ਹੋ ਕੇ ਉਹ ਦਸੂਹਾ ਸਾਬ ਦੇ ਹੱਕ ਵਿੱਚ ਆਏ ਹਨ ਤੇ ਕਿਹਾ ਕੇ ਬਾਦਲ ਦਲ ਤੇ ਬਸਪਾ ਗਠਜੋੜ ਵਿੱਚ ਪਾਰਟੀ ਵਰਕਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਜਿਹਨਾ ਦਾ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਆਖਦਿਆਂ ਮਨਜੀਤ ਸਿੰਘ ਦਸੂਹਾ ਦੇ ਲੜਕੇ ਸਰਬਜੀਤ ਸਿੰਘ ਗੋਲਡੀ ਨੇ ਆਖਿਆ ਕਿ ਲੋਕਾਂ ਨੇ ਪੰਜ ਸਾਲ ਕਾਂਗਰਸ ਦੀਆਂ ਅਤੇ ਦਸ ਸਾਲ ਅਕਾਲੀ ਦਲ ਬਾਦਲ ਦੀਆਂ ਧੱਕੇਸ਼ਾਹੀਆ ਨੂੰ ਅਤੇ ਵਿਕਾਸ ਪੱਖੋਂ ਪਿਸ਼ਾੜਨ ਦਾ ਦਰਦ ਅਸੀਂ ਸਾਰੇ ਚੰਗੀ ਤਰ੍ਹਾ ਸਮਝਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਤੇ ਬਾਦਲ ਦਲ ਨੂੰ ਚਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਦਾ ਮੰਨ ਬਣਾ ਲਿਆ ਹੈ ਕਿਉਕਿ ਹਲਕੇ ਦੇ ਵਿਕਾਸ ਲਈ ਸਿਰਫ ਤੇ ਸਿਰਫ਼ ਗਠਜੋੜ ਹੀ ਸਮਰੱਥ ਹੈ। ਇਸ ਮੌਕੇ ਗੋਲਡੀ ਨੇ ਸੁਖਵਿੰਦਰ ਸਿੰਘ ਮੂਨਕ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਕਰਮ ਸਿੰਘ, ਕਰਮਜੀਤ ਸਿੰਘ ਮੱਲੀ, ਜਸਵੀਰ ਸਿੰਘ, ਮਹਿੰਦਰ ਸਿੰਘ, ਸੁਮਨ ਦੇਵੀ ਸਾਬਕਾ ਸਰਪੰਚ, ਨਰਿੰਦਰ ਆਦਿ ਤੋਂ ਇਲਾਵਾ ਵੱਧ ਗਿਣਤੀ ਵਿੱਚ ਪਾਰਟੀ ਆਗੂ ਹਾਜ਼ਰ ਸਨ।