Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪਿੰਡ ਵਜੀਦੋਵਾਲ ਦੀ ਪੰਚਾਇਤ ਨੇ ਪਾਈ ਪੰਦਰਾਂ ਧੀਆਂ ਦੀ ਲੋਹੜੀ

ਪਿੰਡ ਵਜੀਦੋਵਾਲ ਦੀ ਪੰਚਾਇਤ ਨੇ ਪਾਈ ਪੰਦਰਾਂ ਧੀਆਂ ਦੀ ਲੋਹੜੀ

ਫਗਵਾੜਾ 12 ਜਨਵਰੀ (ਲਾਲੀ)

* ਧੀਆਂ ਹਰ ਖੇਤਰ ‘ਚ ਕਰ ਰਹੀਆਂ ਮਾਪਿਆਂ ਦਾ ਨਾਮ ਰੌਸ਼ਨ – ਕਰਮਜੀਤ ਕੌਰ

: ਫਗਵਾੜਾ ਦੇ ਨਜਦੀਕੀ ਪਿੰਡ ਵਜੀਦੋਵਾਲ ਦੀ ਪੰਚਾਇਤ ਵਲੋਂ ਅੱਜ ਸਰਪੰਚ ਰਿੰਪਲ ਕੁਮਾਰ ਦੀ ਅਗਵਾਈ ਹੇਠ ਪਿੰਡ ਦੀਆਂ ਪੰਦਰਾਂ ਧੀਆਂ ਦੀ ਲੋਹੜੀ ਪਾਈ ਗਈ। ਇਸ ਸਬੰਧੀ ਆਯੋਜਿਤ ਸਮਾਗਮ ਵਿਚ ਸੀ.ਡੀ.ਪੀ.ਓ. ਦਫਤਰ ਫਗਵਾੜਾ ਦੇ ਸੁਪਰਵਾਈਜਰ ਕਰਮਜੀਤ ਕੌਰ ਅਤੇ ਸਰਕਾਰੀ ਪ੍ਰਾਇਮਰੀ ਸਕੂਲੀ ਵਜੀਦੋਵਾਲ ਦੇ ਇੰਚਾਰਜ ਮੈਡਮ ਨੀਨਾ ਵਨਿਆਲ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਲੋਹੜੀ ਦੀ ਧੂਣੀ ਜਲਾਈ ਗਈ ਅਤੇ ਸ਼ਗਨ ਵਜੋਂ ਤਿਲ, ਚਾਵਲ, ਗੁੜ, ਮੂੰਗਫਲੀ ਅਤੇ ਰੇਓੜੀਆਂ ਧੂਣੀ ਵਿਚ ਪਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਔਰਤਾਂ ਅਤੇ ਲੜਕੀਆਂ ਵਲੋਂ ਲੋਹੜੀ ਦੇ ਪਰੰਪਰਿਕ ਲੋਕਗੀਤ ਗਾਏ ਗਏ। ਮੁੱਖ ਮਹਿਮਾਨ ਕਰਮਜੀਤ ਕੌਰ ਅਤੇ ਨੀਨਾ ਵਨਿਆਲ ਨੇ ਆਪਣੇ ਕਰ ਕਮਲਾਂ ਨਾਲ ਪਿੰਡ ਦੀਆਂ ਪੰਦਰਾਂ ਛੋਟੀਆਂ ਬੱਚੀਆਂ ਨੂੰ ਸ਼ਗਨ ਵਜੋਂ ਮੂੰਗਫਲੀ, ਰਿਉੜੀਆਂ, ਗੱਚਕ, ਲੱਡੂ ਅਤੇ ਸ਼ਗਨ ਭੇਂਟ ਕੀਤਾ। ਉਹਨਾਂ ਨੇ ਪੰਚਾਇਤ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਰਾਣੇ ਸਮੇਂ ਵਿਚ ਲੜਕੀਆਂ ਨੂੰ ਇਕ ਬੋਝ ਸਮਝਿਆ ਜਾਂਦਾ ਸੀ ਅਤੇ ਲੜਕੀ ਦੇ ਜਨਮ ਤੋਂ ਹੀ ਉਸਦੇ ਵਿਆਹ ਦੀ ਚਿੰਤਾ ਮਾਪਿਆਂ ਨੂੰ ਹੋਣ ਲੱਗਦੀ ਸੀ। ਪਰ ਅੱਜ ਧੀਆਂ ਨੇ ਆਪਣੀ ਕਾਬਲੀਅਤ ਨੂੰ ਹਰ ਖੇਤਰ ਵਿਚ ਸਾਬਤ ਕੀਤਾ ਹੈ। ਬਲਕਿ ਲੜਕੀਆਂ ਬਜੁਰਗ ਮਾਤਾ ਪਿਤਾ ਦੇ ਬੁਢਾਪੇ ਦੀ ਲਾਠੀ ਵੀ ਬਣ ਰਹੀਆਂ ਹਨ। ਸਰਪੰਚ ਰਿੰਪਲ ਕੁਮਾਰ ਨੇ ਮੁੱਖ ਮਹਿਮਾਨਾਂ ਦਾ ਪਹੁੰਚਣ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰਾ ਪਿੰਡ ਉਹਨਾਂ ਲਈ ਪਰਿਵਾਰ ਦੀ ਤਰ੍ਹਾਂ ਹੈ ਅਤੇ ਪਿੰਡ ਵਾਸੀਆਂ ਦੇ ਦੁੱਖ-ਸੁਖ ਵਿਚ ਉਹ ਹਮੇਸ਼ਾ ਭਾਈਵਾਲ ਰਹਿਣਗੇ। ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਪੰਚਾਇਤ ਵਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਰਿਟਾ. ਇੰਸਪੈਕਟਰ ਰਮਨ ਕੁਮਾਰ, ਪੰਚਾਇਤ ਮੈਂਬਰ ਪੰਡਿਤ ਅਸ਼ੋਕ ਕੁਮਾਰ, ਸੰਜੀਵ ਕੁਮਾਰ, ਸੰਤੋਸ਼ ਰਾਣੀ, ਸਾਬਕਾ ਪੰਚਾਇਤ ਮੈਂਬਰ ਗੌਰਵ ਸ਼ਰਮਾ, ਨੰਬਰਦਾਰ ਸਤੀਸ਼ ਕੁਮਾਰ ਤੇ ਸੋਮਨਾਥ, ਪਵਨ ਕੁਮਾਰ, ਕੇਸ਼ਾ ਵਜੀਦੋਵਾਲ, ਦੇਵਾਂਸ਼ ਸ਼ਰਮਾ, ਚੰਦਰ ਮੋਹਨ, ਸ਼ਿਵ ਰਾਮ, ਸੋਹਨ ਲਾਲ, ਹਰਨੇਕ ਕੁਮਾਰ, ਗੁਰਦੇਵ ਰਾਮ, ਮਨਜੀਤ ਲਾਲ, ਸੀਮਾ ਰਾਣੀ, ਬੀਬੀ ਸ਼ਿੰਦੋ, ਦੀਪਾ ਵਜੀਦੋਵਾਲ, ਰਾਜਕੁਮਾਰ, ਵਿਸ਼ਾਲ ਭਾਰਦਵਾਜ, ਰਵੀ ਦੱਤ, ਬਲਰਾਮ ਕੁਮਾਰ, ਸੁਰੇਸ਼ ਕੁਮਾਰ ਬਿੱਲਾ, ਚਮਨ ਲਾਲ, ਦੇਸਰਾਜ, ਬਲਿਹਾਰ ਲਾਲ, ਗੁਰਮੇਲ ਰਾਮ, ਸਰਬਜੀਤ ਕੌਰ ਆਂਗਨਬਾੜੀ ਵਰਕਰ, ਪੁਸ਼ਪਾ ਆਂਗਨਬਾੜੀ ਵਰਕਰ, ਬੀਬੀ ਨੰਜੋ, ਸਰੋਜ ਰਾਣੀ, ਕਮਲੇਸ਼ ਕੁਮਾਰੀ, ਜੀਵਨ ਰਾਣੀ, ਦੇਵੀ ਸ਼ਰਮਾ, ਸੋਨੀਆ ਰਾਣੀ, ਨੀਲਮ, ਅਨੀਤਾ ਰਾਣੀ, ਸੰਤੋਸ਼ ਕੁਮਾਰੀ, ਸ਼ੈਲੀ ਸ਼ਰਮਾ, ਪ੍ਰੋਮਿਲਾ ਦੇਵੀ, ਕਾਜਲ ਸ਼ਰਮਾ, ਬੀਬੀ ਜਗੀਰ ਕੌਰ, ਸ਼ਿਵਾਨੀ ਸ਼ਰਮਾ, ਸੁਮਨ ਬਾਲਾ, ਰੂਬੀ ਦੇਵੀ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਵਜੀਦੋਵਾਲ ਵਿਖੇ ਆਯੋਜਿਤ ਲੋਹੜੀ ਸਮਾਗਮ ਦੇ ਵੱਖ-ਵੱਖ ਦ੍ਰਿਸ਼।