Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦਿਨ ਦਿਹਾੜੇ ਇਕ ਔਰਤ ਦੇ ਪੈਸਿਆਂ ਵਾਲੇ ਲਿਫ਼ਾਫ਼ੇ ‘ਤੇ ਬਲੇਡ ਮਾਰ ਕੇ 27 ਹਜ਼ਾਰ ਰੁਪਏ ਕੀਤੇ ਚੋਰੀ

ਦਿਨ ਦਿਹਾੜੇ ਇਕ ਔਰਤ ਦੇ ਪੈਸਿਆਂ ਵਾਲੇ ਲਿਫ਼ਾਫ਼ੇ ‘ਤੇ ਬਲੇਡ ਮਾਰ ਕੇ 27 ਹਜ਼ਾਰ ਰੁਪਏ ਕੀਤੇ ਚੋਰੀ

ਦਿਨ ਦਿਹਾੜੇ ਇਕ ਔਰਤ ਦੇ ਪੈਸਿਆਂ ਵਾਲੇ ਲਿਫ਼ਾਫ਼ੇ ‘ਤੇ ਬਲੇਡ ਮਾਰ ਕੇ 27 ਹਜ਼ਾਰ ਰੁਪਏ ਕੀਤੇ ਚੋਰੀ

ਬਲਾਚੌਰ, 22 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਸ਼ਹਿਰ ਦੇ ਭੱਦੀ ਰੋਡ ਤੇ ਦਿਨ ਦਿਹਾੜੇ ਇਕ ਔਰਤ ਦੇ ਪੈਸਿਆਂ ਵਾਲੇ ਲਿਫ਼ਾਫ਼ੇ ‘ਤੇ ਬਲੇਡ ਮਾਰ ਕੇ 27 ਹਜ਼ਾਰ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਭੱਦੀ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ‘ਚੋਂ ਰਾਜਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਮੌਹਰ ਤਹਿਸੀਲ ਬਲਾਚੌਰ ਆਪਣੇ ਹੀ ਪਿੰਡ ਦੀ ਇਕ ਔਰਤ ਨਾਲ ਉਕਤ ਬੈਂਕ ‘ਚ ਆਈ ਸੀ, ਜਿਥੇ ਰਾਜਵਿੰਦਰ ਕੌਰ ਨੂੰ ਉਸ ਦੀ ਸਾਥਣ ਵਲੋਂ ਲੋਕ ਦੀਆਂ ਕਿਸ਼ਤਾਂ ਦੀ ਅਦਾਇਗੀ ਲਈ ਆਪਣੇ ਖਾਤੇ ‘ਚੋਂ 27 ਹਜ਼ਾਰ ਰੁਪਏ ਦੀ ਨਕਦੀ ਕਢਵਾ ਕੇ ਦਿੱਤੀ ਗਈ ਸੀ, ਜਿਸ ਨੂੰ ਰਾਜਵਿੰਦਰ ਕੌਰ ਨੇ ਬੈਂਕ ਦੀ ਕਾਪੀ ਨਾਲ ਇਹ ਨਕਦੀ ਪਲਾਸਟਿਕ ਦੇ ਲਿਫ਼ਾਫ਼ੇ ‘ਚ ਪਾ ਲਈ ਅਤੇ ਬੈਂਕ ਦੀ ਐਂਟਰੀ ਤਿੰਨ ਦੋ ਦੁਕਾਨਾਂ ਛੱਡ ਕੇ ਪੰਜਾਬ ਨੈਸ਼ਨਲ ਬੈਂਕ ਦੀ ਦੂਜੀ ਬਰਾਂਚ ‘ਚ ਕਾਪੀ ‘ਤੇ ਐਂਟਰੀ ਕਰਾਉਣ ਗਈਆਂ ਅਤੇ ਬਾਅਦ ‘ਚ ਬਾਹਰ ਆ ਕੇ ਦੇਖਿਆ ਕਿ ਲਿਫ਼ਾਫ਼ੇ ਵਿਚਲੀ ਨਕਦੀ ਗ਼ਾਇਬ ਸੀ, ਕਿਉਂਕਿ ਲਿਫ਼ਾਫ਼ੇ ‘ਤੇ ਬਲੇਡ ਨਾਲ ਚੀਰਾਂ ਦਿੱਤਾ ਹੋਇਆ ਸੀ | ਉਪਰੰਤ ਉਨ੍ਹਾਂ ਬਲਾਚੌਰ ਸਿਟੀ ਥਾਣੇ ਵਿਚ ਸੂਚਨਾ ਦਿੱਤੀ ਤੇ ਬੈਂਕ ਦੀ ਸੀ. ਸੀ. ਟੀ. ਵੀ. ਫੁਟੇਜ ਖੰਘਾਲੇ ਗਏ, ਪਰ ਹੱਥ ਕੁਝ ਨਾ ਲੱਗਿਆ | ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਮਿਡ-ਡੇ-ਮੀਲ ਵਰਕਰ ਹੈ ਤੇ ਸਿਰਫ਼ ਉਸ ਨੂੰ ਤਿੰਨ ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਮਿਲਦਾ ਹੈ | ਘਰ ਦਾ ਖਰਚਾ ਚਲਾਉਣ ਲਈ ਉਸ ਨੇ ਕਿਸੇ ਤੋਂ ਪੈਸੇ ਫੜੇ ਹੋਏ ਹਨ ਤੇ ਕਮੇਟੀਆਂ ਪਾਈਆਂ ਹੋਈਆਂ ਹਨ | ਵਿੱਤੀ ਤੌਰ ‘ਤੇ ਕਮਜ਼ੋਰ ਹੋਣ ਕਾਰਨ ਉਸ ਨੇ ਆਪਣੀ ਬੇਟੀ ਨੂੰ ਉੱਚ ਵਿੱਦਿਆ ਵੀ ਨਹੀਂ ਦਿਵਾ ਸਕੀ | ਉਸ ਨੇ ਆਖਿਆ ਕਿ ਕਿ ਤਿੰਨ ਹਜ਼ਾਰ ਰੁਪਏ ਮਾਣ ਭੱਤੇ ਨਾਲ ਇਹ 27 ਹਜ਼ਾਰ ਰੁਪਏ ਦੀ ਰਕਮ ਕਿੰਝ ਉੱਤਰ ਸਕੇਗੀ | ਦੂਜੇ ਪਾਸੇ ਥਾਣਾ ਸਿਟੀ ਬਲਾਚੌਰ ਦੇ ਏ. ਐੱਸ. ਆਈ. ਲੇਖ ਰਾਜ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ |