Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਐਸ.ਐਸ.ਪੀ. ਨੇ ਲੋਕਾਂ ਨੂੰ ਸਾਈਬਰ ਕਰਾਈਮ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਐਸ.ਐਸ.ਪੀ. ਨੇ ਲੋਕਾਂ ਨੂੰ ਸਾਈਬਰ ਕਰਾਈਮ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਐਸ.ਐਸ.ਪੀ. ਨੇ ਲੋਕਾਂ ਨੂੰ ਸਾਈਬਰ ਕਰਾਈਮ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਸ਼ੀ੍ਰ ਸੰਦੀਪ ਸ਼ਰਮਾ ਵਲੋਂ ਅੱਜ ਪਬਲਿਕ ਹਿੱਤ ਵਿੱਚ ਇੱਕ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਕੱਲ ਦੇ ਹਲਾਤਾ ਵਿੱਚ ਸਾਈਬਰ ਕਰਾਈਮ ਵਿੱਚ ਕਾਫੀ ਵਾਧਾ ਹੋਇਆ ਹੈ, ਸਾਈਬਰ ਕਰਾਈਮ ਵੱਖ-ਵੱਖ ਨਵੇ ਢੰਗ ਤਰੀਕੀਆ ਨਾਲ ਕੀਤਾ ਜਾਂਦਾ ਹੈ, ਇਹ ਅਪਰਾਧਿਕ ਲੋਕ ਪਬਲਿਕ ਨੂੰ ਨਵੇ-ਨਵੇ ਤਰੀਕੀਆ ਨਾਲ ਆਪਣੇ ਜਾਲ ਵਿੱਚ ਫਸਾ ਕੇ ਆਮ ਲੋਕਾ ਨਾਲ ਫਰਾਡ ਕਰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਕੱਲ ਫਰਾਡ ਕਰਨ ਦਾ ਨਵਾਂ ਤਰੀਕਾ ਆਇਆ ਹੈ, ਇਸ ਤਰੀਕੇ ਨਾਲ ਕਾਫੀ ਲੋਕਾ ਨਾਲ ਫਰਾਡ ਹੋਣ ਸਬੰਧੀ ਸ਼ਿਕਾਇਤਾ ਵੀ ਮਿਲੀਆ ਹਨ। ਇਸ ਤਰ੍ਹਾ ਦੇ ਅਪਰਾਧੀਆ ਵੱਲੋ ਵਰਤੇ ਜਾ ਰਹੇ ਤਰੀਕਿਆ ਵਿੱਚੋ ਇੱਕ ਤਰੀਕੇ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਤੁਹਾਡੇ ਫੋਨ `ਤੇ ਇੱਕ ਕਾਲ ਆਵੇਗੀ ਸਾਹਮਣੇ ਤੋਂ ਬੋਲਣ ਵਾਲਾ ਤੁਹਾਨੂੰ ਆਪਣਾ ਰਿਸ਼ਤੇਦਾਰ ਦੱਸੇਗਾ ਅਤੇ ਉਸ ਦੀ ਆਵਾਜ਼ ਵੀ ਤੁਹਾਡੇ ਰਿਸ਼ਤੇਦਾਰ ਨਾਲ ਮਿਲਦੀ ਜੁਲਦੀ ਹੋਵੇਗੀ ਜਾਂ ਤੁਹਾਡੇ ਸ਼ੋਸਲ ਮੀਡੀਆ ਅਕਾਊਂਟ ਤੇ ਮੈਸਜ਼ ਆਵੇਗਾ ਤੁਹਾਡਾ ਉਹ ਰਿਸ਼ਤੇਦਾਰ ਜੋ ਕਿਸੇ ਬਾਹਰ ਦੇ ਦੇਸ਼ ਵਿਚ ਰਹਿੰਦਾ ਹੋਵੇਗਾ ਅਤੇ ਤਹਾਨੂੰ ਉਹ ਕਹੇਗਾ ਕੀ ਉਸ ਨੇ ਤੁਹਾਡੇ ਖਾਤੇ ਵਿੱਚ ਪੈਸੇ ਭੇਜਣੇ ਹਨ, ਉਸ ਦੇ ਪਰਿਵਾਰ ਦਾ ਖਾਤਾ ਚੱਲ ਨਹੀ ਰਿਹਾ ਹੈ, ਜਿਸ ਤੋਂ ਬਾਅਦ ਤੁਹਾਡਾ ਖਾਤਾ ਲੈ ਕੇ ਉਸ ਵਿੱਚ ਪੈਸੇ ਟਰਾਂਸਫਰ ਕਰਨ ਦਾ ਖੁਦ ਮੈਸੇਜ਼ ਬਣਾ ਕੇ ਤੁਹਾਡੇ ਮੋਬਾਇਲ ਫੋਨ ਤੇ ਤੁਹਾਨੂੰ ਭੇਜੇਗਾ ਜਿਸ ਤੋਂ ਬਾਅਦ ਜਦੋਂ ਤੁਸੀ ਕਹੋਗੇ ਕਿ ਡੁਹਾਡੇ ਖਾਤੇ ਵਿੱਚ ਪੈਸੇ ਨਹੀ ਆਏ ਹਨ ਤਾਂ ਉਹ ਤੁਹਾਨੂੰ ਯਕੀਨ ਦਿਵਾਉਣ ਲਈ ਪੈਸੇ ਟਰਾਂਸਫਰ ਕਰਨ ਸਬੰਧੀ ਸਕਰੀਨ ਸ਼ੋਟ ਵੀ ਤੁਹਾਡੇ ਫੋਨ ਪਰ ਭੇਜੇਗਾ ਜਦੋਕਿ ਉਸ ਵੱਲੋ ਭੇਜਿਆ ਗਿਆ ਮੈਸੇਜ ਵੀ ਫੇਕ ਹੋਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋ ਥੋੜਾ ਸਮਾਂ ਬਾਅਦ ਡੁਹਾਡੇ ਮੋਬਾਇਲ ਫੋਨ ਤੇ ਉਹ ਵਿਅਕਤੀ ਦੁਬਾਰਾ ਫੋਨ ਕਰੇਗਾ ਅਤੇ ਤੁਹਾਨੂੰ ਕਹੇਗਾ ਕਿ ਉਸ ਦੇ ਪਰਿਵਾਰ ਨੂੰ ਪੈਸਿਆਂ ਦੀ ਲੋੜ੍ਹ ਹੈ ਤੁਸੀ ਉਸ ਵਲੋਂ ਭੇਜੇ ਪੈਸਿਆ ਵਿੱਚੋਂ ਥੋੜੇ ਪੈਸੇ ਉਸ ਦੇ ਪਰਿਵਾਰ ਦੇ ਖਾਤੇ ਵਿੱਚ ਪਾ ਦਿਉ, ਜਿਸ ਸਬੰਧੀ ਉਹ ਤੁਹਾਨੂੰ ਇੱਕ ਖਾਤਾ ਨੰਬਰ ਦੇਵੇਗਾ ਜੋ ਤੁਸੀ ਵਿਸ਼ਵਾਸ ਕਰਕੇ ਉਸ ਦੁਆਰਾ ਭੇਜੇ ਖਾਤੇ ਵਿੱਚ ਪੈਸੇ ਪਾ ਦਿਓਗੇ। ਜਦੋ ਆਪ ਵੱਲੋ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ ਤਾਂ ਉਹ ਵਿਅਕਤੀ ਆਪਣਾ ਮੋਬਾਇਲ ਫੋਨ ਬੰਦ ਕਰ ਲਵੇਗਾ। ਇਸ ਤਰਾਂ੍ਹ ਡੁਹਾਡੇ ਨਾਲ ਫਰਾਡ ਹੋ ਜਾਵੇਗਾ।

ਸਾਰੇ ਜਿਲਾ੍ਹ ਵਾਸੀਆ ਨੂੰ ਸੁਨੇਹਾ ਦਿੰਦਿਆ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਸ਼ੀ੍ਰ ਸੰਦੀਪ ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਵੀ ਤਹਾਨੂੰ ਇਸ ਤਰਾਂ ਦੀ ਕਾਲ ਜਾਂ ਮੈਸਜ ਡੁਹਾਡੇ ਮੋਬਾਇਲ ਫੋਨ ਤੇ ਆਉਦਾ ਹੈ ਤਾਂ ਪਹਿਲਾ ਉਸ ਨੂੰ ਚੰਗੀ ਤਰਾਂ ਵੈਰੀਫਾਈ ਕਰੋ ਅਤੇ ਉਸ ਤੋਂ ਬਾਅਦ ਹੀ ਸਬੰਧਤ ਵਿਅਕਤੀ ਨਾਲ ਗੱਲਬਾਤ ਕਰੋ ਤਾਂ ਜੋ ਇਸ ਤਰ੍ਹਾ ਦੇ ਹੋਣ ਵਾਲੇ ਫਰਾਡ ਤੋ ਤੁਸੀ ਆਪਣਾ ਬਚਾ ਕਰ ਸਕੋ।

error: copy content is like crime its probhihated