Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਗੜ੍ਹਦੀਵਾਲਾ..ਦੇਸ਼ ਦੇ ਵੱਖ ਵੱਖ ਸੂੱਬਿਆਂ ਤੋਂ ਆਏ ਨੌਜਵਾਨ ਕਲਾਕਾਰਾਂ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਸੰਬੰਧੀ ਦੇਸ਼ਭਗਤੀ ਤੇ ਦੁਰਲੱਭ ਪ੍ਰੋਗਰਾਮ ਪੇਸ਼ ਕੀਤੇ

ਗੜ੍ਹਦੀਵਾਲਾ..ਦੇਸ਼ ਦੇ ਵੱਖ ਵੱਖ ਸੂੱਬਿਆਂ ਤੋਂ ਆਏ ਨੌਜਵਾਨ ਕਲਾਕਾਰਾਂ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਸੰਬੰਧੀ ਦੇਸ਼ਭਗਤੀ ਤੇ ਦੁਰਲੱਭ ਪ੍ਰੋਗਰਾਮ ਪੇਸ਼ ਕੀਤੇ

ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : DC ਕੋਮਲ ਮਿੱਤਲ*

ਡਿਪਟੀ ਕਮਿਸ਼ਨਰ ਕੋਮਲ ਮਿੱਤਲ ,ਐੱਸ.ਡੀ.ਐੱਮ. ਓਜਸਵੀ ਅਲੰਕਾਰ ਤੇ ਸ਼ਹੀਦ ਭਗਤ ਸਿੰਘ ਦੀ ਭਤੀਜੀ ਗੁਰਜੀਤ ਕੌਰ,ਨਾਇਬ ਤਹਿਸੀਲਦਾਰ ਲਵਦੀਪ ਧੂਤ,ਡੀਐਸਪੀ ਟਾਂਡਾ ਕੁਲਵੰਤ ਹਿਰ ਨੇ ਕੀਤੀ ਵਿਸ਼ੇਸ਼ ਤੋਰ ਤੇ ਸ਼ਮੂਲੀਅਤ

