Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 143 ਵਾਂ ਦਿਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 143 ਵਾਂ ਦਿਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 143 ਵਾਂ ਦਿਨ

ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠੇ ਹੋਵੋ ਗੁਰੂ ਦੀ ਸਾਜੀ ਸਿੱਖ ਕੌਮ ਕਦੇ ਸਰਕਾਰਾਂ ਤੋਂ ਨਹੀਂ ਡਰਿਆ ਕਰਦੀ : ਦੇਵ ਸਰਾਭਾ  

ਹੁਸ਼ਿਆਰਪੁਰ /ਸਰਾਭਾ 13 ਜੁਲਾਈ  ( ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 143ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾਂ,ਸੁਖਪਾਲ ਸਿੰਘ ਫੱਲੇਵਾਲ,ਪੰਥਕ ਕਵੀ ਮੋਹਣ ਸਿੰਘ ਮੋਮਨਾਬਾਦੀ,ਢਾਡੀ ਕਰਨੈਲ ਸਿੰਘ ਛਾਪਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ ।ਇਸ ਸਮੇਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅੱਜ ਪੂਰੇ ਪੰਜਾਬ ਦੇ  ਲੋਕਾਂ ਦਾ ਮੋਹ ਨਕਲੀ ਇਨਕਲਾਬੀ ਆਪ ਪਾਰਟੀ ਦੀ ਸਰਕਾਰ ਤੋਂ ਭੰਗ ਹੁੰਦਾ ਜਾ ਰਿਹਾ ਹੈ । ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਉਣ ਲਈ ਸ. ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਵੋਟਾਂ ਪਾਈਆਂ ਸੀ। ਪਰ ਅੱਜ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਨੂੰ ਆਪਣਾ ਚਿਹਰਾ ਦਿਖਾਉਣਾ ਤਾਂ ਗੱਲ ਦੂਰ ਦੀ ਉਹ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨੂੰ ਵੀ ਤਿਆਰ ਨਹੀਂ । ਉਨ੍ਹਾਂ ਅੱਗੇ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਦਿੱਲੀ ਜਿੱਤ ਕੇ ਸਾਡੀ ਪਰ ਨਿਕੰਮੇ ਲੀਡਰ ਸਿੱਖਾਂ ਨੂੰ ਸਜ਼ਾ ਪੂਰੀ ਹੋਣ ਤੇ ਵੀ ਨਹੀਂ ਛੱਡ ਦੇ । ਜਦ ਕਿ ਇਨ੍ਹਾਂ ਹਿੰਦੂਤਵਿਆਂ ਦੀ ਡੁੱਬਦੀ ਬੇੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਨੌੰ ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਹੋਣ ਲਈ ਭੇਜ ਕੇ ਬਚਾਈ ਸੀ ਪਰ ਇਹ ਲੋਕ ਕ ਅਕਿਰਤਘਣ ਹਨ। ਜੋ ਸਾਡੇ ਗੁਰੂਆਂ ਦੀ ਕੀਤੀ ਵੀ ਨਹੀਂ ਜਾਣਦੇ ਅਤੇ ਨਿੱਤ ਸਿੱਖ ਧਰਮ ਨੂੰ ਖ਼ਤਮ ਕਰਨ ਲਈ ਨਵੀਂਆਂ ਸਕੀਮਾਂ ਘੜਦੇ ਰਹਿੰਦੇ ਹਨ ।ਬਾਕੀ ਜਦੋਂ ਤਕ ਦੁਨੀਆਂ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਹੋ ਉਦੋਂ ਤਕ ਸਿੱਖ ਕੌਮ ਚੜ੍ਹਦੀ ਕਲਾ ਵਿੱਚ  ਰਹੇਗੀ। ਇਸ ਸਿੱਖ ਕੌਮ ਨੂੰ ਖ਼ਾਤਮ ਕਰਨ ਵਾਲੇ ਖ਼ੁਦ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਣਗੇ। ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਬੰਦੀ ਸਿੰਘ ਰਿਹਾਈ ਕਰਵਾਉਣ ਲਈ ਇਕੱਠੇ ਹੋਵੋ ਗੁਰੂ ਦੀ ਸਾਜੀ ਸਿੱਖ ਕੌਮ ਕਦੇ ਸਰਕਾਰਾਂ ਤੋਂ ਨਹੀਂ ਡਰਿਆ ਕਰਦੀ ।ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਅਮਰ ਸਿੰਘ ਜੁੜਾਹਾਂ ਪੰਥਕ ਕਵੀ ਮੋਹਣ ਸਿੰਘ ਮੋਮਨਾਬਾਦੀ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਵਿਖੇ ਚੱਲ ਰਹੇ ਪੰਥਕ ਮੋਰਚਾ ‘ਚ 15ਜੁਲਾਈ ਨੂੰ ਇੱਕ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਸੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫਤਿਹ ਕਰਵਾਉਣ ਲਈ ਜ਼ਰੂਰ ਪਹੁੰਚੋ।     ਇਸ ਮੌਕੇ ਕੈਪਟਨ ਰਾਮਲੋਕ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਅਮਰਜੀਤ ਸਿੰਘ ਸਰਾਭਾ,ਗਰ ਸਿਮਰਨਜੀਤ ਸਿੰਘ ਅੱਬੂਵਾਲ,ਲਾਭ ਸਿੰਘ ਸੰਗੋਵਾਲ, ਮੁਖਤਿਆਰ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।

ਫੋਟੋ ਮੁਨੀਰ