ਗੜ੍ਹਦੀਵਾਲਾ : (ਯੋਗੇਸ਼ ਗੁਪਤਾ)
: ਅੱਜ ਮੇਨ ਰੋਡ ਤੇ ਗੜ੍ਹਦੀਵਾਲਾ ਵਿਖੇ ਤੜਕਸਾਰ ਇੱਕ ਚਲਦੇ ਟਰੱਕ ਨੂੰ ਅਚਾਨਕ ਅੱਗ ਪੈ ਗਈ।ਇਸ ਅੱਗ ਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਕਾਬੂ ਪਾਇਆ ਗਿਆ। ਟਰੱਕ ਡਰਾਈਵਰ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਟਰੱਕ ਨੰਬਰ PB 13 F 8160 ਜੋ ਕਿ ਰੋਪੜ ਤੋਂ ਜੰਮੂ ਜਾ ਰਿਹਾ ਸੀ ਤੇ ਜਦੋਂ ਮੇਨ ਰੋਡ ਗੜ੍ਹਦੀਵਾਲਾ ਵਿਖੇ ਪੁੱਜਾ ਤੇ ਅਚਾਨਕ ਵਿਚਲੇ ਹਿੱਸੇ ਦੇ ਟਾਇਰਾ ਨੂੰ ਅੱਗ ਪੈ ਗਈ । ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਦੀ ਟੁੱਟੀ ਤੋਂ ਪਾਣੀ ਪਵਾ ਕੇ ਤੁਰੰਤ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ । ਇਸ ਦੌਰਾਨ ਏਐਸਆਇ ਦਵਿੰਦਰ ਸਿੰਘ,ਕਾਂਸਟੇਬਲ ਗੁਰਦਿਆਲ ਸਿੰਘ,ਕਾਂਸਟੇਬਲ ਕੁਲਭੂਸ਼ਨ ਤੇ ਮੀਨਾਕਸ਼ੀ ਸ਼ਰਮਾ ਮੌਜੂਦ ਸਨ ।