ਗੜ੍ਹਦੀਵਾਲਾ, 23 ਮਾਰਚ (ਯੋਗੇਸ਼ ਗੁਪਤਾ, ਚੌਧਰੀ ) ਤਿੰਨ ਮਹਾਨ ਸ਼ਹੀਦਾਂ- ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਗੜ੍ਹਦੀਵਾਲਾ ਤੇ ਨਿਰਮਲ ਪਲੇ-ਵੇ ਪ੍ਰੀ ਸਕੂਲ ਗੜ੍ਹਦੀਵਾਲਾ ਵੱਲੋਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 5 ਵਾਂ 6 ਰੋਜ਼ਾ ਰਾਸ਼ਟਰੀ ਏਕਤਾ ਕਲਚਰ ਤੇ ਵੈਲਫੇਅਰ ਕੈਂਪ ਦੇ ਤੀਸਰੇ ਦਿਨ ਦਾ ਆਯੋਜਨ ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵੱਜੋਂ ਆਈ.ਏ.ਐੱਸ. ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ, ਐੱਸ.ਡੀ.ਐੱਮ. ਦਸੂਹਾ ਸ਼੍ਰੀ ਓਜਸਵੀ ਅਲੰਕਾਰ ਆਈ.ਏ.ਐੱਸ. ਸ਼ਹੀਦ ਭਗਤ ਸਿੰਘ ਦੀ ਭਤੀਜੀ ਗੁਰਜੀਤ ਕੌਰ, ਨਾਇਬ ਤਹਿਸੀਲਦਾਰ ਲਵਦੀਪ ਧੂਤ,ਡੀਐਸਪੀ ਟਾਂਡਾ ਕੁਲਵੰਤ ਸਿੰਘ ਹੀਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਹ 6 ਰੋਜ਼ਾ ਰਾਸ਼ਟਰੀ ਏਕਤਾ ਸੱਭਿਆਚਾਰ ਅਤੇ ਭਲਾਈ ਕੈਂਪ 26 ਮਾਰਚ ਤੱਕ ਚੱਲੇਗਾ । ਜਿਸ ਵਿਚ ਪੰਜਾਬ ਸਮੇਤ ਆਸਾਮ, ਬਿਹਾਰ,ਛੱਤੀਸਗੜ੍ਹ, ਦਿੱਲੀ, ਦਮਨਦੀਪ, ਗੁਜਰਾਤ, ਹਿਮਾਚਲ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਹੋਰ ਕਇ ਪ੍ਰਦੇਸ਼ਾ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੀੜੀ ਪੁੱਜੀ । ਜਿਸ ਵਿਚ ਗੁਰਦੁਆਰਾ ਸ਼੍ਰੀ ਗੁਰੂ ਰਾਮਪੁਰ ਖੇੜਾ ਸਾਹਿਬ ਦੇ ਮੁੱਖ ਸੇਵਾਦਾਰ ਸੇਵਾ ਸਿੰਘ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ, ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਜੀ ਦੀ ਭਾਣਜੀ ਵਲੋਂ ਪੱਚੀ ਹਜਾਰ,ਨਾਇਬ ਤਹਿਸੀਲਦਾਰ ਵਲੋਂ ਵਿਸ਼ੇਸ਼ ਰਾਸ਼ੀ ਅਤੇ ਬਲਦੇਵ ਕਿਸ਼ਨ ਗੁਪਤਾ ਮਾਹਾਰਾਜ ਕਰਿਆਨੇ ਵਾਲੇਆਂ ਵਲੋਂ ਗਿਆਰਾਂ ਹਜਾਰ ਦੀ ਰਾਸ਼ੀ ਭੇਂਟ ਕੀਤੀ ਗਈ । ਇਸ ਮੌਕੇ ਵਰਿੰਦਰ ਗੋਇਲ ਨੇ ਸਟੇਜ ਸੈਕਟਰੀ ਵਜੋਂ ਸਟੇਜ ਸੰਭਾਲੀ । ਇਸ ਦੇ ਅੱਜ ਸਮਾਗਮ ਦੌਰਾਨ ਪ੍ਰਭਾਤ ਵੇਲੇ ਯੁਵਕ ਗੀਤ ਨਾਲ ਯੋਗਾ ਕਲਾਸ ਕਲਾਸ ਕੀਤੀ । ਇਸ ਮੌਕੇ ਗੜ੍ਹਦੀਵਾਲਾ ਸ਼ਹਿਰ ਤੇ ਨੇੜਲੇ ਪਿੰਡਾਂ ਵਿੱਚ ਏਕਤਾ ਰੈਲੀ ਕੱਢੀ । ਇਸ ਸੱਭਿਆਚਾਰਕ ਕੈਂਪ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਨੌਜਵਾਨ ਆਪਣੇ-ਆਪਣੇ ਰਾਜਾਂ ਦੇ ਸੱਭਿਆਚਾਰਕ ਵਿਰਸੇ ਸਬੰਧੀ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਨਗਰ ਕੌਂਸਲ ਗੜ੍ਹਦੀਵਾਲਾ ਵੱਲੋਂ ਸ਼੍ਰੀਮਤੀ ਤ੍ਰਿਪਤਾ ਦੇਵੀ ਦੀ ਅਗਵਾਹੀ ਵਿਚ ਮੁਲਾਜਮਾਂ ਦੇ ਸਹਿਯੋਗ ਨਾਲ ਸਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੈਵਿਕ ਖਾਦ ਦਾ ਸਟਾਲ ਅਤੇ ਵੇਸਟ ਸਮਾਨ ਦੀ ਵਰਤੋਂ ਕਰਕੇ ਖੂਬਸੂਰਤ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਡੀਐਸਪੀ ਟਾਂਡਾ ਕੁਲਵੰਤ ਸਿੰਘ ਹਿਰ,ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਐੱਸ.ਐੱਚ.ਓ. ਜਸਵੀਰ ਸਿੰਘ ਬਰਾੜ, ਐਡੀਸ਼ਨਲ ਐੱਸ.ਐੱਚ.ਓ. ਸਤਪਾਲ ਸਿੰਘ ਜਲੋਟਾ, ਪਲੇ-ਵੇ ਪ੍ਰੀ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ, ਪ੍ਰਿੰਸੀਪਲ ਬਲਜੀਤ ਕੌਰ, ਪ੍ਰਧਾਨ ਤਰਨਜੀਤ ਕੌਰ, ਕੈਂਪ ਇਚਾਰਜ ਜਸਨਦੀਪ ਸਿੰਘ,ਸੀ.ਐਫ. ਤ੍ਰਿਪਤਾ ਦੇਵੀ, ਹਰਭਜਨ ਸਿੰਘ ਢੱਟ,ਦੀਪਕ ਜੈਨ,ਬਲਦੇਵ ਗੁਪਤਾ (ਮਹਾਰਾਜ ਕਰਿਆਨੇ ਵਾਲੇ), ਆਦੇਸ਼ ਗੁਪਤਾ, ਮਾਸਟਰ ਰਸ਼ਪਾਲ ਸਿੰਘ, ਵਰਿੰਦਰ ਗੋਇਲ ,ਕੁਲਦੀਪ ਮਿੰਟੂ, ਗਰਦਾਵਰ ਮਨਪ੍ਰੀਤ ਸਿੰਘ,ਅਕਾਲੀ ਨੇਤਾ ਸ਼ੁਭਮ ਸਹੋਤਾ, ਜਤਨ ਕੁਮਾਰ ਕੁਮਰਾ, ਸਿਮਰਜੀਤ ਸਿੱਮੀ, ਫਤਿਹਦੀਪ ਸਿੰਘ, ਰੌਨੀ ਬਿਲਗਾ,ਨਰਿੰਦਰਜੀਤ ਸਿੰਘ,  ਪ੍ਰੀਤੀ, ਹਰਸਿਮਰਨ ਕੌਰ, ਗੁਰਵਿੰਦਰ ਸਿੰਘ, ਰਾਹੁਲ, ਕਪਿਲ, ਅਮਰੀਕ ਸਿੰਘ ਪ੍ਰਧਾਨ ਐੱਨ.ਵਾਈ.ਸੀ.ਹੈੱਡ ਕਲਾਰਕ ਲਖਵੀਰ ਸਿੰਘ,ਸੈਨੀਟੇਸ਼ਨ ਇੰਚਾਰਜ ਸੰਦੀਪ ਸਿੰਘ, ਸੁਪਰਵਾਈਜ਼ਰ ਸ਼ਾਮ ਲਾਲ, ਡੀ.ਈ.ਓ ਅੱਤਰੀ, ਰਮਨ ਸੈਣੀ,ਸੈਨੀਟੇਸ਼ਨ ਵਰਕਰ ਆਦਿ ਸਮੇਤ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ।