ਹੁਸ਼ਿਆਰਪੁਰ, 17 ਦਸੰਬਰ(ਬਿਊਰੋ): ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਨਿੰਗ ਅਫ਼ਸਰ 41-ਉੜਮੁੜ ਦਰਬਾਰਾ ਸਿੰਘ ਰੰਧਾਵਾ ਵਲੋਂ ਅੱਜ ਐਸ.ਐਸ.ਟੀ., ਐਫ.ਐਸ.ਟੀ., ਵੀ.ਏ.ਟੀ., ਏ.ਈ.ਓ., ਵੀ.ਵੀ.ਟੀ., ਸ਼ਿਕਾਇਤ, ਸੀ-ਵਿਜ਼ਲ, ਸਿੰਗਲ ਵਿੰਡੋ ਟੀਮ, ਆਈ.ਟੀ ਇਨਕੋਰ, ਪੋਸਟਲ ਬੈਲਟ ਪੇਪਰਜ਼, ਈ.ਟੀ.ਬੀ.ਪੀ.ਐਸ., ਐਮ.ਸੀ.ਸੀ., ਈ.ਵੀ.ਐਮ., ਸਵੀਪ ਆਦਿ ਟੀਮਾਂ ਨੂੰ ਵਿਸਥਾਰਪੂਰਵਕ ਟਰੇਨਿੰਗ ਦਿੱਤੀ ਗਈ। ਟਰੇਨਿੰਗ ਦੌਰਾਨ ਉਨ੍ਹਾਂ ਨੇ ਸਾਰੀਆਂ ਟੀਮਾਂ ਨੂੰ ਨਿਰਪੱਖ ਤੇ ਤਨਦੇਹੀ ਨਾਲ ਚੋਣ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਏ.ਡੀ.ਓ. ਹਰਪ੍ਰੀਤ ਸਿੰਘ ਵਲੋਂ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਟਰੇਨਿੰਗ ਦੌਰਾਨ ਭੂਸ਼ਨ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ, ਰਮਨ ਕੁਮਾਰ ਵੀ ਹਾਜ਼ਰ ਸਨ।
